India

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਵੱਡੀ ਰਾਹਤ,ਸਿਲੰਡਰ ਹੋਇਆ ਇੰਨੇ ਰੁਪਏ ਸਸਤਾ

ਦਿੱਲੀ : ਨਵਾਂ ਵਿੱਤੀ ਸਾਲ ਸ਼ੁਰੂ ਹੋਣ ਦੇ ਨਾਲ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਵੱਡੀ ਰਾਹਤ ਮਿਲੀ ਹੈ। ਮਹੀਨੇ ਦੇ ਪਹਿਲੇ ਦਿਨ ਯਾਨੀ 1 ਅਪ੍ਰੈਲ 2023 ਨੂੰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਹੁਣ ਕਮਰਸ਼ੀਅਲ ਸਿਲੰਡਰ ਆਮ ਲੋਕਾਂ ਨੂੰ 92 ਰੁਪਏ ਸਸਤਾ ਮਿਲੇਗਾ।

ਕੰਪਨੀਆਂ ਵੱਲੋ ਕੀਤੀ ਗਈ ਇਸ ਕਟੌਤੀ ਨੂੰ ਆਮ ਲੋਕਾਂ ਲਈ ਇੱਕ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ । ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਹਾਲੇ ਵੀ ਆਪਣੇ ਪੁਰਾਣੇ ਰੇਟਾਂ ‘ਤੇ ਮਿਲ ਰਿਹਾ ਹੈ । ਇਸ ਦੇ ਮੁੱਲ  ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 92 ਰੁਪਏ ਦੀ ਕਟੌਤੀ ਤੋਂ ਬਾਅਦ ਦਿੱਲੀ ਸਮੇਤ ਪੂਰੇ ਦੇਸ਼ ‘ਚ ਵਪਾਰਕ ਸਿਲੰਡਰ ਦੀਆਂ ਕੀਮਤਾਂ ‘ਚ ਕਮੀ ਆਈ ਹੈ।

ਘਰੇਲੂ ਸਿਲੰਡਰਾਂ ਦੇ ਉਲਟ ਕਮਰਸ਼ੀਅਲ ਸਿਲੰਡਰਾਂ ਦੇ ਰੇਟ ਸਾਲ ਭਰ ਵਧਦੇ-ਘੱਟਦੇ ਰਹੇ ਹਨ। 1 ਅਪ੍ਰੈਲ 2022 ਨੂੰ ਦਿੱਲੀ ‘ਚ 19 ਕਿਲੋ ਦਾ ਵਪਾਰਕ ਸਿਲੰਡਰ 2,253 ਰੁਪਏ ‘ਚ ਉਪਲਬਧ ਸੀ। ਅੱਜ ਇਸ ਦੀ ਕੀਮਤ 2,028 ਰੁਪਏ ‘ਤੇ ਆ ਗਈ ਹੈ। ਯਾਨੀ ਪਿਛਲੇ ਇੱਕ ਸਾਲ ਵਿੱਚ ਦਿੱਲੀ ਵਿੱਚ ਇਸ ਦੀਆਂ ਕੀਮਤਾਂ ਵਿੱਚ 225 ਰੁਪਏ ਦੀ ਰਾਹਤ ਮਿਲੀ ਹੈ। ਉਹ ਵੀ ਜਦੋਂ 1 ਮਾਰਚ 2023 ਨੂੰ ਵਪਾਰਕ ਦਰਾਂ ਵਿੱਚ ਇੱਕ ਝਟਕੇ ਵਿੱਚ 350 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਸੀ।

ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 1 ਮਾਰਚ ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਹੈ। ਰਾਜਧਾਨੀ ਦਿੱਲੀ ‘ਚ ਇੰਡੇਨ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 1,103 ਰੁਪਏ ਹੈ। ਦੂਜੇ ਪਾਸੇ ਵਿੱਤੀ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਘਰੇਲੂ ਸਿਲੰਡਰ 1112.5 ਰੁਪਏ, ਕੋਲਕਾਤਾ ਵਿੱਚ 1129 ਰੁਪਏ ਅਤੇ ਚੇਨਈ ਵਿੱਚ 1,118.5 ਰੁਪਏ ਵਿੱਚ ਮਿਲ ਰਿਹਾ ਹੈ। ਦਰਅਸਲ, ਪੈਟਰੋਲੀਅਮ ਕੰਪਨੀਆਂ ਹਰ ਨਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ, ਏਟੀਐਫ, ਮਿੱਟੀ ਦੇ ਤੇਲ ਆਦਿ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ । ਸਿਲੰਡਰਾਂ ਦੀ ਕੀਮਤ ਵਿੱਚ ਕੀਤਾ ਜਾਣ ਵਾਲਾ ਵਾਧਾ ਜਾ ਘਾਟਾ ਇਸੇ ‘ਤੇ ਨਿਰਭਰ ਕਰਦਾ ਹੈ।