Punjab

ਪੈਟਰੋਲ ਤੇ ਦੁੱਧ ਤੋਂ ਬਾਅਦ ਹੁਣ ਬੱਸਾਂ ਦਾ ਵੀ ਆ ਰਿਹਾ ਹੈ ਨੰਬਰ ! ਮਾਨ ਸਰਕਾਰ ਜਲਦ ਇੰਨ੍ਹਾ ਵਧਾ ਸਕਦੀ ਹੈ ਕਿਰਾਇਆ !

 

ਬਿਉਰੋ ਰਿਪੋਰਟ : ਪੈਟਰੋਲ ਅਤੇ ਦੁੱਧ ਦੀਆਂ ਕੀਮਤਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਜਲਦ ਹੀ ਬੱਸਾਂ ਦਾ ਕਿਰਾਇਆ ਵਧਾਉਣ ਜਾ ਰਹੀ ਹੈ । ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਵਿੱਚ ਪੈਟਰੋਲ ਅਤੇ ਡੀਜ਼ਲ ‘ਤੇ 90 ਪੈਸੇ ਪ੍ਰਤੀ ਲੀਟਰ ਦਾ ਵਧਾ ਕੀਤਾ ਸੀ । ਜਿਸ ਦੀ ਵਜ੍ਹਾ ਕਰਕੇ ਪੰਜਾਬ ਰੋਡ ਕਾਰਪੋਰੇਸ਼ਨ ਨੇ ਸਰਕਾਰ ਤੋਂ ਰੇਟ ਵਧਾਉਣ ਦਾ ਮਤਾ ਭੇਜਿਆ ਹੈ । ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਕਿ ਜਲਦ ਦੀ ਬੱਸਾਂ ਦੇ ਕਿਰਾਏ ਵੱਧ ਸਕਦੇ ਹਨ। ਡੀਜ਼ਲ ਦੀ ਕੀਮਤ ਵਧਣ ਤੋਂ ਬਾਅਦ PEPSU ਅਤੇ PRTC ‘ਤੇ ਆਰਥਿਕ ਬੋਝ ਵਧਿਆ ਹੈ। ਜਿਸ ਦੇ ਬਾਅਦ ਬੱਸਾਂ ਦਾ ਕਿਰਾਇਆ ਵਧਾਉਣ ਦਾ ਮਤਾ ਭੇਜਿਆ ਗਿਆ ਹੈ ।

10 ਕਿਲੋਮੀਟਰ ‘ਤੇ ਦੇਣਾ ਹੋਵੇਗਾ 1 ਰੁਪਏ ਵੱਧ

ਜੇਕਰ ਪੰਜਾਬ ਸਰਕਾਰ PEPSU ਅਤੇ PRTC ਵੱਲੋਂ ਭੇਜੇ ਗਏ ਪ੍ਰਪੋਜ਼ਲ ‘ਤੇ ਮੋਹਰ ਲੱਗਾ ਦਿੰਦੀ ਹੈ ਤਾਂ ਪ੍ਰਤੀ 10 ਕਿਲੋਮੀਟਰ ‘ਤੇ 1 ਰੁਪਏ ਵੱਧ ਕਿਰਾਇਆ ਦੇਣਾ ਹੋਵੇਗਾ । ਜਲੰਧਰ ਤੋਂ ਅੰਮ੍ਰਿਤਸਰ ਜਾਣ ਦੇ ਲਈ ਤੁਹਾਨੂੰ 8 ਰੁਪਏ ਵੱਧ ਦੇਣੇ ਹੋਣਗੇ । ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਦੇ ਲਈ 10 ਰੁਪਏ ਵੱਧ ਦੇਣੇ ਪੈਣਗੇ । ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ 25 ਰੁਪਏ ਵਾਧੂ ਲੱਗਣਗੇ। ਹਾਲਾਂਕਿ ਮਾਨ ਸਰਕਾਰ ਨੇ ਪਹਿਲੀ ਵਾਰ ਸੱਤਾਂ ਵਿੱਚ ਆਉਣ ਤੋਂ ਬਾਅਦ ਕਿਰਾਏ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਪਰ ਜੇਕਰ ਇਹ ਫੈਸਲਾ ਹੋ ਜਾਂਦਾ ਹੈ ਤਾਂ ਦੁੱਧ ਅਤੇ ਪੈਟਰੋਲ ਤੋਂ ਬਾਅਦ ਬੱਸਾਂ ਦੇ ਕਿਰਾਏ ਦੀ ਕੀਮਤ ਵਧਣ ਨਾਲ ਜਨਤਾ ਦੇ ਸਿਰ ‘ਤੇ ਮਹਿੰਗਾਈ ਦੀ ਟ੍ਰਿਪਲ ਮਾਰ ਪਏਗੀ ।

4 ਫਰਵਰੀ ਨੂੰ ਵਧੀਆਂ ਸਨ ਕੀਮਤਾਂ

ਪੰਜਾਬ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ‘ਤੇ 90 ਪੈਸੇ ਸੈੱਸ ਲਗਾਉਣ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਡੀਜ਼ਲ ਦੇ ਰੇਟ 88.34 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਸੀ । ਜਾਣਕਾਰੀ ਦੇ ਮੁਤਾਬਿਕ PRTC ਕੋਲ 1238 ਬੱਸਾਂ ਹਨ ਜਿੰਨਾਂ ਨੂੰ ਰੋਡ ‘ਤੇ ਚਲਾਉਣ ਦੇ ਲਈ ਰੋਜ਼ਾਨਾ ਡੀਜ਼ਲ ‘ਤੇ ਖਰਚ 86 ਲੱਖ ਦਾ ਆਉਂਦਾ ਹੈ । ਪਰ ਡੀਜ਼ਲ ਦੇ ਰੇਟ ਵਧਣ ਤੋਂ ਬਾਅਦ ਖਰਚ 80 ਹਜ਼ਾਰ ਰੁਪਏ ਤੱਕ ਵੱਧ ਗਿਆ ਸੀ । ਇੱਕ ਮਹੀਨੇ ਵਿੱਚ 24 ਲੱਖ ਦਾ ਵਾਧੂ ਭਾਰ PRTC ਦੇ ਸਿਰ ‘ਤੇ ਪਿਆ ਸੀ।