India

ਆ ਰਿਹਾ ਹੈ ‘ਸੈਲਫ ਬੈਲੰਸਿੰਗ ਸਕੂਟਰ’! ਨਾ ਧੱਕੇ ਨਾਲ ਨਾ ਹੀ ਝਟਕੇ ਨਾਲ ਡਿੱਗੇਗਾ ! ਟੈਨਸ਼ਨ ਤੋਂ ਬਿਨਾਂ ਚਲਾਉ !

Self balance scooter ready to lauched

ਬਿਊਰੋ ਰਿਪੋਰਟ : ਅਕਸਰ ਅਸੀਂ ਜਦੋਂ ਟੂ-ਵਹੀਲਰ ਚਲਾਉਂਦੇ ਹਾਂ ਤਾਂ ਸਭ ਤੋਂ ਵੱਧ ਡਰ ਹੁੰਦਾ ਹੈ ਇਸ ਦੀ ਬੈਲੰਸਿੰਗ ਦਾ । ਲੋਕ ਇਸੇ ਲਈ ਇਸ ਨੂੰ ਸੇਫ਼ ਨਹੀਂ ਮਨ ਦੇ ਹਨ । ਜ਼ਰਾ ਦੀ ਟੱਕਰ ਮਾਰਨ ਨਾਲ ਟੂ-ਵਹੀਲਰ ਡਿੱਗ ਜਾਂਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂ ਮਾਰਕਿਟ ਵਿੱਚ ‘ਸੈਫਲ ਬੈਲੰਸਿੰਗ ਸਕੂਟੀ’ਆ ਰਹੀ ਹੈ । ਮੁੰਬਈ ਦੀ ਲਾਈਗਰ ਮੋਬਿਲਿਟੀ ਨੇ ਸੈਲਫ ਪਾਰਕਿੰਗ ਤਕਨੀਕ ਵਾਲੀ ਇਲੈਕਟ੍ਰਿਕ ਸਕੂਟਰ ਨੂੰ ਪੇਸ਼ ਕੀਤਾ ਹੈ ਹੁਣ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਸੈਲਫ ਬੈਲੇਂਸਿੰਗ ਅਤੇ ਸੈਲਫ ਪਾਰਕਿੰਗ ਤਕਨੀਕ ਵਾਲਾ ਇਲੈਕਟ੍ਰਿਕ ਸਕੂਟਰ ਉਹ ਇਸੇ ਸਾਲ ਪੇਸ਼ ਕਰਨਗੇ । 2023 ਦੇ ਆਟੋ ਐਕਸਪੋ ਵਿੱਚ ਇਹ ਗਲੋਬਲ ਪੱਧਰ ‘ਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ।

ਆਟੋਮੈਟਿਕ ਤਕਨੀਕ ਨਾਲ ਆਪਣੇ ਆਪ ਨੂੰ ਬੈਲੰਸ ਕਰੇਗਾ

ਤੁਹਾਨੂੰ ਦੱਸ ਦੇਈਏ ਕਿ ਲਾਈਗਰ ਮੋਬਿਲੀਟੀ ਵੱਲੋਂ ਆਟੋ ਬੈਲੰਸਿੰਗ ਤਕਨੀਕ ਪੂਰੀ ਤਰ੍ਹਾਂ ਭਾਰਤ ਵਿੱਚ ਹੀ ਤਿਆਰ ਕੀਤੀ ਗਈ ਹੈ । ਇਹ ਤਕਨੀਕ ਇਲੈਕਟ੍ਰਿਕ ਸਕੂਟਰ ਨੂੰ ਆਟੋਮੈਟਿਕ ਤੌਰ ‘ਤੇ ਬੈਲੰਸ ਕਰਨ ਦੀ ਤਾਕਤ ਰੱਖ ਦੀ ਹੈ। ਇਸ ਵਿੱਚ ਰਾਈਡਰ ਦੀ ਸੁਰੱਖਿਆ ਅਰਾਮ ਅਤੇ ਸੁਵਿਧਾ ਕਾਫੀ ਵਧੇਗੀ । ਕੰਪਨੀ ਦਾ ਦਾਅਵਾ ਹੈ ਕੀ ਆਟੋ ਬੈਲੰਸਿੰਗ ਤਕਨੀਕ ਵਿੱਚ ਚਲਾਉਣ ਵਾਲੇ ਨੂੰ ਆਰਾਮ ਮਿਲੇਗਾ ਅਤੇ ਸੁਰੱਖਿਆ ਪੱਖੋਂ ਵੀ ਇਹ ਵੱਡਾ ਕਦਮ ਹੋਵੇਗਾ ।

ਸੈਲਫ ਬੈਲੰਸਿੰਗ ਲਾਈਗਰ ਇਲੈਕਟ੍ਰਿਕ ਸਕੂਟਰ ਵਿੱਚ ਨਵੇਂ ਫੀਚਰ ਅਤੇ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ ਇਸ ਵਿੱਚ ਰੈਸਟਰੋ ਸਟਾਈਲ ਵੇਖਣ ਨੂੰ ਮਿਲੇਗਾ । ਇਸ ਦਾ ਸਟਾਈਲ, ਕਲਾਸਿਕ ਵੈਸਪਾ ਅਤੇ ਯਾਮਾਹਾ ਫਸਿਨੋ ਨਾਲ ਇਹ ਕਾਫੀ ਹੱਦ ਤੱਕ ਪ੍ਰਭਾਵਿਤ ਹੈ । ਸਕੂਟਰ ਵਿੱਚ ਫਰੰਟ ਐਪਰਨ ‘ਤੇ ਡੇਲਟਾ ਸ਼ੇਪ ਵਾਲੀ LED ਹੈਡਲੈਂਪ ਫਿਟ ਕੀਤਾ ਗਿਆ ਹੈ । ਇਸ ਵਿੱਚ ਫਰੰਟ ਅਤੇ ਟਾਪ ਫੇਅਰਿੰਗ ‘ਤੇ ਹੋਰੀਜ਼ੈਂਨਟਲ LED ਡੇਲਟਾ ਨਰਿੰਗ ਲਾਈਟ ਵੀ ਦਿੱਤੀਆਂ ਗਈਆਂ ਹਨ ।

ਸੈਲਫ ਬੈਲੰਸਿੰਗ ਸਕੂਟਰ ਦੇ ਫੀਚਰ

ਲਾਈਗਰ ਦੇ ਸੈਲਫ ਬੈਲੰਸਿੰਗ ਦੇ ਫੀਚਰ ਦੀ ਗੱਲ ਕਰੀਏ ਤਾਂ ਗੋਲ LED ਟਰਨ ਇੰਡੀਕੇਟਰਸ ਫਰੰਟ ਕਾਉਲ ‘ਤੇ ਲੱਗੇ ਹਨ । ਇਲੈਕਟ੍ਰਿਕ ਸਕੂਟਰ ਆਲ ਡਿਜੀਟਲ ਇੰਸਟਰੂਮੈਂਟ ਕੰਸੋਲ, LED ਟੇਲ ਲਾਈਟਸ, ਟੈਲਿਸਕੋਪਿਕ ਫਰੰਟ ਸਸਪੈਂਸ਼ਨ,ਚੋੜੀ ਸੀਟ,ਐਲਾਇਡ ਵੀਲਸ ਵਰਗੇ ਫੀਚਰ ਹਨ । ਬ੍ਰੇਕ ਦੇ ਲਈ ਸਕੂਟਰ ਦੇ ਫਰੰਟ ‘ਤੇ ਡਿਸਕ ਬ੍ਰੇਕ ਅਤੇ ਰੀਅਲ ਵਿੱਚ ਡਰਮ ਬ੍ਰੇਕ ਦਿੱਤੇ ਗਏ ਹਨ ।