Others

ਇੱਕ ਹੱਥ ਨਾਲ ਇੱਕੋ ਸਮੇਂ 15 ਪੇਂਟਿੰਗ ਬਣਾਉਣ ਵਾਲੀ ਇਸ ਕੁੜੀ ਦਾ VIDEO ਵੇਖੋ

Girl who can make 15 painting with one hand same time

ਬਿਊਰੋ ਰਿਪੋਰਟ : ਦੇਸ਼ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ,ਬਸ ਜ਼ਰੂਰਤ ਹੈ ਤਾਂ ਉਸ ਨੂੰ ਤਲਾਸ਼ਨ ਦੀ ਅਤੇ ਤਰਾਸ਼ਨ ਦੀ। ਸੋਸ਼ਲ ਮੀਡੀਆ ਇਸ ਕੰਮ ਨੂੰ ਬਾਖ਼ੂਬੀ ਨਿਭਾ ਰਿਹਾ ਹੈ । ਅਜਿਹੇ ਕਈ ਬੇਨਾਮੀ ਕਾਲਾਕਾਰ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਸਟਾਰ ਬਣ ਗਏ ਹਨ। ਅਤੇ ਹੁਣ ਬਿਹਤਰ ਜ਼ਿੰਦਗੀ ਜੀਅ ਰਹੇ ਹਨ। ਸੋਸ਼ਲ ਮੀਡੀਆ ‘ਤੇ ਇੱਕ ਹੋਰ ਕੁੜੀ ਦਾ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਵੀ ਉਸ ਨੂੰ ਵੇਖਿਆ ਉਹ ਉਸ ਦੀ ਕਲਾਂ ਦਾ ਮੁਰੀਦ ਹੋ ਗਿਆ ਹੈ। ਭਾਰਤ ਦੇ ਸਭ ਤੋਂ ਵੱਡੇ ਪੰਜਾਬੀ ਸਨਅਤਕਾਰ ਮਹਿੰਦਰਾ ਐਂਡ ਮਹਿੰਦਰਾ ਦੇ ਮਾਲਿਕ ਆਨੰਦ ਮਹਿੰਦਰਾ ਵੀ ਉਸ ਦੇ ਇਸ ਟੈਲੰਟ ਦੇ ਕਾਇਲ ਹੋ ਗਏ ਹਨ ਅਤੇ ਉਨ੍ਹਾਂ ਨੇ ਕੁੜੀ ਨੂੰ ਸਕਾਲਰਸ਼ਿਪ ਆਫਰ ਕਰ ਦਿੱਤੀ ਹੈ। ਗਰੀਬ ਘਰ ਤੋਂ ਤਾਲੁਕ ਰੱਖਣ ਵਾਲੀ ਇਹ ਕੁੜੀ ਇੱਕ ਹੀ ਹੱਥ ਨਾਲ ਇੱਕੋ ਸਮੇਂ 15 ਪੇਂਟਿੰਗ ਬਣਾ ਸਕਦੀ ਹੈ। ਵੀਡੀਓ ਵਿੱਚ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਕੁਝ ਹੀ ਘੰਟਿਆਂ ਦੇ ਅੰਦਰ 25 ਲੱਖ ਤੋਂ ਵੱਧ ਲੋਕ ਇਸ ਨੂੰ ਵੇਖ ਚੁੱਕੇ ਹਨ ਅਤੇ ਸ਼ੇਅਰ ਕਰ ਚੁੱਕੇ ਹਨ।

 

ਜਿਸ ਸ਼ਖ਼ਸ ਨੇ ਇਹ ਵੀਡੀਓ ਬਣਾਇਆ ਹੈ। ਉਸ ਨੇ ਦੱਸਿਆ ਕਿ ਇੱਕ ਦਿਨ ਕੁੜੀ ਉਸ ਦੇ ਕੋਲ ਆਈ ਅਤੇ ਕਿਹਾ ਕਿ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ । ਮੈਂ ਵਰਲਡ ਰਿਕਾਰਡ ਬਣਾਉਣਾ ਚਾਉਂਦੀ ਹਾਂ। ਪਹਿਲਾਂ ਤਾਂ ਵੀਡੀਓ ਬਣਾਉਣ ਵਾਲਾ ਸ਼ਖ਼ਸ ਕੁੜੀ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਉਸ ਨੇ ਸੋਚਿਆ ਕਿ ਪਿੰਡ ਦੀ ਕੁੜੀ ਕੀ ਰਿਕਾਰਡ ਬਣਾਏਗੀ । ਫਿਰ ਕੁੜੀ ਨੇ ਕਿਹਾ ਕਿ ਉਹ ਇੱਕ ਹੀ ਹੱਥ ਦੇ ਨਾਲ ਇੱਕੋਂ ਸਮੇਂ 15 ਪੇਂਟਿੰਗ ਬਣਾਏਗੀ। ਵੀਡੀਓ ਬਣਾਉਣ ਵਾਲੇ ਸ਼ਖ਼ਸ ਨੂੰ ਇਹ ਗੱਲ ਸੁਣ ਕੇ ਹੈਰਾਨੀ ਹੋਈ ਤਾਂ ਫਿਰ ਕੁੜੀ ਨੇ ਲਕੜ ਦਾ ਛੋਟਾ ਜਾਂ ਫਰੇਮ ਤਿਆਰ ਕੀਤਾ। ਫਿਰ 15 ਥਾਵਾਂ ‘ਤੇ ਪੈਨ ਨੂੰ ਰਸੀ ਨਾਲ ਬੰਨ੍ਹਿਆਂ, ਫਿਰ ਇੱਕ ਹੀ ਹੱਥ ਨਾਲ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਤਾਂ ਵੀਡੀਓ ਬਣਾਉਣ ਵਾਲਾ ਹੈਰਾਨ ਹੋ ਗਿਆ। ਕੁੜੀ ਨੇ ਭਾਰਤ ਦੇ ਦਿੱਗਜ ਆਗੂਆਂ ਦੀ ਇੱਕ ਸੀ ਸਮੇਂ ਫੋਟੋ ਬਣਾਈ ਜਿਸ ਵਿੱਚ ਜਵਾਹਰ ਲਾਲ ਨਹਿਰੂ,ਮਹਾਤਮਾ ਗਾਂਧੀ,ਭਗਤ ਸਿੰਘ,ਚੰਦਰ ਸ਼ੇਖਰ ਆਜ਼ਾਦ,ਸਰਦਾਰ ਪਟੇਲ,ਭੀਮਰਾਵ ਅੰਬੇਡਕਰ,ਨੇਤਾ ਜੀ ਸੁਭਾਸ਼ ਚੰਦਰ,ਸੁਆਮੀ ਵਿਵੇਕਾ ਨੰਦ,ਬਾਲ ਗੰਗਾਦਰ ਤਿਲਕ,ਲਾਲ ਬਹਾਦੁਰ ਸ਼ਾਸਤੀ ਸਮੇਤ ਹੋ ਆਗੂਆਂ ਦੀ ਫੋਟੁਆਂ ਸਨ ।

 

ਇਸ ਕੁੜੀ ਦੇ ਇਸ ਸ਼ਾਨਦਾਨਦਾਰ ਟੈਲੰਟ ਨੂੰ Guinness World Records ਵਿੱਚ ਸ਼ਾਮਲ ਕੀਤਾ ਗਿਆ ਹੈ । ਸੋਸ਼ਲ ਮੀਡੀਆ ‘ਤੇ ਇਸ ਕੁੜੀ ਦਾ ਵੀਡੀਓ ਵੇਖਣ ਤੋਂ ਬਾਅਦ ਹਰ ਕੋਈ ਇਸ ਦੀ ਕਲਾਂ ਦਾ ਮੁਰੀਦ ਹੋ ਗਿਆ ਹੈ। ਲਗਾਤਰ ਲੋਕ ਇਸ ਕੁੜੀ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਦੀ ਹੌਸਲਾ ਅਫਜ਼ਾਹੀ ਕਰ ਰਹੇ ਹਨ ।