India

ਆ ਗਈ Maruti ਦੀ ‘ਬਲੈਕ ਬਿਊਟੀ’! ਇੱਕੋ ਦਿਨ 5 ਕਾਰਾਂ ਲਾਂਚ,ਕੀਮਤ 5 ਲੱਖ ਦੇ ਆਲੇ-ਦੁਆਲੇ

Maruti nexa 5 black car in singal day

ਬਿਊਰੋ ਰਿਪੋਰਟ : ਮਾਰੂਤੀ ਨੂੰ ਭਾਰਤ ਵਿੱਚ 4 ਦਹਾਕੇ ਪੂਰੇ ਹੋ ਗਏ ਹਨ । ਇਸ ਮੌਕੇ ਕੰਪਨੀ ਨੇ ਆਪਣੀ ਪ੍ਰੀਮੀਅਮ ਰਿਟੇਲ ਨੈੱਟਵਰਕ Nexa ਦੇ ਜ਼ਰੀਏ ਵੇਚੀ ਜਾਣ ਵਾਲੀ 5 ਕਾਰਾਂ ਦਾ ਬਲੈਕ ਐਡੀਸ਼ਨ ਲਾਂਚ ਕੀਤਾ ਹੈ । ਨੈੱਕਸਾ ਦੀ ਬਲੈਕ ਐਡੀਸ਼ਨ ਰੇਂਜ ਵਿੱਚ maruti ignis,maruti baleno,maruti siyaj,maruti xl6 ਅਤੇ maruti grand vitara ਹੈ। ਇਹ ਸਾਰੀਆਂ ਕਾਰਾਂ ਤੁਹਾਨੂੰ ਨਵੇਂ ਪਰਲ ਮਿਡਨਾਇਟ ਬਲੈਕ ਸ਼ੇਡ ਵਿੱਚ ਮਿਲੇਗੀ । ਪ੍ਰੀਮੀਅਮ ਮਟੈਲਿਕ ਬਲੈੱਕ ਰੰਗ ਸਕੀਮ ਗਾਹਕਾਂ ਨੂੰ ਪ੍ਰਭਾਵਿਤ ਕਰੇਗੀ । ਇਸੇ ਲਈ ਕੰਪਨੀ ਨੇ nexa ਦੇ 5 ਮਾਡਲ ਲਾਂਚ ਕਰਨ ਦਾ ਫੈਸਲਾ ਲਿਆ ਸੀ । ਟਾਟਾ ਪਹਿਲਾਂ ਹੀ ਆਪਣੀ ਕਾਰਾਂ ਦੇ ਕਈ ਮਾਡਲ ਡਾਰਕ ਅਡੀਸ਼ਨ ਵਿੱਚ ਵੇਚ ਦਾ ਸੀ ਪਰ ਮਾਰੂਤੀ ਨੇ ਹੁਣ ਸ਼ੁਰੂ ਕੀਤਾ ਹੈ । ਇਸ ਤੋਂ ਇਲਾਵਾ ਕੰਪਨੀ ਨੇ ਕਾਰ ਦੇ ਲਈ ਖਾਸ ਤਰ੍ਹਾਂ ਦੀ Accessary ਵੀ ਪੇਸ਼ ਕੀਤੀ ਹੈ ।

ਮਾਰੂਤੀ ਇੰਡੀਆ ਲਿਮਟਿਡ ਦੇ CEO ਸਸ਼ਾਂਕ ਸ੍ਰੀਵਾਸਤ ਨੇ ਦੱਸਿਆ ਕਿ ਅਸੀਂ ਮਾਰੂਤੀ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਸੀ ਅਤੇ NEXA ਦੀ 7ਵੀਂ ਇਸ ਲਈ ਅਸੀਂ ਕੁਝ ਵੱਡਾ ਕਰਨਾ ਚਾਉਂਦੇ ਸੀ । ਇਸੇ ਲਈ ਕੰਪਨੀ ਨੇ ਇੱਕੋ ਦਿਨ ਹੀ ਮਾਰੂਤੀ ਬਲੈਕ ਬਿਊਟੀ ਦੇ 5 ਮਾਡਲ ਲਾਂਚ ਕੀਤੇ ਹਨ । CEO ਨੇ ਦੱਸਿਆ ਕਿ ਲੋਕ NEXA ਦੀਆਂ ਗੱਡੀਆਂ ਦਾ ਬਲੈਕ ਵਰਜਨ ਵੇਖਣਾ ਚਾਉਂਦੇ ਸਨ ਇਸੇ ਲਈ ਗਾਹਕਾਂ ਦੀ ਡਿਮਾਂਡ ਨੂੰ ਧਿਆਨ ਵਿੱਚ ਰੱਖ ਦੇ ਹੋਏ ਕੰਪਨੀ ਨੇ ਇਹ ਫੈਸਲਾ ਲਿਆ ਹੈ ।
NEXA ਦਾ ਬਲੈਕ ਐਡੀਸ਼ਨ Maruti ignis ਦੇ ਜੇਟਾ ਅਤੇ ਅਲਫਾ ਵੈਰੀਐਂਟ ਵਿੱਚ ਮੌਜੂਦ ਹੈ।

ਇਸ ਤੋਂ ਇਲਾਵਾ ਸਿਰਾਜ ਦੇ ਸਾਰੇ ਵੈਰੀਐਂਟ ਹਨ,ਐਕਸ ਐੱਲ 6 ਦੇ ਅਲਫਾ ਅਤੇ ਅਲਫਾ + ਵੈਰੀਐਂਟ ਵੀ ਹਨ। ਗਰੈਂਡ ਵਿਟਾਰਾ ਵਿੱਚ ਜੈੱਟ ਅਤੇ ਜੈੱਟ + ਵੈਰੀਐਂਟ ਹੈ । ਕੰਪਨੀ ਨੇ NEXA ਐਡੀਸ਼ਨ ਰੇਂਜ ਦੀ ਕੀਮਤ ਵੀ ਨੈਕਸਾ ਕਾਰਾਂ ਦੇ ਬਰਾਬਰ ਹੀ ਰੱਖੀ ਹੈ ।ਯਾਨੀ ਜਿਹੜੀ ਕੀਮਤ ਰੈਗੂਲਰ ਮਾਡਲ ਦੀ ਹੁੰਦੀ ਸੀ ਉਹ ਹੀ ਬਲੈਕ ਮਾਡਲ ਦੀ ਹੋਵੇਗੀ । NEXT ਦੀ ਸਭ ਤੋਂ ਸਸਤੀ ਕਾਰ Maruti ignis ਹੈ ਜੋ ਸਿਰਫ਼ 5ਲੱਖ 35 ਹਜ਼ਾਰ ਦੀ ਹੈ । ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ Hyundai ਵੀ ਕਰੇਟਾ ਅਤੇ ਹੋਰ ਗੱਡੀਆਂ ਦਾ ਬਲੈਕ ਵਰਜਨ ਲੈਕੇ ਆ ਰਹੀ ਸੀ । ਪਰ ਕੁਝ ਦਿਨ ਪਹਿਲਾਂ ਹੀ ਕੰਪਨੀ ਨੇ ਆਪਣਾ ਇਹ ਪਲਾਨ ਕੁਝ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਹੈ ।