Punjab

1 ਸਾਲ ਪਹਿਲਾਂ ਵਿਆਹ ਹੋਇਆ ! 1 ਚਿੱਠੀ ਤੇ ਵੀਡੀਓ ‘ਚ 365 ਦਿਨਾਂ ਦਾ ਦਰਦ ਛੱਡ ਗਿਆ ਨੌਜਵਾਨ !

ਬਿਉਰੋ ਰਿਪੋਰਟ : ਮੋਗਾ ਦੇ ਇੱਕ ਨੌਜਵਾਨ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੇ ਲਈ ਮਜ਼ਬੂਰ ਕੀਤਾ ਗਿਆ ਹੈ। ਮ੍ਰਿਤਕ ਗਗਨਦੀਪ ਸਿੰਘ ਦਾ 1 ਸਾਲ ਪਹਿਲਾਂ ਹੀ ਵਿਆਹ ਪਰਮਜੀਤ ਕੌਰ ਨਾਲ ਹੋਇਆ ਸੀ । ਪਰ ਵਿਆਹ ਵਿੱਚ ਮਿਲੇ ਡਬਲ ਧੋਖੇ ਤੋਂ ਗਗਨਦੀਪ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਸੀ । ਉਸ ਨੇ ਜ਼ਿੰਦਗੀ ਨੂੰ ਅਲਵਿਦਾ ਕਰਨ ਸਮੇਂ ਜਿਹੜੀ ਚਿੱਠੀ ਛੱਡੀ ਹੈ ਉਸ ਵਿੱਚ ਉਸ ਨੇ ਇਸ ਦਾ ਪੂਰਾ ਜ਼ਿਕਰ ਕੀਤਾ ਅਤੇ ਇੱਕ ਵੀਡੀਓ ਜ਼ਰੀਏ ਵੀ ਆਪਣੇ ਜਾਨ ਦਾ ਕਾਰਨ ਦੱਸਿਆ ਹੈ ।

ਗਗਨਦੀਪ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਹੁਰੇ ਪਰਿਵਾਰ ਵੱਲੋਂ ਪਹਿਲਾਂ ਉਨ੍ਹਾਂ ਦੇ ਨਾਲ ਧੋਖਾ ਕੀਤਾ ਅਤੇ ਫਿਰ ਧੀ ਦੇ ਤਲਾਕ ਦਾ ਦਬਾਅ ਬਣਾਕੇ 30 ਲੱਖ ਮੰਗੇ । ਸਿਰਫ ਇਨ੍ਹਾਂ ਹੀ ਨਹੀਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੀ ਪਤਨੀ
ਪਰਮਜੀਤ ਕੌਰ ਦਾ ਕਿਧਰੇ ਹੋਰ ਵਿਆਹ ਹੋਇਆ ਸੀ ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਸੀ । ਰੋਜ਼ਾਨਾ ਇਸ ਨੂੰ ਲੈਕੇ ਘਰ ਵਿੱਚ ਕਲੇਸ਼ ਹੁੰਦਾ ਸੀ ਗਗਨਦੀਪ ਸਹੁਰਿਆਂ ਦੇ ਇਸ ਦਬਾਅ ਤੋਂ ਤੰਗ ਆ ਗਿਆ ਸੀ । ਉਸ ਦੀ ਪਤਨੀ ਦੀਆਂ ਹਰਕਤਾਂ ਨਾਲ ਘਰ ਵਾਲੇ ਵੀ ਕਾਫੀ ਪਰੇਸ਼ਾਨ ਸਨ ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹ ਪਹੁੰਚੇ ਤਾਂ ਮ੍ਰਿਤਕ ਦੇਹ ਦੀ ਜੇਬ੍ਹ ਵਿੱਚੋਂ ਇੱਕ ਨੋਟ ਬਰਾਮਦ ਹੋਇਆ ਜਿਸ ਵਿੱਚ ਉਸ ਨੇ ਆਪਣੇ ਸਹੁਰੇ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਗਿਆ ਸੀ। ਇਸ ਤੋਂ ਇਲਾਵਾ ਮ੍ਰਿਤਕ ਗਗਨਦੀਪ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਰਿਕਾਰਡਿੰਗ ਵੀ ਦਿੱਤੀ ਜਿਸ ਵਿੱਚ ਉਸ ਦੀ ਸੱਸ ਲੱਖਾਂ ਰੁਪਏ ਦੀ ਮੰਗ ਕਰ ਰਹੀ ਹੈ । ਪੁਲਿਸ ਨੇ ਫਿਲਹਾਲ ਸਹੁਰੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਤੋਂ ਬਾਅਦ ਕਾਰਵਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ ।

ਗਗਨਦੀਪ ਪਰੇਸ਼ਾਨ ਸੀ ਇਸ ਲਈ ਉਸ ਨੇ ਅਜਿਹਾ ਕਦਮ ਚੁੱਕਿਆ ਪਰ ਜ਼ਿੰਦਗੀ ਬਹੁਤ ਅਨਮੋਲ ਹੈ, ਅਜਿਹੇ ਕਈ ਕਾਨੂੰਨੀ ਰਾਸਤੇ ਸਨ ਜਿਸ ਦੇ ਜ਼ਰੀਏ ਉਹ ਆਪਣੀ ਪਤਨੀ ਅਤੇ ਉਸ ਦੇ ਘਰ ਵਾਲਿਆਂ ਨੂੰ ਸਬਕ ਸਿਖਾ ਸਕਦਾ ਸੀ । ਆਪਣੀ ਜ਼ਿੰਦਗੀ ਖਤਮ ਕਰਨ ਵਰਗਾ ਕਦਮ ਕਿਸੇ ਨੂੰ ਨਹੀਂ ਚੁੱਕਣਾ ਚਾਹੀਦਾ ਹੈ । ਇਸ ਵਿੱਚ ਅਹਿਮ ਅਤੇ ਵੱਡੀ ਜ਼ਿੰਮੇਵਾਰੀ ਘਰ ਵਾਲਿਆਂ ਦੀ ਹੈ ਕਿ ਉਹ ਮੁਸ਼ਕਿਲ ਘੜੀ ਵਿੱਚ ਉਸ ਸ਼ਖਸ ਦੇ ਨਾਲ ਖੜੇ ਹੋਣ। ਉਸ ਨੂੰ ਹੌਸਲਾ ਦੇਵੇ ਤਾਂਕੀ ਉਹ ਅਜਿਹਾ ਕਦਮ ਨਾ ਚੁੱਕੇ ਜੋ ਉਸ ਨੂੰ ਨਹੀਂ ਚੁਕਣਾ ਚਾਹੀਦਾ ਸੀ ।