India

ਘਰ ਵਿੱਚ ਸੀ ਵੱਡੇ ਭਰਾ ਦਾ ਜਨਮ ਦਿਨ ! ਛੋਟੇ ਭਰਾ ਨੂੰ ਲੈਕੇ ਆਈ ਮਾੜੀ ਖਬਰ !

ਬਿਉਰੋ ਰਿਪੋਰਟ : ਬੱਚਿਆਂ ਦਾ ਬਚਪਨ ਬਹੁਤ ਹੀ ਨਾਜ਼ੁਕ ਹੂੰਦਾ ਹੈ ਜ਼ਰਾ ਦੀ ਗਲਤੀ ਜ਼ਿੰਦਗੀ ‘ਤੇ ਭਾਰੀ ਪੈ ਸਕਦੀ ਹੈ ਇੰਦੌਰ ਤੋਂ ਬਾਅਦ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਨੇ ਮਾਪਿਆਂ ਲਈ ਖਤਰੇ ਦੀ ਘੰਟੀ ਵਜਾਈ ਹੈ । 8 ਸਾਲ ਦੇ ਬੱਚੇ ਦੀ ਕੇਕ ਖਾਨ ਨਾਲ ਮੌਤ ਹੋ ਗਈ । ਕੇਕ ਵਿੱਚ ਕੋਈ ਜ਼ਹਿਰੀਲਾ ਪ੍ਰਦਾਰਥ ਨਹੀਂ ਸੀ ਕਿਉਂਕਿ ਉਹ ਹੀ ਕੇਕ ਸਾਰਿਆਂ ਨੇ ਖਾਦਾ ਪਰ ਕਿਸੇ ਨੂੰ ਕੁਝ ਨਹੀਂ ਹੋਇਆ ਪਰ 8 ਸਾਲ ਦੇ ਬੱਚੇ ਲਈ ਇਹ ਕਾਲ ਬਣ ਕੇ ਆਇਆ ।

8 ਸਾਲ ਦੇ ਬੱਚੇ ਦੀ ਕੇਕ ਖਾਣ ਨਾਲ ਮੌਤ ਦਾ ਮਾਮਲਾ ਉਤਰ ਪ੍ਰਦੇਸ਼ ਦੇ ਵਾਰਾਣਸੀ ਦਾ ਹੈ । ਘਰ ਵਿੱਚ ਵੱਡੇ ਭਰਾ ਦਾ ਜਨਮ ਦਿਨ ਸੀ ਦੇਰ ਰਾਤ ਕੇਕ ਕੱਟਣ ਤੋਂ ਬਾਅਦ ਛੋਟੇ ਪੁੱਤਰ ਪ੍ਰਾਂਜਲ ਨੇ ਕੇਕ ਖਾਦਾ ਇਸ ਦੇ ਬਾਅਦ ਅਚਾਨਕ ਉਸ ਦੀ ਤਬੀਅਤ ਵਿਗੜ ਗਈ । ਉਸ ਦੀ ਹਾਲਤ ਵੇਖ ਕੇ ਘਰ ਵਾਲਿਆਂ ਨੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ । ਦਰਅਸਲ ਬੱਚੇ ਦੀ ਸਾਹ ਦੀ ਨਲੀ ਵਿੱਚ ਕੇਕ ਫਸਣ ਦੀ ਵਜ੍ਹਾ ਕਰਕੇ 8 ਸਾਲ ਦੇ ਮਾਸੂਮ ਪ੍ਰਾਂਜਲ ਦੀ ਜਾਨ ਗਈ ।

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ 3 ਤੋਂ 4 ਹਸਪਤਾਲ ਵਿੱਚ ਗਏ ਪਰ ਕੋਈ ਵੀ ਠੀਕ ਤਰ੍ਹਾਂ ਨਾਲ ਇਲਾਜ ਨਹੀਂ ਕਰ ਸਕਿਆ । ਉਨ੍ਹਾਾਂ ਦੇ ਘਰ ਜਨਮ ਦਿਨ ਦੀ ਖੁਸੀ ਮਾਤਮ ਵਿੱਚ ਬਦਲ ਗਈ । ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਪ੍ਰਾਂਜਲ ਸਾਰੇ ਭਰਾਵਾਂ ਵਿੱਚ ਛੋਟਾ ਸੀ ਜਦੋਂ ਉਸ ਨੇ ਕੇਕ ਖਾਦਾ ਤਾਂ ਉਹ ਦੇ ਸਾਹ ਦੀ ਨਲੀ ਵਿੱਚ ਅੜ੍ਹ ਗਿਆ ਅਤੇ ਲਗਾਤਾਰ ਤਬੀਅਤ ਵਿਗੜਨ ਲੱਗੀ । ਪਹਿਲਾਂ ਪਰਿਵਾਰ ਵਾਲੇ ਉਸ ਨੂੰ ਨਰਸਿੰਗ ਹੋਮ ਲੈਕੇ ਗਏ ਪਰ ਉੱਥੋ ਹੱਥ ਖੜੇ ਕਰਨ ਤੋਂ ਬਾਅਦ 2 ਹੋਰ ਹਸਪਤਾਲ ਲੈਕੇ ਗਏ ਪਰ ਪੁੱਤਰ ਬਚ ਨਹੀਂ ਸਕਿਆ । ਇਸੇ ਤਰ੍ਹਾਂ ਦਾ ਇੰਦੌਰ ਤੋਂ 10 ਦਿਨ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ ।

ਇੰਦੌਰ ਵਿੱਚ ਇੱਕ ਬੱਚੇ ਦੀ ਮੌਤ

ਤਕਰੀਬਨ 10 ਦਿਨ ਪਹਿਲਾਂ ਇੱਕ 3 ਸਾਲ ਦੇ ਬੱਚਾ ਆਪਣੀ ਮਾਂ ਦੇ ਨਾਲ ਮਾਮੇ ਦੇ ਘਰ ਗਿਆ। ਮਾਂ ਨੇ ਜਦੋਂ ਉਸ ਨੂੰ ਸਵੇਰ ਵੇਲੇ ਚਾਹ ਦਿੱਤੀ ਤਾਂ ਚਾਹ ਉਸ ਦੇ ਸਾਹ ਦੀ ਨਲੀ ਵਿੱਚ ਅਟਕ ਗਈ ਜਿਸ ਦੀ ਵਜ੍ਹਾ ਕਰਕੇ ਬੱਚੇ ਨੂੰ ਸਾਹ ਵਿੱਚ ਪਰੇਸ਼ਾਨੀ ਆਉਣ ਲੱਗੀ ਬੱਚੇ ਨੂੰ ਇਲਾਜ ਦੇ ਲਈ ਪਰਿਵਾਰ MYH ਹਸਪਤਾਲ ਪਹੁੰਚਿਆ । ਡਾਕਟਰਾਂ ਨੇ ਉਸ ਨੂੰ ਵਾਰਡ ਵਿੱਚ ਰੱਖਿਆ ਅਤੇ ਇਲਾਜ ਸ਼ੁਰੂ ਕੀਤਾ ਪਰ ਦੁਪਹਿਰ ਨੂੰ ਉਸ ਦੀ ਮੌਤ ਹੋ ਗਈ । ਮ੍ਰਿਤਕ ਰਾਜ ਦੇ ਮਾਮੇ ਮਹੇਸ਼ ਨੇ ਦੱਸਿਆ ਕਿ ਮਾਂ ਲਤਾ ਨੇ ਪੁੱਤਰ ਰਾਜ ਅਤੇ ਧੀ ਲਈ ਚਾਹ ਬਣਾਈ ਸੀ । ਸਵੇਰੇ ਰਾਜ ਨੇ ਚਾਹ ਪੀਤੀ ਅਤੇ ਉਸ ਨੂੰ ਖੰਘ ਆਈ ਅਤੇ ਫਿਰ ਸਾਹ ਬੰਦ ਹੋਣ ਲੱਗੇ । ਮਾਂ ਡਰ ਗਈ ਅਤੇ ਉਸ ਦੀ ਛਾਤੀ ਦੀ ਮਾਲਿਸ਼ ਕੀਤੀ । ਇਸ ਦੇ ਬਾਅਦ ਸਿਮਰੋਲ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਦੀ ਹਾਲਤ ਵੇਖ ਦੇ ਹੋਏ ਉਸ ਨੂੰ MYH ਹਸਪਤਾਲ ਰੈਫ਼ਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨਿਆ ।