Punjab

ਮੰਤਰੀ ਜਿੰਪਾ ਦਾ ਮਜੀਠੀਆ ਨੂੰ ਜਵਾਬ, ਕਿਹਾ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ, ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਦਾ ਹਿੱਸਾ

Minister Gimpa's reply to Majithia, says Chief Minister is our leader, respect for elders is part of our heritage

ਚੰਡੀਗੜ੍ਹ : ਲੰਘੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦੀ ਮੀਡੀਆ ਦੇ ਸਾਹਮਣੇ ਹੀ ਕਲਾਸ ਲਾ ਦਿੱਤੀ ਸੀ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਮਾਨ ਸਰਕਾਰ ਘੇਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਮਾਨ ਦੇ ਇਸ ਰਵੇਈਏ ਨੂੰ ਹੰਕਾਰ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਬਿਕਰਮ ਮਜੀਠੀਆ ਨੂੰ ਜਵਾਬ ਦਿੱਤਾ ਹੈ। ਉਨਾਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸਾਡੇ ਸ਼ਿਸ਼ਟਾਚਾਰ ਦਾ ਹਿੱਸਾ ਹੈ।

ਇੱਕ ਟਵੀਟ ਕਰਦਿਆਂ ਬ੍ਰਹਮ ਸ਼ੰਕਰ ਜ਼ਿੰਪਾ ਨੇ ਮਜੀਠੀਆ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਮੁੱਖ ਮੰਤਰੀ ਸਾਬ੍ਹ ਸਾਡੇ ਮੁਖੀ ਹਨ। ਵੱਡਿਆਂ ਦਾ ਸਤਿਕਾਰ ਕਰਨਾ ਸਾਡੇ ਵਿਰਸੇ ਅਤੇ ਸਾਡੇ ਸ਼ਿਸ਼ਟਾਚਾਰ ਦਾ ਹਿੱਸਾ ਹੈ ਪਰ ਤੁਸੀਂ ਇਹ ਨਹੀਂ ਸਮਝੋਗੇ। ਇਹੀ ਕਾਰਣ ਹੈ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਸ਼ਾਮ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਹੁਸ਼ਿਆਰਪੁਰ ਪਹੁੰਚੇ ਸਨ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਇੱਥੋਂ ਦੇ ਵਿਧਾਇਕ ਵੀ ਹਨ। ਇਸੇ ਲਈ ਉਨ੍ਹਾਂ ਦੇ ਨਾਲ ਹੋਣਾ ਤੈਅ ਸੀ। ਦੌਰੇ ਦੌਰਾਨ ਮੀਡੀਆ ਨੇ ਸੀ ਐੱਮ ਮਾਨ ਨੂੰ ਘੇਰ ਲਿਆ ਤੇ ਹੜ੍ਹਾਂ ਨਾਲ ਸਬੰਧਿਤ ਸਵਾਲ ਕੀਤੇ।

ਇਸ ਦੌਰਾਨ ਮੰਤਰੀ ਜ਼ਿੰਪਾ ਨੇ ਸੀ ਐੱਮ ਮਾਨ ਨੂੰ ਕਿਹਾ ਕਿ ਉਹ ਅੱਗੇ ਚੱਲਣ ਤੇ ਕਿਸਾਨਾਂ ਨੂੰ ਮਿਲਣ ਪਰ ਸੀ ਐੱਮ ਮਾਨ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਲਝੇ ਰਹੇ। ਮੰਤਰੀ ਜ਼ਿੰਪਾ ਨੇ ਫਿਰ ਕਿਹਾ ਕਿ ਅਜੇ ਹੋਰ ਅੱਗੇ ਜਾਣਾ ਹੈ। ਇਸ ਗੱਲ ਦੋ-ਤਿੰਨ ਵਾਰ ਹੋਈ ਤਾਂ ਸੀ ਐੱਮ ਮਾਨ ਨੂੰ ਗ਼ੁੱਸਾ ਆ ਗਿਆ।ਆਖ਼ਰ ਵਿੱਚ ਮੁੱਖ ਮੰਤਰੀ ਖਿਝ ਗਏ ਤੇ ਮੰਤਰੀ ਜ਼ਿੰਪਾ ਦੀ ਕਲਾਸ ਲਾ ਦਿੱਤੀ। ਇਸ ਤੋਂ ਬਾਅਦ ਮੰਤਰੀ ਜ਼ਿੰਪਾ ਮੁੱਖ ਮੰਤਰੀ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹੀ ਨਜ਼ਰ ਆਏ।

ਬਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਜ਼ਿੰਪਾ ਨਾਲ ਹਮਦਰਦੀ ਜਤਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਰਵੱਈਏ ਨੂੰ ਹੰਕਾਰ ਕਰਾਰ ਦਿੱਤਾ ਹੈ।ਮਜੀਠੀਆ ਨੇ ਟਵੀਟ ਕਰਦਿਆਂ ਕਿਹਾ-ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੰਕਾਰ ਦੀ ਨਿੰਦਾ ਕਰਦਾ ਹਾਂ ਤੇ ਕੈਬਨਿਟ ਮੰਤਰੀ ਜ਼ਿੰਪਾ ਨਾਲ ਹਮਦਰਦੀ ਹੈ। ਜਿੰਪਾ ਨੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਲਣ ਲਈ ਬੇਨਤੀ ਕੀਤੀ ਸੀ। ਪੰਜਾਬ ਵਿੱਚ ਕੈਬਨਿਟ ਮੰਤਰੀਆਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਕਿਸਾਨਾਂ ਤੇ ਲੋੜਵੰਦਾਂ ਨੂੰ ਹੜ੍ਹਾਂ ‘ਚ ਰਾਹਤ ਦੇਣ ਤੋਂ ਇਨਕਾਰ ਕਰਨਾ ਸਮਝ ਵਿੱਚ ਆਉਂਦਾ ਹੈ।