ਬਿਊਰੋ ਰਿਪੋਰਟ : ਦਿੱਗਜ ਕਾਰ ਕੰਪਨੀ ਮਹਿੰਦਰਾ ਦੇ ਕੋਲ ਸਭ ਤੋਂ ਵੱਧ SUV ਹਨ। ਕੰਪਨੀ ਮਹਿੰਦਰਾ SUV 300 ਤੋਂ ਲੈਕੇ ਥਾਰ ਅਤੇ ਸਕਾਰਪਿਉ ਵਰਗੀ ਕਾਰਾਂ ਦੀ ਵਿਕਰੀ ਕਰਦੀ ਹੈ । ਕੰਪਨੀ ਕੋਲ ਇੱਕ ਕਾਰ ਅਜਿਹੀ ਵੀ ਹੈ ਜੋ ਕੰਪਨੀ ਦੀ ਇਕੱਲੀ MPV ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ 7 ਅਤੇ 8 ਸੀਟਰ ਆਪਸ਼ਨ ਵੀ ਆਉਂਦੇ ਹਨ । ਇਸ ਕਾਰ ਵਿੱਚ ਤੁਹਾਨੂੰ ਲਗਜ਼ਰੀ ਕਾਰਾਂ ਵਰਗਾ ਸਪੇਸ ਅਤੇ ਅਰਾਮ ਮਿਲ ਦਾ ਹੈ । ਕਾਰ ਦੀ ਕੀਮਤ ਸਿਰਫ਼ 13 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ । ਜਿਸ ਕਾਰ ਦੀ ਗੱਲ ਹੋ ਰਹੀ ਹੈ ਉਸ ਦਾ ਨਾਂ ਹੈ Mahindra Marazzo । ਮਹਿੰਦਰਾ ਮਰਾਜ਼ੋ ਦੀ ਕੀਮਤ 13.70 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 16.02 ਲੱਖ ਰੁਪਏ ਤੱਕ ਜਾਂਦੀ ਹੈ। Mahindra Marazzo ਵਿੱਚ ਤਿੰਨ ਵੈਰੀਐਂਟ ਹਨ M2, M4 Plus ਅਤੇ M6 Plus । ਸਾਰੇ ਵੈਰੀਐਂਟ 7 ਅਤੇ 8 ਸੀਟਰ ਹਨ । ਇਹ ਪੰਜ ਕਲਰ ਆਪਸ਼ਨ ਵਿੱਚ ਆਉਂਦੀ ਹੈ ।
ਕੰਪਨੀ ਇਸ ਕਾਰ ‘ਤੇ 3 ਸਾਲ/ 1 ਲੱਖ ਕਿਲੋਮੀਟਰ ਦੀ ਸਟੈਂਡੇਟ ਵਾਰੰਟੀ ਆਫਰ ਕਰ ਰਹੀ ਹੈ ਅਤੇ ਮਹਿੰਦਰਾ ਦਾ ਦਾਅਵਾ ਹੈ ਕਿ ਇਸ ਦਾ ਸਰਵਿਸ ਖਰਚ 58 ਪੈਸੇ ਪ੍ਰਤੀ ਕਿਲੋਮੀਟਰ ਆਏਗਾ । ਸੇਫਟੀ ਦੇ ਲਈ ਇਸ ਵਿੱਚ ਡਿਊਲ ਫਰੰਟ ਏਅਰਬੈਗ, EBD ਦੇ ਨਾਲ ABS, ਸਾਰੇ ਵਹੀਲ ਵਿੱਚ ਡਿਸਟ ਬ੍ਰੇਕ ਹੈ । ISOFIX ਚਾਇਲਡ ਸੀਟ ਮਾਉਂ , ਪਿਛਲੇ ਦਰਵਾਜ਼ੇ ‘ਤੇ ਚਾਇਲਡ ਸੇਫਟੀ ਲਾਕ ,ਇਮਪੈਕਟ ਸੇਂਸਿੰਗ ਆਟੋ ਡੋਰ ਲਾਕ ਅਤੇ ਇੰਜਣ ਇਮੋਬਿਲਾਇਜ਼ਰ ਮਿਲ ਦਾ ਹੈ ।
ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤ ਵਿੱਚ ਸਭ ਤੋਂ ਸੁਰੱਖਿਅਤ MPV ਕਾਰ ਹੈ ਜਿਸ ਨੂੰ 4 ਸਟਾਰ ਰੇਟਿੰਗ ਮਿਲੀ ਹੋਈ ਹੈ । Marazzo MPV ਦਾ ਡਿਜ਼ਾਇਨ ਸ਼ਾਰਕ ਮੱਛੀ ਤੋਂ ਪ੍ਰੇਰਿਤ ਹੈ। ਇਸ ਵਿੱਚ ਸ਼ਾਰਕ ਟੇਲ ਵਰਗੀ ਟੇਲ ਲੈਂਪ ਹੈ । ਕਾਰ ਦੀ ਲੰਬਾਈ 4,585mm, ਚੋੜਾਈ 1,866mm ਅਤੇ ਉਚਾਈ 1,774mm ਹੈ। ਇਸ ਦਾ ਵਹੀਲਬੇਸ 2,760mm ਹੈ ਅਤੇ ਇਹ 5.25 ਮੀਟਰ ਟਰਨਿੰਗ ਰੇਡੀਅਸ ਦੇ ਨਾਲ ਆਉਂਦੀ ਹੈ।
ਇੰਟੀਰੀਅਲ ਦੀ ਗੱਲ ਕਰੀਏ ਤਾਂ ਇਸ ਵਿੱਚ ਟਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਰੂਫ ਮਾਉਂਟੇਡ ਰੀਅਲ AC ਦਿੱਤੇ ਗਏ ਹਨ ਜੋ ਆਪਣੇ ਸੈਗਮੈਂਟ ਵਿੱਚ ਸਭ ਤੇਂਜ਼ ਕੂਲਿੰਗ ਦਾ ਦਾਅਵਾ ਕਰਦੇ ਹਨ । ਇਸ ਦੀ ਫੀਚਰਸ ਲਿਸਟ ਵਿੱਚ 4 ਡਿਸਟ ਬ੍ਰੇਕ,17 ਇੰਡ ਅਲਾਏ ਵਹੀਲ,ਰੀਅਲ ਵਯੂ ਕੈਮਰਾ, ਬੈਸਟ ਇਨ ਕਲਾਸ ਸਪੇਸ, 1055 ਲੀਟਰ ਦਾ ਬੂਟ ਸਪੇਸ,ਫਰੰਟ ਵਹੀਲ ਡਰਾਈਵ,ਇਲੈਕਟ੍ਰਿਕ ਪਾਵਰ ਸਪੀਯਰਿੰਗ ਦਿੱਤਾ ਗਿਆ ਹੈ ।