ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਜਿਸ ਦੀਆਂ ਤਸਵੀਰਾਂ ਵੇਖ ਕੇ ਹਰ ਇੱਕ ਮਾਪਿਆਂ ਦਾ ਦਿਲ ਘਬਰਾ ਗਿਆ ਹੈ । 5ਵੀਂ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਥਾਰ ਨੇ ਬੁਰੀ ਤਰ੍ਹਾਂਂ ਨਾਲ ਦਰੜ ਦਿੱਤਾ ਹੈ । ਤਸਵੀਰਾਂ ਬਹੁਤ ਦੀ ਭਿਆਨਕ ਹਨ ਅਤੇ ਅਲਰਟ ਕਰਨ ਵਾਲੀਆਂ ਹਨ । ਜ਼ਖ਼ਮੀ ਬੱਚੇ ਨੂੰ DMC ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ,ਬੱਚਾ ਲੁਧਿਆਣਾ ਦੇ ਸਰਾਭਾ ਨਗਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹ ਦਾ ਹੈ ।
ਇਸ ਤਰ੍ਹਾਂ ਹੋਇਆ ਹਾਦਸਾ
ਥਾਰ ਇੱਕ ਮਹਿਲਾ ਚੱਲਾ ਰਹੀ ਸੀ । ਜਿਵੇਂ ਹੀ ਬੱਚੇ ਨੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਥਾਰ ਨੇ ਬੱਚੇ ਨੂੰ ਦਰੜ ਦਿੱਤਾ । ਹਾਲਾਂਕਿ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਤੋਂ ਗਲਤੀ ਪੂਰੀ ਤਰ੍ਹਾਂ ਨਾਲ ਥਾਰ ਚਲਾਉਣ ਵਾਲੀ ਮਹਿਲਾ ਦੀ ਵੀ ਨਹੀਂ ਦੱਸੀ ਜਾ ਸਕਦੀ ਹੈ। ਕਿਉਂਕਿ ਬੱਚਾ ਜਿਸ ਪਾਸੇ ਤੋਂ ਭੱਜ ਕੇ ਆ ਰਿਹਾ ਸੀ ਉਸ ਦੇ ਸਾਹਮਣੇ ਵੱਡੀ ਗੱਡੀ ਖੜੀ ਸੀ। ਬੱਚੇ ਦੀ ਹਾਈਟ ਘੱਟ ਹੋਣ ਦੀ ਵਜ੍ਹਾ ਕਰਕੇ ਥਾਰ ਚੱਲਾ ਰਹੀ ਮਹਿਲਾ ਨੂੰ ਵੀ ਬੱਚਾ ਦੂਰ ਤੋਂ ਨਜ਼ਰ ਨਹੀਂ ਆ ਸਕਦਾ ਸੀ। ਬੱਚੇ ਜਿਸ ਰਫਤਾਰ ਨਾਲ ਭੱਜ ਕੇ ਆ ਰਿਹਾ ਸੀ ਉਸ ਨੇ ਵੀ ਸੜਕ ਪਾਰ ਕਰਨ ਵੇਲੇ ਭੱਜਣ ਦੀ ਰਫਤਾਰ ਘੱਟ ਨਹੀਂ ਕੀਤੀ ਉਧਰ ਦੂਜੇ ਪਾਸੇ ਤੋਂ ਥਾਰ ਆ ਰਹੀ ਸੀ,ਮਹਿਲਾ ਡਰਾਇਵਰ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਸ ਵਕਤ ਤੱਕ ਕਾਫੀ ਦੇਰ ਹੋ ਗਈ ਸੀ । 5 ਸਾਲ ਦੇ ਬੱਚੇ ਨੂੰ ਥਾਰ ਦਰੜ ਚੁੱਕੀ ਸੀ । ਆਲੇ-ਦੁਆਲੇ ਤੋਂ ਭੱਜ ਕੇ ਲੋਕ ਆਏ ਅਤੇ ਬੱਚੇ ਨੂੰ ਫੌਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
ਜਖਮੀ ਬੱਚੇ ਦਾ ਨਾਂ ਸਰੀਸ਼ਟ ਜੈਨ ਦੱਸਿਆ ਜਾ ਰਿਹਾ ਹੈ ਅਥੇ ਉਹ ਕਿਚਲੂ ਨਗਰ ਦਾ ਰਹਿਣ ਵਾਲਾ ਹੈ । ਬੱਚੇ ਦੇ ਪਿਤਾ ਮੋਹਿਤ ਜੈਨ ਨੇ ਦੱਸਿਆ ਕਿ ਉਸ ਦਾ ਪੁੱਤਰ ਸਰਾਭਾ ਨਗਰ ਦੇ ਪ੍ਰਾਈਵੇਟ ਸਕੂਲ ਵਿੱਚ 5ਵੀਂ ਕਲਾਸ ਵਿੱਚ ਪੜ੍ਹ ਦਾ ਹੈ । ਸਕੂਲ ਵਿੱਚ ਪ੍ਰੀਖਿਆ ਚੱਲ ਰਹੀ ਸੀ । ਛੁੱਟੀ ਤੋਂ ਬਾਅਦ ਉਹ ਹੈੱਪੀ ਫੋਰਜਿਆ ਪਾਰਕ ਤੋਂ ਹੁੰਦੇ ਹੋਏ ਸੜਕ ਪਾਰ ਕਰ ਰਿਹਾ ਸੀ ਇਸੇ ਦੌਰਾਨ ਕਾਲੇ ਰੰਗ ਦੀ ਥਾਰ ਆਈ ਅਤੇ ਉਸ ਨੂੰ ਟੱਕਰ ਮਾਰੀ ਅਤੇ ਬੱਚਾਂ ਕਈ ਫੁੱਟ ਦੂਰ ਜਾਕੇ ਡਿੱਗਿਆ। ਹਾਦਸੇ ਤੋਂ ਬਾਅਦ ਹੁਣ CCTV ਵੀ ਸਾਹਮਣੇ ਆਇਆ ਹੈ ਜਿਸ ਦੇ ਅਧਾਰ ‘ਤੇ ਪੁਲਿਸ ਨੇ ਲੁਧਿਆਣਾ ਦੇ ਡਿਵੀਜਨ ਨੰਬਰ 5 ਥਾਣੇ ਵਿੱਚ ਮਹਿਲਾ ਰਣਜੀਤ ਕੌਰ ਉਰਫ ਪ੍ਰੀਤ ਧਨੋਲਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ । ਇਹ ਪੂਰਾ ਹਾਦਸਾ ਭਿਆਨਕ ਹੈ ਪਰ ਇਹ ਕਿਧਰੇ ਨਾ ਕਿਧਰੇ ਟਰੈਫਿਕ ਨਿਯਮਾਂ ਦਾ ਪਾਲਨ ਨਾ ਕਰਨ ਦਾ ਨਤੀਜਾ ਵੀ ਹੈ ।
ਸੜਕ ਪਾਰ ਕਰਨ ਵੇਲੇ ਨਿਯਮਾਂ ਦਾ ਰਖੋ ਧਿਆਨ
ਦਰਾਸਲ ਮਾਪਿਆਂ ਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਸੜਕ ਦੇ ਨਿਯਮ ਸਮਝਾਉਣੇ ਚਾਹੀਦੇ ਹਨ । ਖਾਸ ਕਰਕੇ ਸੜਕ ਪਾਰ ਕਰਨ ਵੇਲੇ ਦੋਵੇ ਪਾਸੇ ਤੋਂ ਵੇਖ ਕੇ ਹੀ ਸੜਕ ਪਾਰ ਕਰਨੀ ਚਾਹੀਦੀ ਹੈ । ਬਲਾਇੰਡ ਮੋੜ ਕੀ ਹੁੰਦਾ ਹੈ ? ਜਦੋਂ ਤੁਹਾਨੂੰ ਸਾਹਮਣੇ ਤੋਂ ਕੋਈ ਚੀਜ਼ ਵਿਖਾਈ ਨਹੀਂ ਦਿੰਦੀ ਤਾਂ ਤੁਹਾਨੂੰ ਭੱਜ ਕੇ ਨਹੀਂ ਬਲਕਿ ਅਰਾਮ ਨਾਲ ਵੇਖੇ ਕੇ ਸੜਕ ਪਾਰ ਕਰਨੀ ਚਾਹੀਦੀ ਹੈ। ਇਸ ਹਾਦਸੇ ਵਿੱਚ ਸਰੀਸ਼ਟ ਜੈਨ ਨਾਲ ਕੁਝ ਅਜਿਹਾ ਹੀ ਹੋਇਆ । ਇਸ ਤੋਂ ਇਲਾਵਾ ਮਾਪਿਆਂ ਨੂੰ ਇੰਨੇ ਛੋਟੇ ਬੱਚਿਆਂ ਨੂੰ ਸਕੂਲ ਤੋਂ ਆਪ ਲਿਆਉਣਾ ਚਾਹੀਦਾ ਹੈ । ਇਸ ਤੋਂ ਇਲਾਵਾ ਥਾਰ ਚਲਾਉਣ ਵਾਲੇ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਸ ਨੂੰ ਵੇਖਣਾ ਚਾਹੀਦਾ ਸੀ ਕਿ ਜਿੱਥੇ ਭੀੜ ਵਾਲੀ ਥਾਂ ਹੋਵੇ ਉੱਥੇ ਗੱਡੀ ਦੀ ਰਫਤਾਰ ਘੱਟ ਹੋਣੀ ਚਾਹੀਦੀ ਹੈ। ਖਾਸ ਕਰਕੇ ਜਿੱਥੇ ਬਲਾਇੰਡ ਮੋੜ ਹੋਵੇ ।