India

ਵਿਆਹ ਲਈ ਜਾ ਰਹੀ ਸੀ ਬੱਸ , ਰਾਹ ‘ਚ ਹੋਇਆ ਕੁਝ ਅਜਿਹਾ ਕਿ ਪੂਰੇ ਮਹਾਰਾਸ਼ਟਰ ਵਿੱਚ ਛਾ ਗਿਆ ਸੋਗ

Maharashtra: After a terrible accident, the bus caught fire, 26 passengers were burnt alive

ਮਹਾਰਾਸ਼ਟਰ ਦੇ ਬੁਲਢਾਣਾ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਬੱਸ ਨੂੰ ਅੱਗ ਲੱਗਣ ਕਾਰਨ 26 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਬੱਸ ਸਵਾਰੀਆਂ ਲੈ ਕੇ ਵਿਆਹ ਲਈ ਜਾ ਰਹੀ ਸੀ ਪਰ ਰਾਹ ਵਿੱਚ ਮੀਂਹ ਕਾਰਨ ਬੱਸ ਫਿਸਲ ਗਈ। ਜਿਸ ਕਾਰਨ ਬੱਸ ਦੀ ਡੀਜ਼ਲ ਟੈਂਕੀ ਫੱਟ ਗਈ ਅਤੇ ਅੱਗ ਲੱਗ ਗਈ। ਇਸ ਹਾਦਸੇ ‘ਚ 26 ਲੋਕਾਂ ਦੀ ਸੜ ਕੇ ਮੌਤ ਹੋ ਗਈ। ਜਦਕਿ 8 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹਨ।

ਦੱਸਿਆ ਜਾ ਰਿਹਾ ਹੈ ਕਿ ਸਮਰਿਧੀ ਹਾਈਵੇਅ ‘ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ। ਇਹ ਸੜਕ ਹਾਦਸਾ ਬੁਲਢਾਣਾ ਦੇ ਪਿੰਡ ਦਿਓਲਗੜ੍ਹ ਖਾਂਦ ਕੋਲ ਵਾਪਰਿਆ। ਇਸ ਬੱਸ ਵਿੱਚ 30 ਯਾਤਰੀ ਸਵਾਰ ਸਨ। ਬੁਲਢਾਣਾ ਦੇ ਏਡੀਐਮ ਨੇ ਦੱਸਿਆ ਕਿ ਬੁਲਢਾਣਾ ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ। ਜਿਸ ਕਾਰਨ ਬੁਲਢਾਣਾ ਨੇੜੇ ਇਹ ਵੱਡਾ ਹਾਦਸਾ ਵਾਪਰਿਆ। ਬੁਲਢਾਨਾ ਦੇ ਡਿਪਟੀ ਐੱਸ ਪੀ ਬਾਬੂ ਰਾਓ ਮਹਾਮੁਨੀ ਨੇ ਦੱਸਿਆ ਕਿ ਬੁਲਢਾਨਾ ਦੇ ਸਮਰਿਧੀ ਮਹਾ ਮਾਰਗ ਐਕਸਪ੍ਰੈੱਸਵੇਅ ‘ਤੇ 32 ਯਾਤਰੀਆਂ ਨਾਲ ਭਰੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਇਲਾਜ ਲਈ ਬੁਲਢਾਣਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਇਹ ਘਟਨਾ ਸ਼ਨੀਵਾਰ ਤੜਕੇ 2 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਸਾਰੇ ਯਾਤਰੀ ਸੌਂ ਰਹੇ ਸਨ। ਨੀਂਦ ਆਉਣ ਕਾਰਨ ਅਤੇ ਬੱਸ ਵਿੱਚ ਅਚਾਨਕ ਅੱਗ ਲੱਗਣ ਕਾਰਨ ਲੋਕ ਬੱਸ ਵਿੱਚੋਂ ਬਾਹਰ ਨਹੀਂ ਨਿਕਲ ਸਕੇ ਅਤੇ 26 ਵਿਅਕਤੀ ਸੜ ਕੇ ਮਰ ਗਏ।

ਬਾਅਦ ਵਿੱਚ ਬੁਲਢਾਨਾ ਦੇ ਐਸਪੀ ਸੁਨੀਲ ਅਡਾਸਾਨੇ ਨੇ ਮੀਡੀਆ ਨੂੰ ਦੱਸਿਆ ਕਿ ਇਹ ਭਿਆਨਕ ਹਾਦਸਾ ਅੱਜ ਰਾਤ 1.25 ਵਜੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਈ ਬੱਸ ਪੁਣੇ ਜਾ ਰਹੀ ਸੀ। ਇਸ ਬੱਸ ਵਿੱਚ ਕੁੱਲ 33 ਲੋਕ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਪ੍ਰਾਈਵੇਟ ਟਰੈਵਲ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ ਜਦੋਂ ਸਵੇਰੇ ਕਰੀਬ 1.30 ਵਜੇ ਪਿੰਪਲਖੁਟਾ ਪਿੰਡ ਦੇ ਕੋਲ ਇੱਕ ਖੰਭੇ ਨਾਲ ਟਕਰਾ ਗਈ ਅਤੇ ਫਿਰ ਡਿਵਾਈਡਰ ਨਾਲ ਟਕਰਾ ਗਈ। ਜਿਸ ਕਾਰਨ ਬੱਸ ਪਲਟ ਗਈ ਅਤੇ ਅੱਗ ਲੱਗ ਗਈ।

ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ‘ਚ 33 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ ਅੱਠ ਯਾਤਰੀ ਬਚ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਯਾਤਰੀ ਨਾਗਪੁਰ, ਵਰਧਾ ਅਤੇ ਯਵਤਮਾਲ ਦੇ ਸਨ।

ਬੁਲਢਾਣਾ ‘ਚ ਬੱਸ ਹਾਦਸੇ ‘ਚ 26 ਲੋਕਾਂ ਦੇ ਜ਼ਿੰਦਾ ਸੜ ਜਾਣ ਕਾਰਨ ਉਨ੍ਹਾਂ ਦੀ ਸ਼ਨਾਖ਼ਤ ਕਰਨੀ ਕਾਫ਼ੀ ਮੁਸ਼ਕਲ ਹੈ। ਇਸ ਦੇ ਲਈ ਸਾਰੀਆਂ 26 ਲਾਸ਼ਾਂ ਦੇ ਡੀਐਨਏ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ। ਡੀਐਨਏ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੋਕਾਂ ਦੀ ਪਛਾਣ ਸੰਭਵ ਹੈ। ਉਸ ਤੋਂ ਬਾਅਦ ਹੀ ਸਾਰੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।