Punjab

ਹਨੀਮੂਨ ਜਾਣ ਲਈ ਲੱਖਾ ਦਾ ਲੋਨ ਲਿਆ ! ਫਿਰ ਕੀਤੀ ਮਾੜੀ ਕਰਤੂਤ

jharkhand honey moon loan

ਬਿਊਰੋ ਰਿਪੋਰਟ : ਲੋਨ ਲੈਕੇ ਪਹਿਲਾਂ ਵਿਆਹ ਤੇ ਹਨੀਮੂਨ ‘ਤੇ ਮੋਟਾ ਖਰਚ ਕੀਤਾ,ਫਿਰ ਸ਼ਾਨ ਦੇ ਲਈ ਗੱਡੀ ਵੀ ਖਰੀਦੀ ਜਦੋਂ ਨੌਕਰੀ ਚੱਲੀ ਗਈ ਤਾਂ ਬੱਚੇ ਨੂੰ ਅਗਵਾ ਕਰਨ ਦਾ ਪਲਾਨ ਬਣਾਇਆ ਅਤੇ ਫਿਰ ਫਿਰੌਤੀ ਮੰਗ ਕੇ ਉਸ ਦਾ ਕਤਲ ਕਰ ਦਿੱਤਾ । ਇਹ ਕਹਾਣੀ ਹੈ ਉਸ MBA ਦੀ ਪੜਾਈ ਕਰਨ ਵਾਲੇ ਮੁਲਜ਼ਮ ਦੀ ਜਿਸ ਨੇ ਆਪਣੀ ਖੁਸ਼ੀਆਂ ਦੇ ਲਈ ਮਾਪਿਆਂ ਦੀ ਗੋਦ ਉਜਾੜ ਦਿੱਤੀ । ਇਸ ਮੁਲਜ਼ਮ ਨੇ ਜਿਸ 8 ਸਾਲ ਦੇ ਬੱਚੇ ਦਾ ਕਤਲ ਕੀਤਾ ਹੈ ਉਹ ਪਿਤਾ ਦੇ ਰਿਸ਼ਤੇਦਾਰ ਦੇ ਘਰ ਹੀ ਕਿਰਾਏ ‘ਤੇ ਰਹਿੰਦਾ ਸੀ । ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਮੁਲਜ਼ਮ ਨੇ ਕਈ ਚਾਲਾਂ ਚੱਲੀਆਂ ਪੁਲਿਸ ਨੂੰ ਉਲਝਾਇਆ ਲਈ ਪਰ ਉਹ ਫੜਿਆ ਗਿਆ ।

8 ਸਾਲ ਦੇ ਬੱਚੇ ਨੂੰ ਇਸ ਤਰ੍ਹਾਂ ਅਗਵਾ ਕੀਤਾ

ਝਾਰਖੰਡ ਦੇ ਬਰਿਯਾਤੂ ਵਿੱਚ 8 ਸਾਲ ਦੇ ਸ਼ੋਰਿਆ ਨੂੰ ਅਗਵਾ ਕੀਤਾ ਗਿਆ । ਅਗਵਾ ਕਰਨ ਵਾਲਾ ਮੁਲਜ਼ਮ ਸੰਜੀਵਾ ਉਰਫ ਸੰਜੂ ਬੱਚੇ ਦੇ ਪਿਤਾ ਰਾਜੂ ਦੀ ਭੈਣ ਦੇ ਘਰ ਕਿਰਾਏਦਾਰ ਸੀ । ਸੰਜੂ ਪਹਿਲਾਂ ਬੈਂਗਲੁਰੂ ਵਿੱਚ ਨੌਕਰੀ ਕਰਦਾ ਸੀ । ਜਦੋਂ ਵਿਆਹ ਤੋਂ ਬਾਅਦ ਨੌਕਰੀ ਚੱਲੀ ਗਈ ਤਾਂ ਉਹ ਵਾਪਸ ਝਾਰਖੰਡ ਆ ਗਿਆ । ਵਿਆਹ ਅਤੇ ਹੰਨੀਮੂਨ ਦਾ 15 ਲੱਖ ਦਾ ਲੋਨ ਲਗਾਤਾਰ ਉਸ ਦੇ ਸਿਰ ‘ਤੇ ਵੱਧ ਰਿਹਾ ਸੀ। ਕਰਜ਼ਦਾਰ ਉਸ ਨੂੰ ਧਮਕੀ ਦਿੰਦੇ ਸਨ । ਨੌਕਰੀ ਹੈ ਨਹੀਂ ਸੀ ਇੱਕ ਦਿਨ ਉਸ ਨੇ ਸ਼ੋਰਿਆ ਨੂੰ ਵੇਖਿਆ ਅਤੇ ਅਗਵਾ ਕਰਕੇ ਫਿਰੌਤੀ ਮੰਗਣ ਦਾ ਪਲਾਨ ਬਣਾਇਆ। ਮੁਲਜ਼ਮ ਸੰਜੂ ਨੇ 2 ਦਿਨ ਤੱਕ ਰੇਕੀ ਕੀਤੀ ਫਿਰ ਦੁਕਾਨ ਤੋਂ ਵਾਪਸ ਆ ਰਹੇ ਸ਼ੋਰਿਆ ਨੂੰ ਬਿਸਕੁਟ ਦਾ ਲਾਲਚ ਦਿੱਤਾ ਫਿਰ ਆਪਣੇ ਨਾਲ ਗੱਡੀ ਵਿੱਚ ਲੈ ਗਿਆ । ਜਦੋਂ ਸ਼ੋਰਿਆ ਨੇ ਸ਼ੋਰ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਬੱਚਾ ਬੇਹੋਸ਼ ਹੋ ਗਿਆ। ਫਿਰ ਸੰਜੂ ਲਾਲਗੁਟੁਵਾ ਪਹੁੰਚਿਆ ਜਿੱਥੇ ਉਸ ਨੇ ਸ਼ੋਰਿਆਂ ਨੂੰ ਮੁੜ ਤੋਂ ਮਾਰਿਆ ਅਤੇ ਬੋਰੀ ਵਿੱਚ ਪਾਕੇ ਇੱਟਾਂ ਭਰਕੇ ਪਾਣੀ ਵਿੱਚ ਸੁੱਟ ਦਿੱਤਾ ।

ਇਸ ਤਰ੍ਹਾਂ ਪੂਰਾ ਪਲਾਨ ਬਣਾਇਆ

ਸੰਜੂ ਨੇ ਕਿਡਨੈਪਿੰਗ ਦਾ ਪਲਾਨ ਬਣਾਉਣ ਦੇ ਲਈ ਆਪਣੀ ਬਾਈਕ ਨੂੰ ਗਿਰਵੀ ਰੱਖਿਆ ਫਿਰ ਇੱਕ ਕਾਰ ਕਿਰਾਏ ‘ਤੇ ਲਈ ਅਤੇ ਫਿਰ ਫਰਜ਼ੀ ਨੰਬਰ ਪਲੇਟ ਆਨ ਲਾਈਨ ਖਰੀਦੀ । ਬੱਚੇ ਨੂੰ ਕਿਡਨੈਪ ਕਰਨ ਤੋਂ ਬਾਅਦ ਉਹ ਜਿਸ ਗੱਡੀ ਵਿੱਚ ਫਰਾਰ ਹੋਇਆ ਸੀ ਉਸ ਦਾ ਨੰਬਰ CCTV ਵਿੱਚ ਕੈਦ ਹੋਇਆ । ਕਿਉਂਕਿ ਨੰਬਰ ਉਸ ਨੇ ਆਨ ਲਾਈਨ ਖਰੀਦਿਆ ਸੀ ਇਸ ਲਈ ਉਸ ਦੀ ਡਿਟੇਲ ਮਿਲ ਗਈ । ਮੋਬਾਈਲ ਫੋਨ ਦੇ ਜ਼ਰੀਏ ਫਿਰ ਪੁਲਿਸ ਨੇ ਸੰਜੂ ਨੂੰ ਟਰੇਸ ਕੀਤਾ ਉਸ ਦੀ ਲੋਕੇਸ਼ ਲੱਭੀ ਅਤੇ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ।