India

ਛੜਿਆਂ ਨੇ ਕੱਢਿਆ ਮਾਰਚ , ਸਰਕਾਰ ਤੋਂ ਕੀਤੀ ਮੰਗ ,ਸਾਨੂੰ ਲੱਭ ਕੇ ਦੇ ਦਿਓ ਲਾੜੀ

Maharashtra: Youth marched for not getting married submitted a petition to the government to find brides

ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਇੱਕ ਅਨੋਖਾ ਅੰਦੋਲਨ ਦੇਖਣ ਨੂੰ ਮਿਲਿਆ ਜਿੱਥੇ ਲਿੰਗ ਅਸਮਾਨਤਾ ਦਾ ਮੁੱਦਾ ਚੁੱਕਦਿਆਂ ਨੌਜਵਾਨਾਂ ਨੇ ਆਪਣੇ ਲਈ ਲਾੜੀਆਂ ਦੀ ਭਾਲ ਵਿੱਚ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਮਾਰਚ ਕੱਢਿਆ। ਇਸ ਮੌਕੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਮਾਰਚ ਵਿੱਚ ਸ਼ਾਮਲ ਨੌਜਵਾਨਾਂ ਲਈ ਲਾੜਿਆਂ ਦਾ ਪ੍ਰਬੰਧ ਕਰੇ। ਲਾੜੇ ਵਾਂਗ ਕਈ ਨੌਜਵਾਨ ਘੋੜੀ ‘ਤੇ ਸਵਾਰ ਹੋ ਕੇ ਬੈਂਡ ਵਾਜੇ ਨਾਲ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਪੁੱਜੇ ਅਤੇ ਆਪਣੇ ਲਈ ਲਾੜੀ ਦੀ ਮੰਗ ਕੀਤੀ।

ਜਾਣਕਾਰੀ ਅਨੁਸਾਰ ਇਸ ਮਾਰਚ ਦਾ ਆਯੋਜਨ ਇੱਕ ਸੰਗਠਨ ਵੱਲੋਂ ਕੀਤਾ ਗਿਆ ਸੀ। ਇਸ ਦੌਰਾਨ ਮਹਾਰਾਸ਼ਟਰ ਵਿੱਚ ਔਰਤ-ਮਰਦ ਅਨੁਪਾਤ ਨੂੰ ਸੁਧਾਰਨ ਲਈ ਪ੍ਰੀ-ਕੰਸੇਪਸ਼ਨ ਐਂਡ ਪ੍ਰੀ-ਨੇਟਲ ਡਾਇਗਨੋਸਟਿਕ ਟੈਕਨੀਕ ਐਕਟ (ਪੀਸੀਪੀਐਨਡੀਟੀ ਐਕਟ) ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਗਈ।

ਨੌਜਵਾਨਾਂ ਨੇ ਕਲੈਕਟਰ ਦਫ਼ਤਰ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਪੱਤਰ ਵਿੱਚ ਸੂਬਾ ਸਰਕਾਰ ਤੋਂ ਮਾਰਚ ਵਿੱਚ ਸ਼ਾਮਲ ਅਣਵਿਆਹੇ ਲੋਕਾਂ ਲਈ ਦੁਲਹਨ ਲੱਭਣ ਦੀ ਵੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਇਸ ਅਨੋਖੇ ਮਾਰਚ ‘ਚ ਸ਼ਾਮਲ ਅਣਵਿਆਹੇ ਨੌਜਵਾਨ ਘੋੜੀ ‘ਤੇ ਸਵਾਰ ਹੋ ਕੇ ਲਾੜੇ ਦੇ ਪਹਿਰਾਵੇ ‘ਚ ਕਲੈਕਟਰ ਦਫਤਰ ਪਹੁੰਚੇ ਸਨ। ਇਸ ਦੌਰਾਨ ਬੈਂਡ-ਸੰਗੀਤਕਾਰ ਵੀ ਇਕੱਠੇ ਰਹੇ। ਕਲੈਕਟਰ ਦਫ਼ਤਰ ਪਹੁੰਚ ਕੇ ਨੌਜਵਾਨਾਂ ਨੇ ਆਪਣੇ ਲਈ ਦੁਲਹਨ ਦੀ ਮੰਗ ਕੀਤੀ।

ਜਯੋਤੀ ਕ੍ਰਾਂਤੀ ਪ੍ਰੀਸ਼ਦ ਦੇ ਸੰਸਥਾਪਕ ਰਮੇਸ਼ ਬਾਰਸਕਰ ਨੇ ਕਿਹਾ, “ਲੋਕ ਇਸ ਮੋਰਚੇ ਦਾ ਮਜ਼ਾਕ ਉਡਾ ਸਕਦੇ ਹਨ, ਪਰ ਗੰਭੀਰ ਹਕੀਕਤ ਇਹ ਹੈ ਕਿ ਰਾਜ ਵਿੱਚ ਮਰਦ-ਔਰਤ ਅਨੁਪਾਤ ਘੱਟ ਹੋਣ ਕਾਰਨ ਵਿਆਹ ਯੋਗ ਨੌਜਵਾਨਾਂ ਨੂੰ ਲਾੜੀਆਂ ਨਹੀਂ ਮਿਲ ਰਹੀਆਂ।”

ਉਨ੍ਹਾਂ ਦਾਅਵਾ ਕੀਤਾ ਕਿ ਮਹਾਰਾਸ਼ਟਰ ਦਾ ਲਿੰਗ ਅਨੁਪਾਤ ਪ੍ਰਤੀ 1,000 ਲੜਕਿਆਂ ਪਿੱਛੇ 889 ਲੜਕੀਆਂ ਹੈ। ਬਾਰਸਕਰ ਨੇ ਦਾਅਵਾ ਕੀਤਾ, “ਇਹ ਅਸਮਾਨਤਾ ਭਰੂਣ ਹੱਤਿਆ ਕਾਰਨ ਮੌਜੂਦ ਹੈ ਅਤੇ ਸਰਕਾਰ ਇਸ ਅਸਮਾਨਤਾ ਲਈ ਜ਼ਿੰਮੇਵਾਰ ਹੈ।”