‘ਦ ਖ਼ਾਲਸ ਬਿਊਰੋ:- ਅੱਜ 12 ਜੁਲਾਈ ਤੋਂ UAE ਯਾਨਿ (United Arab Emirates) ਵੱਲੋਂ ਰੈਜ਼ੀਡੈਂਟ ਵੀਜ਼ਾ ਅਤੇ ID ਕਾਰਡ ਨੂੰ ਰੀਨੀਊ ਕਰਵਾਉਣ ਲਈ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। UAE  ਨੇ 11 ਜੁਲਾਈ ਨੂੰ ਇਸ ਦਾ ਐਲਾਨ ਕੀਤਾ ਸੀ,  ਉਨ੍ਹਾਂ ਕਿਹਾ ਸੀ ਕਿ ਸਾਰੇ ਪਰਵਾਸੀ ਨਿਵਾਸੀਆਂ, UAE ਨਾਗਰਿਕਾਂ ਅਤੇ GCC ਦੇਸ਼ਾਂ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਅਵੈਧ ਯਾਨਿ ਰੱਦ ਹੋ ਚੁੱਕੇ ਦਸਤਾਵੇਜ਼ਾਂ ਨੂੰ ਵੈਧ ਕਰਵਾ ਲੈਣ। ਕਿਉਕਿ ਇਨ੍ਹਾਂ (UAE) ਰੈਜ਼ੀਡੈਂਟ ਵੀਜ਼ਾ ਅਤੇ ID ਕਾਰਡ ਦੀ ਮਿਆਦ ਖਤਮ ਹੋ ਚੁੱਕੀ ਸੀ।

 

(UAE) ਦੀ ਕੈਬਨਿਟ ਨੇ ਮਿਆਦ ਖ਼ਤਮ ਹੋ ਚੁੱਕੇ ਵੀਜ਼ਾ ਦੀ ਵੈਧਤਾ ਵਧਾਉਣ, Emirates I.D ਕਾਰਡ ਅਤੇ ਐਂਟਰੀ ਪਰਮਿਟ ਨੂੰ ਲੈ ਕੇ ਅਹਿਮ ਫ਼ੈਸਲਾ ਕੀਤਾ ਹੈ। 10 ਜੁਲਾਈ ਨੂੰ ਫ਼ੈਡਰਲ ਅਥਾਰਿਟੀ ਫਾਰ ਆਇਡੈਂਟਿਟੀ ਐਂਡ ਸਿਟੀਜ਼ਨਸ਼ਿਪ (ICA) ਦੇ ਅਧਿਕਾਰੀਆਂ ਨੇ ਕਿਹਾ, ਕੈਬਨਿਟ ਦਾ ਇਹ ਫੈਸਲਾ ਦੱਸਦਾ ਹੈ ਕਿ ਹੁਣ ਅਸੀਂ ਆਮ ਦਿਨਾਂ ਵੱਲ ਪਰਤ ਲੱਗ ਪਏ ਹਾਂ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ’ਕਈ ਸੈਕਟਰਾਂ ’ਚ ਕਾਰੋਬਾਰ ਅਤੇ ਕੰਮਾਂ ਕਾਰਾਂ ਨੂੰ ਆਮ ਦਿਨਾਂ ਦੀ ਤਰ੍ਹਾਂ ਪੱਟੜੀ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਤਾਂ ਜੋ ਹਰ ਵਰਗ ਦੇ ਲੋਕ ਆਪੋ ਆਪਣੇ ਕੰਮਾਂ ‘ਚ ਜੁਟ ਸਕਣ।

 

UAE ਮੁਤਾਬਿਕ, ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਹੀ ਇਹ ਅਹਿਮ ਫ਼ੈਸਲਾ ਲਿਆ ਗਿਆ  ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਸ਼ੁਰੂਆਤੀ ਦੌਰ ‘ਚ ਲੌਕਡਾਊਨ ਅਤੇ ਟਰਾਸਪੋਰਟ ਬੰਦ ਹੋਣ ਕਾਰਨ UAE ਨੇ ਰੈਜ਼ੀਡੈਂਟ ਵੀਜ਼ਾ, ਐਂਟਰੀ ਅਤੇ ਰੈਜ਼ੀਡੈਂਸੀ ਪਰਮਿਟ ਦੀ ਵੈਧਤਾ ਦੀ ਮਿਆਦ ਵਧਾ ਦਿੱਤੀ ਸੀ।

 

 ਰੈਜ਼ੀਡੈਂਟ ਵੀਜ਼ਾ ਅਤੇ Emirates ID ਕਾਰਡ ਰੀਨਿਊ ਕਰਵਾਉਣ ਲਈ ਕੁੱਝ ਖ਼ਾਸ ਗੱਲਾਂ:-

1. ਜਿਨ੍ਹਾਂ ਦਾ ਰੈਜ਼ੀਡੈਂਟ ਵੀਜ਼ਾ ਅਤੇ Emirates ID ਕਾਰਡ ਇਸ ਸਾਲ ਮਾਰਚ ਅਤੇ ਅਪ੍ਰੈਲ ਮਹੀਨੇ ’ਚ ਅਵੈਧ ਯਾਨਿ ਰੱਦ ਹੋ ਗਏ ਸੀ, ਉਹ ਇਸ ਨੂੰ ਰੀਨਿਊਂ ਕਰਵਾਉਣ ਲਈ 12 ਜੁਲਾਈ ਤੋਂ ਅਰਜ਼ੀ ਪਾ ਸਕਦੇ ਹਨ।

 

2. ਜਿਨ੍ਹਾਂ ਦਾ ਰੈਜ਼ੀਡੈਂਟ ਵੀਜ਼ਾ ਅਤੇ ਅਮੀਰਾਤ ਆਈਡੀ ਕਾਰਡ ਇਸ ਸਾਲ ਮਈ ਮਹੀਨੇ ’ਚ ਅਵੈਧ ਹੋ ਗਿਆ ਸੀ, ਉਹ ਇਸ ਨੂੰ ਰੀਨੀਊ ਕਰਵਾਉਣ ਲਈ 11 ਅਗਸਤ ਤੋਂ ਅਰਜ਼ੀ ਪਾ ਸਕਦੇ ਹਨ।

 

3. ਜਿਨ੍ਹਾਂ ਦਾ ਰੈਜ਼ੀਡੈਂਟ ਵੀਜ਼ਾ ਅਤੇ ਅਮੀਰਾਤ ਆਈਡੀ ਕਾਰਡ 1 ਤੋਂ 11 ਜੁਲਾਈ ਦੌਰਾਨ ਰੱਦ ਹੋਇਆ ਹੈ, ਉਹ ਇਸ ਨੂੰ ਰੀਨੀਊ ਕਰਵਾਉਣ ਲਈ 10 ਸਤੰਬਰ ਤੋਂ ਅਰਜ਼ੀ ਪਾ ਸਕਦੇ ਹਨ।