Khetibadi Punjab

100 ਰਪੁਏ ਘੰਟੇ ਦਾ ਪੈਦਾ ਕਰਕੇ ਦਿੰਦੀ ਇਹ ਗਾਂ, ਮਾਲਕ ਨੂੰ ਜਿੱਤ ਕੇ ਦਿੱਤਾ 7 ਲੱਖ ਦਾ ਟਰੈਕਟਰ

PDFA Dairy & Agri Expo, cow 72 kg milk 24-hours, national record

ਲੁਧਿਆਣਾ : ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ(PDFA) ਦੇ ਤਿੰਨ ਦਿਨਾਂ ਅੰਤਰਰਾਸ਼ਟਰੀ ਡੇਅਰੀ ਮੇਲੇ ਦੇ ਆਖਿਰ ਦਿਨ 72 ਕਿੱਲੋ ਦੁੱਧ ਦੇਣ ਵਾਲੀ ਗਾਂ ਦੇ ਮਾਲਕ ਨੇ ਪਹਿਲਾ ਇਨਾਮ ਟਰੈਕਟਰ ਜਿੱਤਿਆ ਹੈ। ਨਵਾਂ ਰਿਕਾਰਡ ਬਣਾਉਣ ਵਾਲੀ ਹੋਲਸਟੀਨ ਫਰੀਜ਼ੀਅਨ (ਐਚਐਫ) ਨਸਲ ਦੀ ਗਾਂ ਨੇ ਦੁੱਧ ਚੁਆਈ ਮੁਕਾਬਲੇ ਵਿੱਚ 24 ਘੰਟਿਆਂ ਵਿੱਚ 72.60 ਕਿਲੋਗ੍ਰਾਮ ਦੁੱਧ ਦਿੱਤਾ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪੇਰਸ ਮੇਹਲਾ ਦੀ ਗਾਂ ਨੇ ਲੁਧਿਆਣਾ ਦੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀਬਾੜੀ ਮੇਲੇ ਵਿੱਚ ਐਤਵਾਰ ਨੂੰ ਰਾਸ਼ਟਰੀ ਰਿਕਾਰਡ (national-record) ਬਣਾਇਆ।

ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਦੇ ਮਾਲਕ ਨੂੰ ਪ੍ਰਬੰਧਕਾਂ ਵੱਲੋਂ ਟਰੈਕਟਰ ਨਾਲ ਸਨਮਾਨਿਆ ਗਿਆ। ਦੂਜਾ ਨੰਬਰ ਮੋਗਾ ਜ਼ਿਲਾ ਦੇ ਹਰਪ੍ਰੀਤ ਨੂਰਪੁਰ ਹਕੀਮਾ ਦੀ ਗਾਂ ਨੇ 68 ਕਿੱਲੋ 400 ਗ੍ਰਾਮ ਦੁੱਧ ਪੈਦਾ ਕੀਤਾ ਹੈ। ਹਰਿਆਣ ਦੇ ਸੁਨੀਲ ਮੇਹਲ ਦੀ ਗਾਂ ਨੇ 24 ਘੰਟਿਆਂ ਵਿੱਚ 68 ਕਿੱਲੋ 200 ਗ੍ਰਾਮ ਦੁੱਧ ਪੈਦਾ ਕੀਤਾ ਹੈ।

PDFA Dairy & Agri Expo, cow 72 kg milk 24-hours, national record
ਜੇਤੂ ਗਾਂ ਦੇ ਮਾਲਕ ਨੂੰ ਟਰੈਕਟਰ ਦੀ ਚਾਬੀ ਸੌਂਪਦੇ ਹੋਏ ਪ੍ਰਬੰਧਕ।

ਇਹ ਗਾਂ 24 ਘੰਟਿਆਂ ਵਿੱਚ 72.60 ਕਿਲੋਗ੍ਰਾਮ ਦੁੱਧ ਦਿੰਦੀ ਹੈ ਅਤੇ ਇਸ ਹਿਸਾਬ ਨਾਲ ਇਹ ਇੱਕ ਘੰਟੇ ਵਿੱਚ ਤਿੰਨ ਤੋਂ ਸਵਾ ਤਿੰਨ ਕਿੱਲੋ ਦੁੱਧ ਦੇ ਰਹੇ ਹੈ। ਅਤੇ ਜੇਕਰ ਦੁੱਧ ਦਾ ਰੇਟ 30 ਰੁਪਏ ਕਿੱਲ ਵੀ ਲਾਈਏ ਤਾਂ ਇੱਕ ਘੰਟੇ ਦਾ ਸੋ ਰੁਪਏ ਬਣਦਾ ਹੈ। ਮਾਹਰਾਂ ਨੇ ਹਿਸਾਬ ਮੁਤਾਬਿਕ ਇਹ ਗਾਂ ਮਾਲਕ ਨੂੰ 24 ਘੰਟਿਆਂ ਵਿੱਚ 2395 ਰੁਪਏ ਦਾ ਦੁੱਧ ਪੈਦਾ ਕਰਕੇ ਦਿੰਦੀ ਹੈ। ਪਿਛਲੀ ਵਾਰ 2018 ਵਿੱਚ HF ਗਾਂ ਨੇ 24 ਘੰਟਿਆਂ ਵਿੱਚ 70.400 ਕਿਲੋ ਦੁੱਧ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਸੀ।

PDFA Dairy & Agri Expo, cow 72 kg milk 24-hours, national record
ਗਾਂ ਦੇ ਮਾਲਕ ਪੋਰਸ ਮੇਹਲਾ ਹੋਰਨਾਂ ਨਾਲ ਜਿੱਤ ਦੇ ਨਿਸ਼ਾਨ ਦਿਖਾਉਂਦੇ ਹੋਏ।

ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਸੱਤ ਸਾਲ ਦੀ ਗਾਂ ਨੇ ਬਾਲਗ ਗਾਂ ਦੇ ਦੁੱਧ ਚੁਆਈ ਮੁਕਾਬਲੇ ਵਿੱਚ 24 ਘੰਟਿਆਂ ਵਿੱਚ 72.60 ਕਿਲੋਗ੍ਰਾਮ ਦੁੱਧ ਦਿੱਤਾ, ਜੋ ਭਾਰਤ ਵਿੱਚ ਹੁਣ ਤੱਕ ਦੇ ਕਿਸੇ ਵੀ ਮੁਕਾਬਲੇ ਵਿੱਚ ਅਜਿਹੀ ਗਾਂ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਦੁੱਧ ਹੈ। ਪੋਰਸ ਮੇਹਲਾ ਨੇ ਦੱਸਿਆ ਕਿ ਉਨ੍ਹਾਂ ਦੀ ਗਾਂ ਨੇ ਨਵਾਂ ਰਿਕਾਰਡ ਬਣਾਇਆ ਹੈ।

PDFA Dairy & Agri Expo, cow 72 kg milk 24-hours, national record
ਗਾਂ ਦੇ ਮਾਲਕ ਪੋਰਸ ਮੇਹਲਾ ਜਿੱਤੇ ਟਰੈਕਟਰ ਉੱਤੇ ਬੈਠੇ ਅਤੇ ਹੱਥ ਵਿੱਚ ਪੀਡੀਐਫਏ ਦੀ ਜਿੱਤੀ ਸ਼ੀਲਡ ਵੀ ਦਿਖਾਈ ਦੇ ਰਹੀ ਹੈ।

ਮੁਕਾਬਲੇ ਵਿੱਚ 30 ਐਚ.ਐਫ ਗਾਵਾਂ ਸਨ

ਗਾਂ ਦੇ ਮਾਲਕ ਨੇ ਕਿਹਾ ਕਿ ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਗਾਂ ਨੇ ਇੰਨੇ ਵੱਕਾਰੀ ਮੁਕਾਬਲੇ ਵਿੱਚ ਰਾਸ਼ਟਰੀ ਰਿਕਾਰਡ ਬਣਾਇਆ ਹੈ। ਇਹ ਪਹਿਲੀ ਵਾਰ ਸੀ ਜਦੋਂ ਉਹ ਇਸ ਤਰ੍ਹਾਂ ਦੇ ਮੁਕਾਬਲੇ ਵਿਚ ਹਿੱਸਾ ਲੈ ਰਹੀ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਰਾਜਾਂ ਦੀਆਂ 30 ਐਚਐਫ ਗਾਵਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਗਾਂ ਪਹਿਲੇ ਸਥਾਨ ’ਤੇ ਰਹੀ।

ਕੰਪਨੀ ਦੀ ਨੌਕਰੀ ਛੱਡ ਕੇ ਡੇਅਰੀ ਫਾਰਮਿੰਗ ਦਾ ਕਿੱਤਾ ਚੁਣਿਆ

ਗਾਂ ਦੀ ਜਿੱਤ ‘ਤੇ ਉਸ ਨੂੰ ਇਨਾਮ ਵਜੋਂ ਟਰੈਕਟਰ ਮਿਲਿਆ ਹੈ। ਗਾਂ ਦੇ ਮਾਲਕ ਨੇ ਦੱਸਿਆ ਕਿ ਉਸਨੇ ਗੁਰੂਗ੍ਰਾਮ ਤੋਂ ਐਮਬੀਏ ਕੀਤਾ ਅਤੇ ਬਾਅਦ ਵਿੱਚ ਇੱਕ ਐਮਐਨਸੀ ਕੰਪਨੀ ਵਿੱਚ ਨੌਕਰੀ ਕਰ ਲਈ, ਪਰ ਚਾਲੀ ਸਾਲ ਪੁਰਾਣੇ ਡੇਅਰੀ ਫਾਰਮਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਕੰਪਨੀ ਛੱਡ ਦਿੱਤੀ।

PDFA Dairy & Agri Expo, cow 72 kg milk 24-hours, national record
ਦੁੱਧ ਦਾ ਨਵਾਂ ਰਿਕਾਰਡ ਬਣਾਉਣ ਵਾਲੀ ਹੋਲਸਟੀਨ ਫਰੀਜ਼ੀਅਨ (ਐਚਐਫ) ਨਸਲ ਦੀ ਗਾਂ ਨੇ ਦੁੱਧ ਚੁਆਈ ਮੁਕਾਬਲੇ ਵਿੱਚ 24 ਘੰਟਿਆਂ ਵਿੱਚ 72.390 ਕਿਲੋਗ੍ਰਾਮ ਦੁੱਧ ਦਿੱਤਾ।

ਐਚ.ਐਫ ਗਾਂ ਦੀ ਪਛਾਣ

ਹੋਲਸਟਾਈਨ ਫ੍ਰੀਜ਼ੀਅਨ (ਐਚ.ਐਫ) ਦੀ ਪਛਾਣ ਹੋਲਸਟਾਈਨ ਫ੍ਰੀਜ਼ੀਅਨ ਗਾਂ ਬਹੁਤ ਵੱਡੇ ਆਕਾਰ ਦੀ ਹੁੰਦੀ ਹੈ। ਇਸ ਦੇ ਸਰੀਰ ‘ਤੇ ਕਾਲੇ-ਚਿੱਟੇ ਜਾਂ ਲਾਲ-ਚਿੱਟੇ ਧੱਬੇ ਵਾਲੇ ਨਿਸ਼ਾਨ ਹੁੰਦੇ ਹਨ। ਇਹ ਗਾਂ ਬਹੁਤ ਹੀ ਆਕਰਸ਼ਕ ਦਿਖਾਈ ਦਿੰਦੀ ਹੈ, ਸਰੀਰ ਚਮਕਦਾਰ ਅਤੇ ਅੱਖਾਂ ਸ਼ਰਾਰਤੀ ਹਨ। ਇਸ ਦੇ ਕੰਨ ਦਰਮਿਆਨੇ ਆਕਾਰ ਦੇ ਹਨ। ਪੂਛ ਦਾ ਰੰਗ ਚਿੱਟਾ ਹੁੰਦਾ ਹੈ। ਇਸ ਦੇ ਜਬਾੜੇ ਮਜ਼ਬੂਤ ​​ਹੁੰਦੇ ਹਨ। ਜਦੋਂ ਕਿ ਇੱਕ ਸਿਹਤਮੰਦ ਵੱਛੇ ਦਾ ਜਨਮ ਸਮੇਂ ਵਜ਼ਨ 40 ਤੋਂ 45 ਕਿਲੋ ਹੁੰਦਾ ਹੈ। ਜਦੋਂ ਕਿ ਹੋਲਸਟਾਈਨ ਗਾਂ ਦਾ ਭਾਰ ਆਮ ਤੌਰ ‘ਤੇ 580 ਕਿਲੋਗ੍ਰਾਮ ਹੁੰਦਾ ਹੈ ਅਤੇ ਇਸ ਦੀ ਲੰਬਾਈ 147 ਸੈਂਟੀਮੀਟਰ ਹੁੰਦੀ ਹੈ।

ਹੋਲਸਟਾਈਨ ਫ੍ਰੀਜ਼ੀਅਨ ਗਾਂ ਦੀ ਖੁਰਾਕ

ਮਾਹਿਰਾਂ ਅਨੁਸਾਰ ਹੋਲਸਟੀਨ ਫਰੀਜ਼ੀਅਨ ਗਾਂ ਨੂੰ ਫਲੀਦਾਰ ਚਾਰੇ ਨਾਲ ਖੁਆਉਣ ਤੋਂ ਪਹਿਲਾਂ ਉਨ੍ਹਾਂ ਵਿੱਚ ਤੂੜੀ ਜਾਂ ਹੋਰ ਚਾਰਾ ਜ਼ਰੂਰ ਪਾਓ ਤਾਂ ਕਿ ਉਸਨੂੰ ਬਦਹਜ਼ਮੀ ਦੀ ਸ਼ਿਕਾਇਤ ਨਾ ਹੋਵੇ। ਊਰਜਾ, ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਗਾਂ ਲਈ ਜ਼ਰੂਰੀ ਤੱਤ ਹਨ। ਮੱਕੀ, ਜਵਾਰ, ਬਾਜਰਾ, ਛੋਲੇ, ਕਣਕ, ਚੌਲ, ਮੱਕੀ ਦਾ ਛਿਲਕਾ, ਮੂੰਗਫਲੀ, ਸਰ੍ਹੋਂ, ਤਿਲ, ਅਲਸੀ ਆਦਿ ਦਿੱਤੇ ਜਾ ਸਕਦੇ ਹਨ।

ਲੋਕ ਡੇਅਰੀ ਫਾਰਮਿੰਗ ਲਈ ਲੋਕ ਇਸ ਗਾਂ ਨੂੰ ਕਰਦੇ ਪਸੰਦ

ਹੋਲਸਟਾਈਨ ਫਰੀਜ਼ੀਅਨ ਨਸਲ ਦੀ ਗਾਂ ਜ਼ਿਆਦਾ ਦੁੱਧ ਦੇਣ ਲਈ ਜਾਣੀ ਜਾਂਦੀ ਹੈ ਅਤੇ ਇਸ ਕਾਰਨ ਇਸ ਨੂੰ ਡੇਅਰੀ ਫਾਰਮਿੰਗ ਵਿੱਚ ਬਹੁਤ ਤਰਜੀਹ ਦਿੱਤੀ ਜਾਂਦੀ ਹੈ। ਇਹ ਗਾਂ ਰੋਜ਼ਾਨਾ 25-25 ਲੀਟਰ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ। ਚੰਗੀਆਂ ਸਹੂਲਤਾਂ ਅਤੇ ਹਾਲਤਾਂ ਵਿੱਚ ਇਹ ਗਾਂ ਇੱਕ ਦਿਨ ਵਿੱਚ 40 ਲੀਟਰ ਦੁੱਧ ਵੀ ਦੇ ਸਕਦੀ ਹੈ। ਇਸ ਦੇ ਦੁੱਧ ਵਿੱਚ ਚਰਬੀ 3.5 ਪ੍ਰਤੀਸ਼ਤ ਹੁੰਦੀ ਹੈ।