ਬਿਊਰੋ ਰਿਪੋਰਟ : ਕਹਿੰਦੇ ਨੇ ਭਾਰਤੀ ਗਾਹਕਾਂ ਵਿੱਚ ਮਾਰੂਤੀ ਦਾ ਕੋਈ ਤੋੜ ਨਹੀਂ ਹੈ । ਖਾਸ ਕਰਕੇ ਮਿਡਲ ਕਲਾਸ ਲਈ ਤਾਂ ਮਾਰੂਤੀ ਸਭ ਤੋਂ ਚੰਗੀ ਗੱਡੀ ਮੰਨੀ ਜਾਂਦੀ ਹੈ। ਮਾਰੂਤੀ ਦੀਆਂ ਗੱਡੀਆਂ ਦੀ ਮਾਇਲੇਜ ਤਾਂ ਚੰਗੀ ਹੁੰਦੀ ਹੈ ਇਸ ਦੀ ਰਿਪੇਰਟ ਅਤੇ ਸਪੇਅਰ ਪਾਰਟਸ ਵੀ ਲੋਕਾਂ ਦੀ ਜੇਬ੍ਹ ਦਾ ਬਜਟ ਨਹੀਂ ਵਿਗਾੜ ਦੇ ਹਨ । ਦੇਸ਼ ਵਿੱਚ ਸਭ ਤੋਂ ਜ਼ਿਆਦਾ ਮਾਇਲੇਜ ਦੇਣ ਵਾਲੀ ਕਾਰ ਵੀ ਮਾਰੂਤੀ ਸੁਜੁਕੀ ਕੋਲ ਹੀ ਹੈ । ਇਸ ਕਾਰ ਦਾ ਨਾਂ ਹੈ ਮਾਰੂਤੀ ਸੇਲੇਰਿਓ,ਇਹ ਗੱਡੀ CNG ‘ਤੇ ਸਭ ਤੋਂ ਵੱਧ ਮਾਇਲੇਜ ਦਿੰਦੀ ਹੈ । ਇਸ ਦਾ ਮਾਇਲੇਜ 35 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ ।
ਇੰਜਣ ਅਤੇ ਮਾਇਲੇਜ
ਮਾਰੂਤੀ ਸੇਲੇਰਿਓ 1.0- ਲੀਟਰ ਦਾ ਪੈਟਰੋਲ ਇੰਜਣ ਹੈ । ਇਸੇ ਦੇ ਨਾਲ ਹੀ CNG KIT ਵੀ ਆਫਰ ਕੀਤੀ ਜਾਂਦੀ ਹੈ । ਪੈਟਰੋਲ ‘ਤੇ ਇਹ ਇੰਜਣ 67 PS ਅਤੇ 89 NS ਜਦਕਿ CNG ‘ਤੇ 56.7 PS ਅਤੇ 82 NS ਪਾਵਰ ਆਉਟਪੁਟ ਦਿੰਦਾ ਹੈ । ਪੈਟਰੋਲ ਵਰਜਨ ਵਿੱਚ ਇਹ 5 ਸਪੀਡ ਮੈਲੂਅਲ ਅਤੇ 5 ਸਪੀਡ AMT ਦਾ ਆਪਸ਼ਨ ਮਿਲ ਦਾ ਹੈ । ਜਦਕਿ CNG ਵਰਜਨ ਵਿੱਚ ਸਿਰਫ਼ 5-ਸਪੀਡ ਮੈਨੂਅਲ ਗੇਰ ਬਾਕਸ ਹੀ ਆਫਰ ਕੀਤਾ ਜਾਂਦਾ ਹੈ । ਇਸ ਵਿੱਚ ਸੈਗਮੈਂਟ ਫਸਟ ਆਟੋਮੈਟਿਕ ਆਇਡਲ ਸਟਾਰਟ ਅੱਪ ਫੀਚਰ ਵੀ ਆਉਂਦਾ ਹੈ । ਕਾਰ ਦਾ ਪੈਟਰੋਲ ਟੈਂਕ 60 ਲੀਟਰ ਕੈਪੇਸਿਟੀ ਦਾ ਹੁੰਦਾ ਹੈ । ਜਦਕਿ CNG ‘ਤੇ ਇਹ 35.6 ਕਿਲੋਮੀਟਰ ਦੀ ਮਾਇਲੇਜ ਦਿੰਦੀ ਹੈ ।
ਫੀਚਰ ਦੀ ਕੀਮਤ
ਮਾਰੂਤੀ ਸੇਲੇਰਿਓ ਵਿੱਚ 7 ਇੰਚ ਸਕਰੀਨ ਇੰਫੋਟੇਨਮੈਂਟ ਸਿਸਟਮ,ਪੈਸਿਵ ਕੀਲੈਸ ਐਂਟੀ,ਸਟੀਯਰਿੰਗ ਵਹੀਲ ਮਾਉਂਟੇਡ ਆਡੀਓ ਕੰਟਰੋਲ,ਇੰਜਣ ਸਟਾਰਅੱਪ ਬਟਨ,ਸੈਮੀ ਡਿਜਿਟਲ ਇੰਸਟਰੂਮੈਂਟ ਕਲਸਟਰ,ਟਰਨ ਇੰਡੀਕੇਟਰ ਵਾਲੇ ਇਲੈਕਟ੍ਰਿਕ ਓਆਰਵੀਐੱਮ,ਡਿਊਟ ਫਰੰਟ ਏਅਰਬੈਗਸ,SBS ਦੇ ਨਾਲ EBD,ਹਿੱਲ-ਬੋਲਡ ਅਸਿਸਟ ਅਤੇ ਰੀਅਰ ਪਾਰਕਿੰਗ ਸੈਂਸਰ ਵਰਗੇ ਫੀਚਰ ਮਿਲ ਦੇ ਹਨ । ਇਸ ਵਿੱਚ ਕੁਝ ਫੀਚਰ ਖਾਸ ਵੈਰੀਐਂਟ ਵਿੱਚ ਹੀ ਮਿਲ ਦੇ ਹਨ । ਸਲੇਰਿਓ ਦੀ ਕੀਮਤ 5.25 ਲੱਖ ਤੋਂ 7 ਲੱਖ ਦੇ ਵਿੱਚ ਹੈ । ਇਸ ਦਾ CNG ਵੈਰੀਐਂਟ 6.69 ਲੱਖ ਦਾ ਹੈ ।