ਨਵੀਂ ਦਿੱਲੀ : ਕੇਂਦਰ ਸਰਕਾਰ (Centre Government) ਵੱਲੋਂ ਲੋਕਾਂ ਨੂੰ ਰਾਹਤ ਦੀ ਖ਼ਬਰ ਮਿਲੀ ਹੈ। ਪਿਛਲੇ ਸਮੇਂ ਦੌਰਾਨ ਰਸੋਈ ਗੈਸ (Gas) ਵਿੱਚ ਲਗਾਤਾਰ ਵਾਧਾ ਹੋਣ ਤੋਂ ਬਾਅਦ ਅੱਜ ਕਮਰਸ਼ੀਅਲ ਗੈਸ ਸਿਲੰਡਰਾਂ (Commercial Gas Cylinder) ਦੀਆਂ ਕੀਮਤਾਂ (Prices) ਘਟਾ ਦਿੱਤੀਆਂ ਗਈਆਂ ਹਨ। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਕੰਪਨੀਆਂ (Gas Companies) ਨੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਨੇ ਵਪਾਰਕ 19 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਹੈ। ਇੰਡੀਅਨ ਆਇਲ ਵੱਲੋਂ ਰਾਜਧਾਨੀ ਦਿੱਲੀ ਵਿਚ ਵਪਾਰਕ ਸਿਲੰਡਰ ਦੀ ਕੀਮਤ 25.50 ਰੁਪਏ ਘੱਟ ਕੀਤੀ ਗਈ ਹੈ। ਹੁਣ ਵਪਾਰਕ ਸਿਲੰਡਰ 1,885 ਤੋਂ ਘੱਟ ਕੇ 1859.50 ਰੁਪਏ ਹੋ ਗਈ ਹੈ। ਇਸ ਨਾਲ ਮਹਿੰਗਾਈ ਦੇ ਪੱਧਰ ਨੂੰ ਘਟਾਉਣ ‘ਚ ਮਦਦ ਮਿਲੇਗੀ।
The price of a commercial LPG cylinder in Delhi reduced by Rs 25.5 with effect from today
— ANI (@ANI) October 1, 2022
ਇਸ ਤੋਂ ਪਹਿਲਾਂ 1 ਜੁਲਾਈ ਨੂੰ ਕਮਰਸ਼ੀਅਲ LPG ਸਿਲੰਡਰ 198 ਰੁਪਏ ਸਸਤਾ ਹੋਇਆ ਸੀ। ਮਈ ‘ਚ ਸਿਲੰਡਰ ਦੇ ਰੇਟ 2 ਹਜ਼ਾਰ 354 ਰੁਪਏ ਹੋ ਗਏ ਸਨ। ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਨੇ ਉੱਜਵਲ ਸਕੀਮ ਤਹਿਤ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਸਬਸਿਡੀ ਸਾਲਾਨਾ ਸਿਰਫ਼ 12 ਸਿਲੰਡਰਾਂ ਤੱਕ ਹੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ 9 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ। ਇਸ ਤੋਂ ਪਹਿਲਾਂ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1 ਸਤੰਬਰ ਨੂੰ 91.50 ਰੁਪਏ ਅਤੇ 6 ਜੁਲਾਈ ਨੂੰ 8.5 ਰੁਪਏ ਘਟਾਈ ਗਈ ਸੀ।
ਕਮਰਸ਼ੀਅਲ ਐਲਪੀਜੀ (commercial LPG cylinder) ਦੀਆਂ ਕੀਮਤਾਂ ਵਿੱਚ ਜੂਨ ਤੋਂ ਛੇਵੀਂ ਵਾਰ ਕਟੌਤੀ ਕੀਤੀ ਗਈ ਹੈ ਪਰ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਏਟੀਐੱਫ ਦੀ ਕੀਮਤ 4.5 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ।