ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ( Former Chief Minister Charanjit Singh Channi)ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( Bhagwant Singh Mann )ਦੇ ਨਾਂ ਇੱਕ ਸੰਦੇਸ਼ ਜਾਰੀ ਕੀਤਾ ਹੈ। ਚੰਨੀ ਨੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ ਵਿੱਚ ਭਗਤ ਰਵਿਦਾਸ ਜੀ ਨੂੰ ਲੈ ਕੇ ਕਰਵਾਏ ਜਾ ਰਹੇ ਇੱਕ ਸਮਾਗਮ ਵਿੱਚ ਸੱਦਾ ਆਇਆ ਸੀ, ਪਰ ਉਨ੍ਹਾਂ ਨੇ ਉਸ ਪ੍ਰੋਗਰਾਮ ਨੂੰ ਇਸ ਲਈ ਰੱਦ ਕੀਤਾ ਹੈ ਕਿ ਕਿਉਂਕਿ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਇਹ ਕਿਹਾ ਸੀ ਕਿ ਅਸੀਂ ਚੰਨੀ ਨੂੰ ਫੜਨਾ ਹੈ, ਉਸ ਉੱਤੇ ਪਰਚਾ ਦਰਜ ਕਰਨਾ ਹੈ, ਇਸ ਕਰਕੇ ਮੈਂ ਆਪਣੀ ਯਾਤਰਾ ਰੱਦ ਕਰ ਰਿਹਾ ਹਾਂ, ਨਹੀਂ ਤਾਂ ਏਨਾ ਨੇ ਕਹਿਣਾ ਸੀ ਕਿ ਚੰਨੀ ਭੱਜ ਗਿਆ। ਚੰਨੀ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਨਾ ਹੋਣ ਕਰਨ ਯੂਐੱਸ ਦੇ ਪ੍ਰਬੰਧਕਾਂ ਤੋਂ ਮੁਆਫ਼ੀ ਵੀ ਮੰਗੀ। ਚੰਨੀ ਨੇ ਕਿਹਾ ਕਿ ਸਰਕਾਰ ਜੋ ਕਰਨਾ ਚਾਹੁੰਦੀ ਹੈ, ਕਰ ਲਵੇ। ਦਰਅਸਲ, ਚੰਨੀ ਨੂੰ ਅਮਰੀਕਾ ਤੋਂ ਭਗਤ ਰਵਿਦਾਸ ਜਯੰਤੀ ਮੌਕੇ ਸੱਦਾ ਭੇਜਿਆ ਗਿਆ ਸੀ।