International Punjab

ਹੁਣ ਮਰੀਨ ਵਿੱਚ ਸਿੱਖਾਂ ਨੂੰ ਮਿਲਿਆ ਸਾਬਤ ਸੂਰਤ ਸਰੂਪ ਵਿੱਚ ਡਿਊਟੀ ਕਰਨ ਦਾ ਹੱਕ

ਵਾਸ਼ਿੰਗਟਨ : ਆਖਰਕਾਰ  ਮਰੀਨ  ਵਿੱਚ ਸਿੱਖਾਂ ਨੂੰ ਆਪਣੇ ਸਾਬਤ ਸੂਰਤ ਸਰੂਪ ਵਿੱਚ ਡਿਊਟੀ ਕਰਨ ਦਾ ਹੱਕ ਮਿਲ ਗਿਆ ਹੈ । ਅਮਰੀਕਨ ਅਦਾਲਤ ਨੇ ਕੱਲ ਇਹ ਫੈਸਲਾ ਸੁਣਾਇਆ ਹੈ ਤੇ ਮਰੀਨ ਨੂੰ ਸਿੱਖਾਂ ਨੂੰ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਦੇਣ ਦਾ ਹੁਕਮ ਦਿੱਤਾ ਹੈ। ਕਿਉਂਕਿ ਪਹਿਲਾਂ ਹੀ ਅਮਰੀਕੀ ਫੌਜ, ਨੇਵੀ, ਏਅਰ ਫੋਰਸ ਅਤੇ ਕੋਸਟ ਗਾਰਡ ਸਿੱਖ ਧਰਮ ਦੇ ਧਾਰਮਿਕ ਰੀਤੀ ਰਿਵਾਜਾਂ ਨੂੰ ਮਾਨਤਾ ਦਿੰਦੇ ਹਨ।

ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਮਰੀਨ ਕਾਰਪਸ ਨੇ 13 ਹਫਤਿਆਂ ਦੀ ਮੁੱਢਲੀ ਸਿਖਲਾਈ ਦੇ ਸਮੇਂ ਦੌਰਾਨ ਤਿੰਨ ਸਿੱਖਾਂ ਨੂੰ ਕੇਸ ਰੱਖਣ ਅਤੇ ਪੱਗ ਬੰਨ੍ਹਣ ਦੇ ਨਿਯਮਾਂ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ‘ਤੇ ਸਿੱਖ ਫੌਜੀਆਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ।

ਵਾਸਿ਼ੰਗਟਨ ਵਿੱਚ ਅਮਰੀਕੀ ਅਦਾਲਤ ਆਫ ਅਪੀਲਜ਼ ਦੀ ਤਿੰਨ ਜੱਜਾਂ ਦੀ ਬੈਂਚ ਨੇ ਮੈਰੀਨ ਅਸਹਿਮਤੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਅਦਾਲਤ ਵਿੱਚ ਅਜਿਹਾ ਕੋਈ ਤਰਕ ਪੇਸ਼ ਨਹੀਂ ਕੀਤਾ ਗਿਆ ਹੈ, ਜਿਸ ਰਾਹੀਂ ਇਹ ਸਾਬਤ ਹੁੰਦਾ ਹੋਵੇ ਕਿ ਦਾੜੀ ਅਤੇ ਪੱਗ ਨਾਲ ਸੁਰੱਖਿਆ ਪ੍ਰਭਾਵਤ ਹੁੰਦੀ ਹੈ ਜਾਂ ਸਰੀਰਕ ਤੌਰ ‘ਤੇ ਸਿਖਲਾਈ ਵਿੱਚ ਰੁਕਾਵਟ ਆਉਂਦੀ ਹੈ।ਅਮਰੀਕੀ ਅਦਾਲਤ ਨੇ ਦਾੜ੍ਹੀ ਵਾਲੇ, ਦਸਤਾਰਧਾਰੀ ਸਿੱਖ ਸੈਨਿਕਾਂ ਨੂੰ ਮਰੀਨ ਕੋਰ ਵਿੱਚ ਸੇਵਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਆਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨਾਮ ਦੇ ਮਰੀਨ ਡਰਾਈਵ ਲਈ ਤਿੰਨ ਸਿੱਖ ਸੰਭਾਵੀ ਉਮੀਦਵਾਰਾਂ ਵੱਲੋਂ ਕੋਲੰਬੀਆ ਦੀ ਅਦਾਲਤ ਵਿੱਚ ਅਪੀਲ ਪਾਈ ਗਈ ਸੀ । ਤਿੰਨਾਂ ਮੁਦਈਆਂ ਨੇ ਸਤੰਬਰ ਵਿੱਚ ਡੀਸੀ ਸਰਕਟ ਲਈ ਯੂਐੱਸ ਕੋਰਟ ਆਫ਼ ਅਪੀਲਜ਼ ਵਿੱਚ ਅਰਜੀ ਦਿੱਤੀ ਸੀ।ਇਹ ਅਪੀਲ ਉਹਨਾਂ  ਉਸ ਸਮੇਂ ਕੀਤੀ ਗਈ ਜਦੋਂ ਇੱਕ ਹੇਠਲੀ ਅਦਾਲਤ ਦੇ ਜੱਜ ਨੇ ਉਹਨਾਂ ਦੀ ਬੇਨਤੀ ਨੂੰ ਰੱਦ ਕਰ ਦਿੱਤੀ ਸੀ।

ਇਹਨਾਂ ਤਿੰਨਾਂ ਨੇ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਆਪਣੇ ਸਿਰ ਦੇ ਵਾਲ ਅਤੇ ਦਾੜ੍ਹੀਆਂ ਨੂੰ ਲੰਬੇ ਛੱਡਣ, ਵਾਲਾਂ ਨੂੰ ਪੱਗ ਨਾਲ ਢੱਕਣ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ।ਨਿਊ ਯੌਰਕ ਟਾਈਮਜ਼ ਦੀ ਖ਼ਬਰ ਅਨੁਸਾਰ ਸਾਲ 2021 ਵਿੱਚ ਮਰੀਨ ਕੈਪਟਨ ਸੁਖਬੀਰ ਸਿੰਘ ਤੂਰ ਨੂੰ ਮਰੀਨ ਕੋਰਪਸ ਵਿੱਚ ਪੱਗ ਬੰਨਣ ਦੀ ਇਜਾਜ਼ਤ ਮਿਲੀ ਸੀ। ਇਹ ਇਜਾਜ਼ਤ ਕੁਝ ਹੋਰ ਲੋਕਾਂ ਨੂੰ ਵੀ ਮਿਲੀ ਸੀ।ਇਹ ਇਜਾਜ਼ਤ ਆਮ ਡਿਊਟੀ ਕਰਨ ਵੇਲੇ ਹੀ ਮਿਲੀ ਸੀ ਪਰ ਕਿਸੇ ਮਿਸ਼ਨ ਉੱਤੇ ਕੰਮ ਕਰਨ ਵੇਲੇ ਜਾਂ ਮਰੀਨ ਦੇ ਕਿਸੇ ਸਮਾਗਮ ਵੇਲੇ ਇਹ ਇਜਾਜ਼ਤ ਨਹੀਂ ਸੀ।