ਦਿੱਲੀ : CBI ਨੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਦੇ ਇੱਕ ਸਨਅਤਕਾਰ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੇ SEL ਟੈਕਸਟਾਇਲਸ (TEXTILE) ਦੇ ਡਾਇਰੈਕਟਰ ਨੀਰਜ ਸਲੂਜਾ (NEERAJ SALUJA) ਨੂੰ ਗਿਰਫ਼ਤਾਰ ਕਰ ਲਿਆ ਹੈ। ਨੀਰਜ ਨੂੰ 1,530 ਕਰੋੜ ਦੀ ਬੈਂਕ ਧੋਖਾਧੜੀ (BANK FRAUD) ਦੇ ਮਾਮਲੇ ਵਿੱਚ ਪੁੱਛ-ਗਿੱਛ ਦੇ ਲਈ ਦਿੱਲੀ ਦਫ਼ਤਰ ਬੁਲਾਇਆ ਸੀ। ਉੱਥੇ ਹੀ ਉਨ੍ਹਾਂ ਦੀ ਗਿਰਫ਼ਤਾਰੀ (ARREST)ਕਰ ਲਈ ਗਈ ਹੈ। ਨੀਰਜ ਸਲੂਜਾ ਖਿਲਾਫ਼ ਬੈਂਕ ਧੋਖਾਧੜੀ ਦਾ ਮਾਮਲਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਸੀ । ਹੁਣ ਸੀਬੀਆਈ ਸ਼ਨਿੱਚਰਵਾਰ ਨੂੰ ਮੋਹਾਲੀ ਕੋਰਟ (mohali court) ਵਿੱਚ ਸਲੂਜਾ ਨੂੰ ਪੇਸ਼ ਕਰੇਗੀ।
ਨੀਰਜ ਸਲੂਜਾ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਤਕਰੀਬਨ 10 ਬੈਂਕਾਂ (BANK) ਦੇ ਨਾਲ ਧੋਖਾਧੜੀ ਕੀਤੀ ਹੈ । ਜਿਸ ਦੀ ਕੁੱਲ ਕੀਮਤ 1530.99 ਕਰੋੜ ਹੈ। 6 ਅਗਸਤ 2020 ਨੂੰ CBI ਨੇ ਪ੍ਰਾਈਵੇਟ ਕੰਪਨੀ SEL ਟੈਕਸਟਾਇਲ ਦੇ ਡਾਇਰੈਕਟਰ,ਵਰਕਰ ਅਤੇ ਕੁਝ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ।ਇਲਜ਼ਾਮਾਂ ਮੁਤਾਬਿਕ ਨੀਰਜ ਸਲੂਜਾ ਨੇ ਜਿੰਨਾਂ ਬੈਂਕਾਂ ਤੋਂ ਲੋਨ ਲਿਆ ਸੀ ਉਸ ਦਾ ਪੈਸਾ ਦੂਜੀ ਕੰਪਨੀਆਂ ਵਿੱਚ ਲਾਇਆ ਸੀ। ਜਦਕਿ ਕਾਗਜ਼ਾਦਾਂ ਵਿੱਚ ਨੀਰਜ ਨੇ ਵਿਖਾਇਆ ਕਿ ਕੰਪਨੀ ਨੇ ਲੋਨ ਦੀ ਰਕਮ ਦੇ ਨਾਲ ਮਸ਼ੀਨਾਂ ਖਰੀਦੀਆਂ ਹਨ। ਨੀਰਜ ਸਲੂਜਾ ਦੇ ਪੰਜਾਬ ਤੋਂ ਇਲਾਵਾ ਹਰਿਆਣਾ,ਰਾਜਸਥਾਨ,ਮਲੋਟ ਅਤੇ ਨਵਾਂ ਸ਼ਹਿਰ ਵਿੱਚ ਵੀ ਯੂਨਿਟ ਹਨ। ਸਭ ਤੋਂ ਪਹਿਲਾਂ 2020 ਵਿੱਚ CBI ਨੇ ਰੇਡ ਮਾਰੀ ਸੀ ਉਸ ਤੋਂ ਬਾਅਦ ਧੋਖਾਧਰੀ ਨਾਲ ਜੁੜੇ ਸਾਰੇ ਦਸਤਾਵੇਜ਼ ਜ਼ਬਤ ਕਰ ਲਏ ਗਏ ਸਨ ।