‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਇੱਕ ਅਦਿੱਖ ਵਾਇਰਸ, ਜਿਨ੍ਹੇ ਕਿ ਸਾਰੇ ਵਿਸ਼ਵ ਭਰ ‘ਚ ਹਾਹਾਕਾਰ ਮਚਾਉਂਦੇ ਹੋਏ ਤੇ ਸਾਰੀ ਦੁਨੀਆ ਨੂੰ ਇੱਕ ਖੂੱਝੇ ਲਾ ਦਿੱਤਾ ਹੈ। ਜਿਸ ਕਾਰਨ ਪੂਰੀ ਮਨੁੱਖ ਜਾਤੀ ਦਾ ਜੀਵਨ ਰੁਕੀ ਹੋਈ ਘੜ੍ਹੀ ਦੀ ਤਰ੍ਹਾਂ ਹੋ ਗਿਆ ਹੈ। ਇਸ ਵਾਇਰਸ ਨੇ ਵੱਡਿਆ ਤੋਂ ਲੈ ਕੇ ਛੋਟਿਆ ਤੱਕ ਦੀ ਆਮ ਤੇ ਖੁਸ਼ਹਾਲ ਜ਼ਿੰਦਗੀ ‘ਤੇ ਡੂੰਘਾ ਪ੍ਰਭਾਵ ਪਾਇਆ ਹੈ। ਜਿਸ ਕਾਰਨ ਹਰ ਇੱਕ ਵਿਅਕਤੀ ਦੀ ਨੌਕਰੀ ਤੋਂ ਲੈ ਕੇ ਸਕੂਲ ਦੇ ਬੱਚਿਆ ਤੱਕ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪਰ ਸਾਡੇ ਦੇਸ਼ ਦੇ ਭਵਿੱਖ ਯਾਨਿ ਸਕੂਲ ਦੇ ਬੱਚਿਆ ਲਈ ਸਰਕਾਰਾਂ ਨੇ ਪੜ੍ਹਾਈ ‘ਚ ਕਿਸੇ ਵੀ ਤਰ੍ਹਾਂ ਦੀ ਔ3ਕੜ ਨਾ ਆਵੇ, ਇਸ ਲਈ ਪ੍ਰਾਇਵੇਟ ਸਕੂਲਾਂ ਦੇ ਨਾਲ-ਨਾਲ ਹੁਣ ਸਰਕਾਰ ਨੇ ਸਰਕਾਰੀ ਸਕੂਲਾਂ ਲਈ ਵੀ ਆਨਲਾਈਨ ਕਲਾਸਾਂ ਦੇ ਜ਼ਰੀਏ ਪੜ੍ਹਾਈ ਕਰਵਾਉਣ ਦੀ ਮੁਹਿੰਮ ਜਾਰੀ ਕੀਤੀ, ਤੇ ਇਸ ਮੁਹਿੰਮ ਦੀ ਸ਼ੁਰੂਆਤ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਬੱਚਿਆਂ ਤੋਂ ਹੋਈ ਹੈ ਜਿੱਥੇ ਬੱਚਿਆਂ ਦੀ ਆਨਲਾਈਨ ਕਲਾਸ ਸ਼ੁਰੂ ਕੀਤੀ ਗਈ ਹੈ, ਪਰ ਇਸ ਦੌਰਾਨ ਸਭ ਤੋਂ ਜ਼ਿਆਦਾ ਮੁਸ਼ਕਲ ਜਿਹੜੀ ਸਾਹਮਣੇ ਆ ਰਹੀ ਸੀ ਉਹ ਸੀ ਮੋਬਾਇਲ ਫ਼ੋਨ ਦੇ ਡਾਟਾ ਰੀਚਾਰਜ।

ਇਸ ਦਾ ਇੱਕ ਵੱਡਾ ਕਾਰਨ ਸੀ ਕਿ ਕਈ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੇ ਮਾਂ-ਪਿਓ ਦੀ ਲਾਕਡਾਊਨ ਦੀ ਵਜ੍ਹਾਂ ਨਾਸ ਨੌਕਰੀ ਚਲੀ ਜਾਣ ਨਾਲ ਮਾਲੀ ਹਾਲਤ ਖ਼ਰਾਬ ਹੋਣਾ। ਜਿਸ ਦੀ ਵਜ੍ਹਾਂ ਕਰ ਕੇ ਫ਼ੋਨ ਰੀਚਾਰਜ ਨਾ ਹੋਣ ‘ਤੇ ਉਹ ਆਨਲਾਈਨ ਕਲਾਸ ਤੋਂ ਗੈਰ ਹਾਜ਼ਰ ਰਹਿੰਦੇ ਸਨ, ਇੰਨਾ ਵਿਦਿਆਰਥੀਆਂ ਦੀ ਮਦਦ ਲਈ ਇੱਕ ਜਥੇਬੰਦੀ ਅੱਗੇ ਆਈ ਹੈ। ਜਿਸ ਨੂੰ ਸੋਸ਼ਲ ਮੀਡੀਆ ਰਾਹੀ “ਡੋਨੇਟ ਡਾਟਾ” ਦੇ ਨਾਂ ਦੀ ਮੁਹਿੰਮ ਵਜੋਂ ਸ਼ੁਰੂ ਕੀਤਾ ਹੈ

ਕੀ ਹੈ ਡੋਨੇਟ ਡਾਟਾ ਮੁਹਿੰਮ ?

PU ਦੇ ਸੀਨੀਅਰ ਪ੍ਰੋਗਰਾਮਰ ਤੇ ਸੋਸ਼ਲ ਸਬਸਟੈਂਸ ਐਡਮੀਨਿਸਟ੍ਰੇਟਰ ਅਰੁਣ ਬਸੰਲ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਸਰਕਾਰੀ ਮਾਡਲ ਹਾਈ ਸਕੂਲ RC 2 ਧਨਾਸ ਵਿੱਚ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਨੇ ਪਰ ਕੁੱਝ ਬੱਚੇ ਕੋਰੋਨਾ ਕਾਲ ਦੌਰਾਨ ਮਾਲੀ ਹਾਲਤ ਚੰਗੀ ਨਾ ਹੋਣ ਦੀ ਵਜ੍ਹਾਂ ਕਾਰਨ ਫ਼ੋਨ ਰੀਚਾਰਜ ਨਹੀਂ ਕਰਵਾ ਪਾ ਰਹੇ, ਅਰੁਣ ਬਸੰਲ ਵੱਲੋਂ ਇੰਨਾ ਵਿਦਿਆਰਥੀਆਂ ਦੇ ਫ਼ੋਨ ਰੀਚਾਰਜ ਲਈ “ਡੋਨੇਟ ਡਾਟਾ” ਦੀ ਮੁਹਿੰਮ ਬਾਰ ਵਿਚਾਰ ਕੀਤਾ ਗਿਆ, ਜਿਸ ਨਾਲ ਬੱਚਿਆ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ, ਇਸ ਦੌਰਾਨ ਟੀਮ ਨੇ ਸਕੂਲ ਦੇ ਨਾਲ ਸੰਪਰਕ ਕੀਤਾ ਅਤੇ ਸੋਸ਼ਲ ਮੀਡੀਆ ‘ਤੇ  ਇੰਨਾ ਬੱਚਿਆਂ ਦੀ ਮਦਦ ਲਈ #Donate Data ਨਾਂ ਨਾਲ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਕਈ ਲੋਕ  ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ, ਸ਼ੁਰੂਆਤ ‘ਚ ਪਹਿਲਾਂ 20 ਵਿਦਿਆਰਥੀਆਂ ਦਾ ਡਾਟਾ ਰੀਚਾਰਜ ਕਰਵਾਇਆ ਗਿਆ, ਸਕੂਲ ਤੋਂ ਕਰਾਸਚੈੱਕ ਕਰਵਾਇਆ ਕਿ ਜਿੰਨਾਂ ਬੱਚਿਆਂ ਦਾ ਡਾਟਾ ਰੀਚਾਰਜ ਕਰਵਾਇਆ ਹੈ ਉਹ ਆਨਲਾਈਨ ਕਲਾਸ ਵਿੱਚ ਹਾਜ਼ਰੀ ਭਰ ਰਹੇ ਨੇ, ਸਕੂਲ ਤੋਂ ਰਿਪੋਰਟ ਲੈਣ ਤੋਂ ਬਾਅਦ ਹੁਣ ਤਕਰੀਬਨ 80 ਵਿਦਿਆਰਥੀਆਂ ਦੀ ਲਿਸਟ ਲੈ ਲਈ ਗਈ ਹੈ ਤੇ ਉਨ੍ਹਾਂ ਸਭ ਦਾ ਡਾਟਾ ਰੀਚਾਰਜ ਕਰਵਾ ਦਿੱਤਾ ਗਿਆ ਹੈ।

ਇਹ ਮੁਹਿੰਮ ਚੰਡੀਗੜ੍ਹ ਵਿੱਚ ਸ਼ੁਰੂ ਹੋਈ ਹੈ, ਪਰ ਜੇਕਰ ਤੁਹਾਡੇ ਆਲੇ-ਦੁਆਲੇ ਵੀ ਅਜਿਹੇ ਵਿਦਿਆਰਥੀਆਂ ਨੇ ਜੋ ਮਾਲੀ ਹਾਲਤ ਚੰਗੀ ਨਾ ਹੋਣ ਦੀ ਵਜ੍ਹਾਂ ਕਰ ਕੇ ਪੜ੍ਹਾਈ ਨਹੀਂ ਕਰ ਪਾ ਰਹੇ ਤਾਂ ਤੁਸੀਂ ਵੀ ਇਸ ਮੁਹਿੰਮ ਦੇ ਜ਼ਰੀਏ ਉਨ੍ਹਾਂ ਦੀ ਮਦਦ ਕਰ ਸਕਦੇ ਹੋ।