India International Punjab

ਸੋਸ਼ਲ ਮੀਡੀਆ ‘ਤੇ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਤੋਂ ਬਾਅਦ ਅਮਰੀਕਾ ਸਰਕਾਰ ਨੇ ਲਿਆ ਵੱਡਾ ਫੈਸਲਾ

ਅਮਰੀਕਾ ਵਿੱਚ ਘਰੇਲੂ ਹਿੰ ਸਾ ਦੇ ਖਿਲਾਫ਼ ਟਾਸਕ ਫੋਰਸ ਬਣਾਉਣ ਦਾ ਫੈਸਲਾ

ਦ ਖ਼ਾਲਸ ਬਿਊਰੋ : ਪਤੀ ਦੇ ਜ਼ੁਲਮਾਂ ਤੋਂ ਪਰੇਸ਼ਾਨ ਹੋ ਕੇ ਖੁ ਦ ਕੁ ਸ਼ੀ ਕਰਨ ਵਾਲੀ ਅਮਰੀਕਾ ਦੀ ਮਨਦੀਪ ਕੌਰ ਨੂੰ ਇਨਸਾਫ ਦਿਵਾਉਣ ਦੇ ਲਈ ਅਮਰੀਕਾ ਸਮੇਤ ਭਾਰਤ ਵਿੱਚ ਵੀ ਸੋਸ਼ਲ ਮੀਡੀਆ ‘ਤੇ ਮੁਹਿੰਮ ਸ਼ੁਰੂ ਹੋ ਗਈ ਹੈ, ਨਾ ਸਿਰਫ਼ ਪੰਜਾਬੀ ਬਲਕਿ ਅਮਰੀਕੀ ਵੀ ਮਨਦੀਪ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।  ਇਸ ਤੋਂ ਬਾਅਦ ਅਮਰੀਕਾ ਸਰਕਾਰ ਨੇ ਘਰੇਲੂ ਹਿੰਸਾ ਖਿਲਾਫ਼ ਇੱਕ ਟਾਸਕ ਫੋਰਸ ਬਣਾਉਣ ਦਾ ਫੈਸਲਾ ਲਿਆ ਹੈ, ਇਸ ਦੀ ਜਾਣਕਾਰੀ ਨਿਊਯਾਰਕ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜ ਕੁਮਾਰ ਨੇ ਦਿੱਤੀ ਹੈ।  ਜੈਨੀਫਰ ਪਹਿਲੀ ਸਾਊਥ ਏਸ਼ੀਅਨ ਅਮਰੀਕੀ ਮਹਿਲਾ ਹੈ ਜਿਸ ਨੂੰ ਨਿਊਯਾਰਕ ਸਟੇਟ ਦਫਤਰ ਲਈ ਚੁਣਿਆ ਗਿਆ ਸੀ।  

ਨਿਊਯਾਰਕ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜ ਕੁਮਾਰ

ਜੈਨੀਫਰ ਰਾਜ ਕੁਮਾਰ ਨੇ ਦੱਸਿਆ ਕਿ ਟਾਸਕ ਫੋਰਸ ਦੱਖਣੀ ਏਸ਼ੀਆ ਮਹਿਲਾਵਾਂ ਦੀ ਘਰੇਲੂ ਹਿੰਸਾ ਖਿਲਾਫ਼ ਮਦਦ ਕਰੇਗੀ ਉਨ੍ਹਾਂ ਦੀ ਸ਼ਿਕਾਇਤਾਂ ਦੀ ਜਾਂਚ ਕਰੇਗੀ । ਨਿਊਯਾਰਕ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫਰ ਨੇ ਕਿਹਾ ਕਿ ਉਸ ਨੇ ਪੁਲਿਸ ਨਾਲ ਗੱਲ ਕੀਤੀ ਹੈ ਕਿ ਮੁਲਜ਼ਮ ਪਤੀ ਰਣਜੋਤਵੀਰ ਸਿੰਘ ਸੰਧੂ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਸਾਊਥ ਏਸ਼ੀਆ ਦੇ ਲਈ ਬਣਾਈ ਗਈ ਉਨ੍ਹਾਂ ਦੀ ਟਾਕਸ ਫੋਰਸ ਦੂਜੇ ਦੇਸ਼ਾਂ ਤੋਂ ਅਮਰੀਕਾ ਵਿੱਚ ਵਸੀ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਅਮਰੀਕਾ ਵਿੱਚ  ਅਜਿਹੀ ਕਈ ਮਹਿਲਾਵਾਂ ਨੇ ਜੋ ਘਰੇਲੂ  ਹਿੰ ਸਾ ਦਾ ਸ਼ਿ ਕਾਰ ਹੋ ਰਹੀਆਂ ਨੇ ਟਾਸਕ ਫੋਰਸ ਉਨ੍ਹਾਂ ਸਾਰਿਆਂ ਦੇ ਲਈ ਕੰਮ ਕਰੇਗੀ, ਰਾਕੁਮਾਰ ਵੱਲੋਂ ਬਣਾਈ ਗਈ ਟਾਕਸ ਫੋਰਸ ਦੀ ਜ਼ਿੰਮੇਵਾਰੀ ਸੀਨੀਅਰ ਅਧਿਕਾਰੀ ਅਮ੍ਰਿਤ ਕੌਰ ਨੂੰ ਦਿੱਤੀ ਗਈ ਹੈ

ਸੂਈਸਾਈਡ ਤੋਂ ਪਹਿਲਾਂ ਮਨਦੀਪ ਕੌਰ ਦਾ ਇਲਜ਼ਾਮ

ਮਨਦੀਪ ਕੌਰ ਨੇ ਸੂਈਸਾਈਡ ਕਰਨ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਸ ਨੇ ਇਲ ਜ਼ਾਮ ਲਗਾਏ ਸਨ ਕਿ 8 ਸਾਲ ਤੋਂ ਉਸ ਦਾ ਪਤੀ ਰਣਜੋਤਵੀਰ ਸਿੰਘ ਸੰਧੂ ਕੁੱ ਟ ਮਾ ਰ ਕਰਦਾ ਸੀ,ਉਸ ਨੇ ਹਾਲਾਤਾਂ ਨਾਲ ਬਹੁਤ ਸਮਝੌਤਾ ਕੀਤਾ ਪਰ ਹੁਣ ਉਸ ਵਿੱਚ ਤਾਕਤ ਨਹੀਂ ਹੈ ਅਤੇ ਉਹ ਸੂਈਸਾਈਡ ਕਰਨ ਜਾ ਰਹੀ ਹੈ, ਮ੍ਰਿ ਤਕ ਮਨਦੀਪ ਦੀਆਂ 2 ਧੀਆਂ ਨੇ ਇੱਕ ਦੀ ਉਮਰ 4 ਅਤੇ ਦੂਜੀ ਦੀ ਉਮਰ 6 ਸਾਲ ਹੈ। ਦੋਵੇ ਧੀਆਂ ਇਸ ਵੇਲੇ ਪਿਤਾ ਰਣਜੋਤਵੀਰ ਸਿੰਘ ਸੰਧੂ ਕੋਲ ਹਨ।

ਉਧਰ 5 ਅਗਸਤ ਨੂੰ ਯੂਪੀ ਦੇ ਬਿਜਨੌਰ ਅਧੀਨ ਪੈਂਦੇ ਨਜੀਬਾਬਾਦ ਪੁਲਿਸ ਸਟੇਸ਼ਨ ਵਿੱਚ  ਮਨਦੀਪ ਦੇ ਪਤੀ ਉਸ ਦੇ ਸੋਹਰੇ ਪਰਿਵਾਰ ਖਿਲਾਫ਼ 306 ਸੂਈਸਾਈਡ ਲਈ ਉਕਸਾਉਣ ਅਤੇ 498 A ਘਰੇਲੂ ਹਿੰਸਾ ਅਤੇ ਧਾਰਾ 322 ਅਤੇ 342 ਅਧੀਨ ਦਾਜ ਮੰਗਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਮਨਦੀਪ ਦੇ ਪਿਤਾ ਜਸਪਾਲ ਸਿੰਘ ਨੇ ਪਤੀ ਰਣਜੋਤਵੀਰ ਸਿੰਘ ਸੰਧੂ ,ਸਹੁਰਾ ਮੁਖਤਾਰ ਸਿੰਘ , ਸੱਸ ਕੁਲਦੀਪ ਰਾਜ ਕੌਰ ਅਤੇ ਉਸ ਦੇ ਭਰਾ ਜਸਵੀਰ ਖਿਲਾਫ਼ ਸੂਈਸਾਈਡ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕਰਵਾਇਆ ਹੈ ।