Punjab

50 ਫ਼ੀਸਦੀ ਕੀਮਤ ‘ਤੇ ਤੁਸੀਂ ਟਰੈਕਟਰ ਖ਼ਰੀਦ ਸਕਦੇ ਹੋ ! ਕੇਂਦਰ ਦੀ ਇਸ ਸਕੀਮ ਲਈ ਕਿਸਾਨ ਇਸ ਤਰ੍ਹਾਂ ਅਰਜ਼ੀ ਦੇ ਸਕਦੇ ਹਨ !

ਬਿਉਰੋ ਰਿਪੋਰਟ : ਟਰੈਕਟਰ ਨੇ ਕਿਸਾਨਾਂ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ ਸੀ । ਕਿਸਾਨਾਂ ਲਈ ਖੇਤੀ ਕਰਨ ਦੇ ਤਰੀਕ ਨੂੰ ਅਸਾਨ ਕਰ ਦਿੱਤਾ ਅਤੇ ਸਮੇਂ ਨੂੰ ਵੀ ਬਚਾਇਆ ਸੀ । ਅੱਜ ਦੇ ਦਿਨ ਟਰੈਕਟਰ ਸਿਰਫ਼ ਖੇਤ ਲਈ ਜ਼ਰੂਰੀ ਨਹੀਂ ਹੈ ਬਲਕਿ ਕਿਸਾਨਾਂ ਦੀ ਸ਼ਾਨ ਦਾ ਵੀ ਪ੍ਰਤੀਕ ਬਣ ਚੁੱਕਾ ਹੈ । ਪਰ ਛੋਟੇ ਕਿਸਾਨਾਂ ਦੇ ਲਈ ਇਹ ਹੁਣ ਵੀ ਸੁਪਨਾ ਹੈ, ਇਸ ਲਈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਸਕੀਮ ਸ਼ੁਰੂ ਕੀਤੀ ਸੀ ਜਿਸ ਦੇ ਚੱਲ ਦੇ ਕਿਸਾਨ 20 ਤੋਂ 50 ਫ਼ੀਸਦੀ ਤੱਕ ਸਬਸਿਡੀ ਦੇ ਨਾਲ ਟਰੈਕਟਰ ਖ਼ਰੀਦ ਸਕਣਗੇ । ਤੇਲੰਗਾਨਾ ਸਰਕਾਰ ਨੇ ਇਸ ਸਕੀਮ ਨੂੰ ਯੰਤਰਾ ਲਕਸ਼ਮੀ ਸਕੀਮ ਅਧੀਨ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਅਸਾਮ,ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਇਹ ਸਕੀਮ ਪਹਿਲਾਂ ਤੋਂ ਚੱਲ ਰਹੀ ਸੀ । ਕੇਂਦਰ ਦੀ ਸਕੀਮ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਹੈ ਸੂਬਾ ਸਰਕਾਰ ਦੇ ਸਿਰ ਇਸ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਹੈ ।

ਕੀ ਹੈ ਯੰਤਰਾ ਲਕਸ਼ਮੀ ਸਕੀਮ ?

ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਵਾਂਗ ਤੇਲੰਗਾਨਾ ਸਰਕਾਰ ਨੇ ਕਿਸਾਨਾਂ ਨੂੰ ਘੱਟ ਲਾਗਤ ‘ਤੇ ਖੇਤੀ ਵਿੱਚ ਵਰਤੇ ਜਾਣ ਵਾਲੇ ਸੰਦ ਦਿਵਾਉਣ ਦੀ ਸਕੀਮ ਸ਼ੁਰੂ ਕੀਤੀ ਹੈ । ਇਸ ਦੇ ਜ਼ਰੀਏ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਨਾਲ ਟਰੈਕਟਰ ਖ਼ਰੀਦਣ ਦੀ ਇਜਾਜ਼ਤ ਦਿੱਤੀ ਜਾਵੇਗੀ । ਹਾਲਾਂਕਿ ਭਾਰਤ ਸਰਕਾਰ ਦੀ ਸਕੀਮ ਮੁਤਾਬਿਕ ਕਿਸਾਨਾਂ ਨੂੰ ਟਰੈਕਟਰ ਦੀ ਖ਼ਰੀਦ ਵਿੱਚ 20 ਤੋਂ 50 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ ।

ਇਸ ਉਮਰ ਦੇ ਕਿਸਾਨ ਫ਼ਾਇਦਾ ਚੁੱਕ ਸਕਦੇ ਹਨ

ਜਿਨ੍ਹਾਂ ਕਿਸਾਨਾਂ ਦੀ ਉਮਰ 18 ਤੋਂ 60 ਦੇ ਵਿਚਾਲੇ ਹੋਵੇਗੀ ਉਹ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਦੇ ਅਧੀਨ ਉਨ੍ਹਾਂ ਕਿਸਾਨਾਂ ਨੂੰ ਹੀ ਟਰੈਕਟਰ ਖ਼ਰੀਦਣ ਵਿੱਚ 50 ਫ਼ੀਸਦੀ ਸਬਸਿਡੀ ਮਿਲੇਗੀ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ ਜਿਹੜੇ ਕਿਸਾਨ ਠੇਕੇ ਕੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ ਉਨ੍ਹਾਂ ਨੂੰ ਜ਼ਮੀਨ ਦੇ ਮਾਲਕ ਕਲੋਂ NVC ਲੈਣੀ ਹੋਵੇਗੀ ।

ਉਹ ਹੀ ਕਿਸਾਨ ਟਰੈਕਟਰ ਸਕੀਮ ਦਾ ਲਾਹਾ ਚੁੱਕ ਸਕਦੇ ਹਨ ਜਿਨ੍ਹਾਂ ਦੀ ਸਲਾਨਾ ਆਮਦਨ ਡੇਢ ਲੱਖ ਤੋਂ ਵੱਧ ਨਹੀਂ ਹੋਵੇਗੀ । ਇਸ ਤੋਂ ਇਲਾਵਾ ਟਰੈਕਟਰ ਖ਼ਰੀਦਣ ਦੇ ਲਈ ਅੱਧੀ ਰਕਮ ਬੈਂਕ ਵਿਆਜ ‘ਤੇ ਦੇਵੇਗਾ ਅਤੇ ਅੱਧੀ ਰਕਮ ਵਾਲੀ ਸਬਸਿਡੀ ਸਰਕਾਰ ਦੇਵੇਗੀ । ਸੂਬਾ ਸਰਕਾਰ ਸਬਸਿਡੀ ਦੀ ਰਕਮ ਉਸ ਬੈਂਕ ਨੂੰ ਟਰਾਂਸਫ਼ਰ ਕਰੇਗੀ ਜੋ ਕਿਸਾਨ ਨੂੰ ਟਰੈਕਟਰ ਖ਼ਰੀਦਣ ਲਈ ਕਰਜ਼ਾ ਦੇਵੇਗਾ। ਬਾਕੀ ਜਿਹੜਾ 50 ਫ਼ੀਸਦੀ ਟਰੈਕਟਰ ਖ਼ਰੀਦਣ ਦੇ ਲਈ ਬੈਂਕ ਲੋਕ ਦੇਵੇਗਾ ਉਸ ‘ਤੇ ਕਿਸਾਨ ਨੂੰ ਵਿਆਜ ਨਾਲ ਪੈਸਾ ਮੋੜਨਾ ਹੋਵੇਗਾ । ਜਿਨ੍ਹਾਂ ਕਿਸਾਨਾਂ ਨੇ ਪਿਛਲੇ 7 ਸਾਲਾਂ ਵਿੱਚ ਕੋਈ ਟਰੈਕਟਰ ਨਹੀਂ ਖ਼ਰੀਦਿਆ ਹੈ ਉਹ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ। ਇੱਕ ਕਿਸਾਨ ਪਰਿਵਾਰ ਸਿਰਫ਼ ਇੱਕ ਹੀ ਟਰੈਕਟਰ ਖ਼ਰੀਦ ਸਕਦਾ ਹੈ।

ਇਹ ਕਾਗ਼ਜ਼ ਜਮ੍ਹਾ ਕਰਵਾਉਣੇ ਪੈਣਗੇ

‘ਯੰਤਰਾ ਲਕਸ਼ਮੀ ਸਕੀਮ’ ਦਾ ਲਾਹਾ ਲੈਣ ਵਾਲੇ ਕਿਸਾਨਾਂ ਨੂੰ ਆਧਾਰ ਕਾਰਡ,ਕਿਸਾਨ ਦੀ ਜ਼ਮੀਨ ਨਾਲ ਸਬੰਧਿਤ ਕਾਗ਼ਜ਼ਾਤ, ਪਾਸਪੋਰਟ ਵਾਲੀ ਫ਼ੋਟੋ,ਆਪਣੇ ਬੈਂਕ ਖਾਤੇ ਬਾਰੇ ਜਾਣਕਾਰੀ,ਵੋਟਰ ਕਾਰਡ,ਸਲਾਨਾ ਆਮਦਨ ਦਾ ਸਰਟੀਫਿਕੇਟ ਦੇਣਾ ਹੋਵੇਗਾ । ਕਿਸਾਨ ਸਕੀਮ ਦੀ ਅਰਜ਼ੀ ਆਨਲਾਈਨ ਵੀ ਦੇ ਸਕਦਾ ਹੈ ।

ਟਰੈਕਟਰ ਖ਼ਰੀਦਣ ਨੂੰ ਲੈ ਕੇ ਕੋਈ ਸ਼ਰਤ ?

ਕਿਸਾਨ ਟਰੈਕਟਰ ਖ਼ਰੀਦਣ ਦੇ ਲਈ ਆਪਣੀ ਮਨ ਪਸੰਦ ਦੀ ਕੰਪਨੀ ਦੀ ਚੋਣ ਕਰ ਸਕਦਾ ਹੈ,ਉਹ ਆਪਣੀ ਜ਼ਰੂਰਤ ਦੇ ਮੁਤਾਬਿਕ ਟਰੈਕਟਰ ਚੁਣ ਸਕਦਾ ਹੈ । ਕੇਂਦਰ ਸਰਕਾਰ ਦੀ ਵੈੱਬਸਾਈਟ https://pmkisan.gov.in/ ਤੇ ਜਾ ਕੇ ਪ੍ਰਧਾਨ ਮੰਤਰੀ ਟਰੈਕਟਰ ਸਕੀਮ ਦਾ ਫ਼ਾਇਦਾ ਚੁੱਕ ਸਕਦੇ ਹਨ ।