Punjab

ਸੂਬੇ ਵਿੱਚ ਲੰਪੀ ਸਕਿਨ ਡਜ਼ਿਜ਼ ਦਾ ਕਹਿਰ

ਪੰਜਾਬ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਚਮੜੀ ਦੀ ਬਿਮਾਰੀ ਜਾ ਨਲੇਵਾ ਬਣ ਗਈ ਹੈ। ਸੂਬੇ ‘ਚ 24 ਘੰਟਿਆਂ ‘ਚ 800 ਪਸ਼ੂਆਂ ਦੀ ਲੰਪੀ ਕਾਰਨ ਮੌ ਤ ਹੋ ਗਈ। ਇਹ ਹੁਣ ਤੱਕ ਦੀ ਸਭ ਤੋਂ ਵੱਧ ਮੌ ਤਾਂ ਦੀ ਗਿਣਤੀ ਹੈ। ਸੂਬੇ ਦਾ ਹਲਾਤ ਇਹ ਬਣ ਗਏ ਹਨ ਕਿ ਮਰੇ ਪਸ਼ੂਆਂ ਨੂੰ ਹੱਡਾ ਰੋੜੀਆਂ ਵਿੱਚ ਰੱਖਣ ਲਈ ਥਾਂ ਛੋਟੀ ਪੈ ਗਈ ਹੈ। ਲੋਕ ਜੇਸੀਬੀ ਮਸ਼ੀਨਾਂ ਨਾਲ ਟੋਏ ਪੁੱਟ ਕੇ ਮ ਰੇ ਪਸ਼ੂ ਦੱਬਣ ਲੱਗੇ ਹਨ। ਨਹਿਰਾਂ ਅਤੇ ਰਜਬਾਹਿਆਂ ਵਿੱਚ ਮਰੇ ਪਸ਼ੂ ਰੁੜਦੇ ਦਿੱਸਣ ਲੱਗੇ ਹਨ। ਪੰਜਾਬ ਵਿੱਚ ਲੰਪੀ ਸਕਿਨ ਡਜ਼ੀਜ਼ ਦੀ ਕਹਿਰ ਵੱਧ ਰਿਹਾ ਹੈ। ਹਰ ਰੋਜ਼ ਔਸਤਨ 32 ਪਸ਼ੂ ਮ ਰ ਰਹੇ ਹਨ।

 ਵੀਰਵਾਰ ਨੂੰ 385 ਪਸ਼ੂਆਂ ਦੀ ਮੌ ਤ ਹੋ ਗਈ ਸੀ। ਹਾਲਾਂਕਿ, ਨਵੇਂ ਸੰਕਰਮਿਤ ਮਾਮਲਿਆਂ ਵਿੱਚ ਨਿਸ਼ਚਤ ਤੌਰ ‘ਤੇ ਕਮੀ ਆਈ ਹੈ। 11 ਅਗਸਤ ਨੂੰ 5185 ਨਵੇਂ ਮਾਮਲੇ ਸਾਹਮਣੇ ਆਏ ਸਨ। ਸ਼ੁੱਕਰਵਾਰ ਨੂੰ 4946 ਨਵੇਂ ਮਾਮਲੇ ਸਾਹਮਣੇ ਆਏ ਹਨ। ਲੰਮੀ ਹੋਣ ਕਾਰਨ ਜਿੱਥੇ ਸਥਿਤੀ ਚਿੰਤਾਜਨਕ ਹੁੰਦੀ ਜਾ ਰਹੀ ਹੈ, ਉੱਥੇ ਹੀ ਵਿਭਾਗ ਪਸ਼ੂਆਂ ਦੇ ਸੈਂਪਲ ਲੈਣ ਵਿੱਚ ਵੀ ਪਛੜ ਰਿਹਾ ਹੈ। ਸਿਰਫ਼ 524 ਸੈਂਪਲ ਹੀ ਜਾਂਚ ਲਈ ਭੋਪਾਲ ਭੇਜੇ ਗਏ ਹਨ। ਵਿਭਾਗ ਨੇ ਪਸ਼ੂਆਂ ਵਿੱਚ ਲੰਪੀ ਦੇ ਲੱਛਣਾਂ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਸੰਕਰਮਿਤ ਮੰਨਣਾ ਸ਼ੁਰੂ ਕਰ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਿਮਾਰੀ ਦੇ ਫੈਲਣ ਦੀ ਨਿਗਰਾਨੀ ਅਤੇ ਕੰਟਰੋਲ ਕਰਨ ਲਈ ਮੰਤਰੀਆਂ ਦਾ ਤਿੰਨ ਮੈਂਬਰੀ ਗਰੁੱਪ ਬਣਾਇਆ ਹੈ। ਗਾਵਾਂ ਅਤੇ ਮੱਝਾਂ ਮੁੱਖ ਤੌਰ ‘ਤੇ ਲੰਪੀ ਸਕਿਨ ਰੋਗ ਦੀ ਚਪੇਟ ਵਿੱਚ ਆਉਂਦੀਆਂ ਹਨ। ਇਸ ਕਾਰਨ ਪਸ਼ੂ ਦੀ ਚਮੜੀ ‘ਤੇ ਗੰਢਾਂ ਬਣ ਜਾਂਦੀਆਂ ਹਨ।

ਪੰਜਾਬ, ਰਾਜਸਥਾਨ, ਉੱਤਰਾਖੰਡ, ਗੁਜਰਾਤ ਅਤੇ ਅੰਡੇਮਾਨ ਨਿਕੋਬਾਰ ਟਾਪੂ ਇਸ ਬਿਮਾਰੀ ਦੇ ਪ੍ਰਕੋਪ ਦੀ ਲਪੇਟ ਵਿੱਚ ਹਨ। ਪੰਜਾਬ ਵਿੱਚ 4 ਜੁਲਾਈ ਨੂੰ ਲੰਪੀ ਸਕਿਨ ਦੀ ਬਿਮਾਰੀ ਦਾ ਪਹਿਲਾ ਪੁਸ਼ਟੀ ਹੋਇਆ ਕੇਸ ਸਾਹਮਣੇ ਆਇਆ ਸੀ।

ਰਾਜ ਦੇ ਪਸ਼ੂ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, “60,329 ਪਸ਼ੂ ਪ੍ਰਭਾਵਿਤ ਹੋਏ ਹਨ ਅਤੇ ਸ਼ੁੱਕਰਵਾਰ ਤੱਕ 2,114 ਦੀ ਮੌਤ ਹੋ ਚੁੱਕੀ ਹੈ।”   ਅਧਿਕਾਰੀ, “ਸ਼ੁੱਕਰਵਾਰ ਨੂੰ ਵੈਕਸੀਨ ਦੀਆਂ 30,000 ਖੁਰਾਕਾਂ ਦਿੱਤੀਆਂ ਗਈਆਂ ਸਨ ਅਤੇ ਅਸੀਂ ਇਸ ਨੂੰ ਰੋਜ਼ਾਨਾ 50,000 ਖੁਰਾਕਾਂ ਤੱਕ ਲਿਜਾਣ ਦਾ ਟੀਚਾ ਹੈ।”