ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਡੀਜੀਪੀ ਪੰਜਾਬ ਪੁਲਿਸ ਵੱਲੋਂ ਦਿੱਤੇ ਬਿਆਨ ‘ਤੇ ਸਵਾਲ ਖੜੇ ਕੀਤੇ ਹਨ। ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਕੀਤੇ ਇੱਕ ਟਵੀਟ ਵਿੱਚ ਖਹਿਰਾ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਇੱਕ ਪਲ ਲਈ ਮੰਨ ਲਿਆ ਜਾਵੇ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਨਹੀਂ ਹੋਇਆ ਹੈ ਪਰ ਹੁਣ ਕਿਉਂਕਿ ਉਹ ਉਨ੍ਹਾਂ ਦੀ ਹਿਰਾਸਤ ਵਿੱਚ ਹੈ,ਇਸ ਲਈ ਜ਼ਿੰਮੇਵਾਰੀ ਤਾਂ ਬਣਦੀ ਹੈ।
ਖਹਿਰਾ ਨੇ ਮਾਨ ਸਰਕਾਰ ਨੂੰ ਵੀ ਸਿੱਧਾ ਸਵਾਲ ਕੀਤਾ ਹੈ ਕਿ ਕੀ ਸਰਕਾਰ ਦੱਸੇਗੀ,ਅਜਿਹੇ ਹਾਈ ਪ੍ਰੋਫਾਈਲ ਗੈਂਗਸਟਰ ਦੀ ਇੰਟਰਵਿਊ ਕਦੋਂ, ਕਿੱਥੇ ਅਤੇ ਕਿਵੇਂ ਹੋਈ? ਉਦੋਂ ਤੱਕ ਇਹ ਪੰਜਾਬ ਵਿੱਚ ਮੰਨਿਆ ਜਾਵੇਗਾ ।ਆਪਣੇ ਇਸ ਟਵੀਟ ਵਿੱਚ ਖਹਿਰਾ ਨੇ ਇੱਕ ਖ਼ਬਰ ਵਾਲੀ ਫੋਟੋ ਵੀ ਸਾਂਝੀ ਕੀਤੀ ਹੈ ,ਜਿਸ ਵਿੱਚ ਡੀਜੀਪੀ ਪੰਜਾਬ ਵਾਲੀ ਖ਼ਬਰ ਲੱਗੀ ਹੋਈ ਹੈ।
Lets for a moment presume interview of Bishnoi is not from Pb jail as @DGPPunjabPolice but since he’s in their custody now so its the onus of @BhagwantMann govt to divulge when,where & how the interview of such high profile gangster conducted? Until then it’ll be presumed in Pb! pic.twitter.com/kv77GunEgb
— Sukhpal Singh Khaira (@SukhpalKhaira) March 17, 2023
ਇਸ ਤੋਂ ਪਹਿਲਾਂ ਕੀਤੇ ਇੱਕ ਟਵੀਟ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਨੂੰ ਘੇਰਿਆ ਹੈ । ਇਸ ਟਵੀਟ ਵਿੱਚ ਖਹਿਰਾ ਲਿਖਦੇ ਹਨ ਕਿ ਡੀਜੀਪੀ ਪੰਜਾਬ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਕੁਝ ਸਪੱਸ਼ਟੀਕਰਨ ਤਾਂ ਦਿੱਤਾ ਹੈ ਪਰ ਬੁਨਿਆਦੀ ਸਵਾਲ ਹਾਲੇ ਵੀ ਇਹੀ ਹੈ ਕਿ ਇਹ ਇੰਟਰਵਿਊ ਕਿੱਥੇ ਕੀਤੀ ਗਈ ਸੀ ? ਲਾਜ਼ਮੀ ਤੌਰ ‘ਤੇ ਇਸ ਦਾ ਜਵਾਬ ਦਿੱਤਾ ਜਾਣਾ ਬਣਦਾ ਹੈ। ਕਿਉਂਕਿ ਲਾਰੈਂਸ ਦੇ ਪੰਜਾਬ ਦੀ ਜੇਲ੍ਹ ਵਿੱਚ ਆਉਣ ਤੋਂ ਮਗਰੋਂ ਹੀ ਇਸ ਸਾਰੀ ਇੰਟਰਵਿਊ ਦਾ ਟੈਲੀਕਾਸਟ ਹੋਇਆ ਹੈ।
.@DGPPunjabPolice has given some clarification about Lawrence Bishnoi interview but fundamental question remains where this interview was done. Answer is must as the telecast happened when he is in Pb jail.
Plz also probe his stay at CIA Bathinda for a night. @iSidhuMooseWala
— Sukhpal Singh Khaira (@SukhpalKhaira) March 16, 2023
ਵਿਧਾਇਕ ਖਹਿਰਾ ਨੇ ਇਸ ਗੱਲ ਦੀ ਵੀ ਮੰਗ ਕੀਤੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇੱਕ ਵਾਰ ਬਠਿੰਡਾ ਸੀਆਈਏ ਸਟਾਫ਼ ਵਿੱਚ ਵੀ ਰਾਤ ਠਹਿਰਾਇਆ ਗਿਆ ਸੀ,ਉਸ ਦੀ ਵੀ ਜਾਂਚ ਕੀਤੀ ਜਾਵੇ।