ਬਿਊਰੋ ਰਿਪੋਰਟ : ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦਾ ਅਖੀਰਲਾ ਦਿਨ ਸੀ । ਇਸ ਮੌਕੇ ਲੁਧਿਆਣਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਟਰਾਲੀਆਂ ‘ਤੇ ਫਤਿਗੜ੍ਹ ਸਾਹਿਬ ਗਏ ਸਨ। ਇਸ ਦੌਰਾਨ ਖਬਰ ਆਈ ਹੈ ਕਿ ਵਾਪਸ ਆਉਣ ਵੇਲੇ ਲੁਧਿਆਣਾ ਵਿੱਚ ਦੇਰ ਸ਼ਾਮ ਸ਼ਰਧਾਲੂਆਂ ਦੇ ਟਰੈਕਟਰ -ਟਰਾਲੀ ਵਿੱਚ ਟੱਕਰ ਹੋ ਗਈ। ਇਹ ਹਾਦਸਾ ਓਵਰ ਟੇਕ ਕਰਨ ਦੀ ਵਜ੍ਹਾ ਕਰਕੇ ਹੋਇਆ । ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨਾਲ ਭਰੀ ਟਰਾਲੀ ਦੀ ਰਫਤਾਰ ਤੇਜ਼ ਸੀ। ਇਸੇ ਦੌਰਾਨ ਇੱਕ ਟਰਾਲੀ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੈਲੰਸ ਵਿਗੜ ਗਿਆ ਅਤੇ ਟਰਾਲੀ ਪਲਟ ਗਈ । ਟਕਰਾਉਣ ਦੀ ਵਜ੍ਹਾ ਕਰਕੇ ਦੋਵੇ ਟਰੈਕਟਰਾਂ ਦੇ ਟੁੱਕੜੇ ਹੋ ਗਏ ।
ਰਾਹਤ ਦੀ ਗੱਲ ਇਹ ਹੈ ਕਿ ਹਾਦਸੇ ਵਿੱਚ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲਗੀਆਂ ਹਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ । ਹਾਦਸੇ ਦੇ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਸੀ । ਜਿਸ ਤਰ੍ਹਾਂ ਨਾਲ ਹਾਦਸਾ ਹੋਇਆ ਹੈ ਉਸ ਵਿੱਚ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ । ਧੁੰਦ ਦੇ ਮੌਸਮ ਵਿੱਚ ਜਿਸ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਹੈ ਟਰੈਕਟਰ ਦੀ ਸਪੀਡ ਕਾਫੀ ਸੀ ਇਸ ਨੂੰ ਕੰਟਰੋਲ ਕਰਨਾ ਚਾਹੀਦਾ ਸੀ । ਕਿਉਂਕਿ ਇਸ ਨਾਲ ਨਾ ਸਿਰਫ਼ ਟਰੈਕਟਰ ਚਲਾਉਣ ਵਾਲੇ ਨੇ ਆਪਣੀ ਜਾਨ ਜਾਨ ਦਾਅ ‘ਤੇ ਲਾਈ ਬਲਕਿ ਸ਼ਰਧਾਲੂਆਂ ਨੂੰ ਵੀ ਵੱਡੇ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਪੰਜਾਬ ਵਿੱਚ ਪਿੱਛਲੇ ਦਿਨਾਂ ਵਿੱਚ ਧੁੰਦ ਦੀ ਵਜ੍ਹਾ ਕਰਕੇ ਅਜਿਹੇ ਕਈ ਹਾਦਸੇ ਹੋਏ ਸਨ ਜਿੰਨਾਂ ਦੀ ਵਜ੍ਹਾ ਕਰਕੇ ਕਈ ਘਰਾਂ ਵਿੱਚ ਮਾਤਮ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ 4 ਤੋਂ 5 ਕਿਲੋਮੀਟਰ ਦਾ ਲੰਮਾ ਜਾਮ ਲੱਗ ਗਿਆ ਸੀ । ਦੋਰਾਹਾ ਤੱਕ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਪਰੇਸ਼ਾਨ ਲੋਕਾਂ ਨੇ ਟਰੈਫਿਕ ਪੁਲਿਸ ਤੋਂ ਮਦਦ ਮੰਗੀ,ਜਿਸ ਦੇ ਬਾਅਦ ਸਾਰਾ ਟਰੈਫਿਕ ਡਾਇਵਰਟ ਕੀਤਾ । ਤਕਰੀਬਨ ਅੱਧੇ ਘੰਟੇ ਬਾਅਦ ਕ੍ਰੇਨ ਮੌਕੇ ‘ਤੇ ਪਹੁੰਚੀ ਅਤੇ ਟਰੈਕਟਰ ਟਰਾਲੇ ਨੂੰ ਹਟਾਇਆ ਗਿਆ ਅਤੇ ਰਸਤਾ ਖੋਲਿਆ ਗਿਆ