The Khalas Tv Blog Punjab ‘ਪੰਮਾ’ ਨਾਂ ਦਾ ਬਾਂਦਰ ਲਾਪਤਾ !AAP ਆਗੂ ਖਿਲਾਫ਼ ਕਾਰ ਤੋਂ ਅਨਾਉਸਮੈਂਟ !
Punjab

‘ਪੰਮਾ’ ਨਾਂ ਦਾ ਬਾਂਦਰ ਲਾਪਤਾ !AAP ਆਗੂ ਖਿਲਾਫ਼ ਕਾਰ ਤੋਂ ਅਨਾਉਸਮੈਂਟ !

Ludhihana aap leader annoucment

ਆਪ ਆਗੂ ਖਿਲਾਫ਼ ਹੋ ਰਹੀ ਹੈ ਐਨਾਉਸਮੈਂਟ

ਬਿਊਰੋ ਰਿਪੋਰਟ : ਲੁਧਿਆਣਾ ਦੇ ਪਾਇਲ ਤੋਂ ਇੱਕ ਅਜੀਬ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ਵਿੱਚ ਇੱਕ ਸ਼ਖਸ ਸਾਉਂਡ ਸਿਸਟਮ ਲੱਗਾ ਕੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਬਾਂਦਰ ਕਹਿਕੇ ਅਨਾਉਸਮੈਂਟ ਕਰ ਰਿਹਾ ਹੈ । ਇਹ ਸ਼ਖਸ ਪੂਰੇ ਪਿੰਡ ਵਿੱਚ ਗੱਡੀ ਲੈਕੇ ਘੁੰਮ ਰਿਹਾ ਹੈ । ਹਰ ਕੋਈ ਇਸ ਸ਼ਖਸ ਨੂੰ ਵੇਖ ਕੇ ਹੈਰਾਨ ਹੈ । ਕਾਰ ਵਿੱਚ ਜਿਹੜਾ ਸ਼ਖਸ ਪੰਮਾ ਨੂੰ ਬਾਂਦਰ ਕਹਿ ਰਿਹਾ ਹੈ ਉਸ ਨੇ ਆਪਣੇ ਵੀਡੀਓ ਵਿੱਚ ਆਗੂ ਦਾ ਘਰ ਵੀ ਵਿਖਾਇਆ ਅਤੇ ਲਲਕਾਰੇ ਵੀ ਮਾਰ ਦਾ ਹੋਇਆ ਵਿਖਾਈ ਦੇ ਰਿਹਾ ਹੈ ।

ਜਿਸ ਸ਼ਖ਼ਸ ਨੇ ਕਾਰ ਚਲਾਉਂਦੇ ਹੋਏ ਇਹ ਵੀਡੀਓ ਬਣਾਇਆ ਹੈ ਉਸ ਦਾ ਇਲਜ਼ਾਮ ਹੈ ਕੀ AAP ਆਗੂ ਨੇ ਉਸ ਦੇ ਦੋਸਤ ਦੇ ਫੇਸਬੁੱਕ ‘ਤੇ ਗਾਲਾਂ ਕੱਢਿਆ ਸਨ । ਇਸ ਲਈ ਉਹ ਅੱਜ ਉਸ ਨਾਲ ਦੋ-ਦੋ ਹੱਥ ਕਰਨ ਲਈ ਆਇਆ ਹੈ । ਪਰ ਉਹ ਬਾਹਰ ਨਹੀਂ ਨਿਕਲ ਰਿਹਾ ਹੈ । ਇਸ ਸ਼ਖਸ ਦਾ ਕਹਿਣਾ ਹੈ ਕੀ ਪੰਮੇ ਨਾਂ ਦਾ ਬਾਂਦਰ ਲਾਪਤਾ ਹੋ ਗਿਆ ਹੈ । ਜੋ ਉਸ ਨੂੰ ਲਬ ਕੇ ਲਿਆਏਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ । ਇਸ ਮਾਮਲੇ ਨੂੰ ਲੈਕੇ ਪੁਲਿਸ ਵਿੱਚ ਹੁਣ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਹੈ । ਦੱਸਿਆ ਜਾ ਰਿਹਾ ਹੈ ਕੀ ਅਨਾਉਂਸਮੈਂਟ ਕਰਨ ਵਾਲਾ ਸ਼ਖਸ ਪਾਇਲ ਦੇ ਮੌਜੂਦਾ ਵਿਧਾਇਕ ਦਾ ਕਰੀਬੀ ਹੈ ।

ਪੁਲਿਸ ਨੂੰ ਹੁਣ ਤੱਕ ਸ਼ਿਕਾਇਤ ਨਹੀਂ ਮਿਲੀ

ਭਾਸਕਰ ਦੀ ਖ਼ਬਰ ਮੁਤਾਬਿਕ DSP ਪਾਇਲ ਹਰਸਿਮਰਤ ਸਿੰਘ ਨੇ ਦੱਸਿਆ ਹੈ ਕੀ ਹੁਣ ਤੱਕ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ । ਪੁਲਿਸ ਮੁਤਾਬਿਕ ਜੇਕਰ ਸ਼ਿਕਾਇਤ ਮਿਲੇਗੀ ਤਾਂ ਫੌਰਨ ਕਾਰਵਾਈ ਕੀਤੀ ਜਾਵੇਗੀ।

Exit mobile version