India Punjab

ਲਖੀਮਪੁਰ ਖੀਰੀ ਮਾਮਲਾ : ਅਸ਼ੀਸ਼ ਮਿਸ਼ਰਾ ‘ਤੇ ਸੰਕਟ ਹੋਇਆ ਹੋਰ ਡੂੰਘਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ‘ਤੇ ਲਖੀਮਪੁਰ ਖੀਰੀ ਮਾਮਲੇ ਵਿੱਚ ਸੰਕਟ ਹੋਰ ਡੂੰਘਾ ਹੋ ਗਿਆ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ ਨੇ ਮੁਲਜ਼ਮ ਅੰਕਿਤ ਦਾਸ ਅਤੇ ਆਸ਼ੀਸ਼ ਮਿਸ਼ਰਾ ਦੀ ਲਾਇਸੈਂਸੀ ਬੰ ਦੂਕ ਤੋਂ ਗੋ ਲੀਆਂ ਚੱਲਣ ਦੀ ਪੁਸ਼ਟੀ ਕੀਤੀ ਹੈ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਹਿੰ ਸਾ ਦੌਰਾਨ ਲਖੀਮਪੁਰ ਪੁਲਿਸ ਨੇ ਆਸ਼ੀਸ਼ ਮਿਸ਼ਰਾ ਅਤੇ ਅੰਕਿਤ ਦਾਸ ਦੇ ਲਾਇਸੈਂਸੀ ਹਥਿ ਆਰ ਜ਼ਬਤ ਕੀਤੇ ਸਨ। ਸਾਰੇ ਹਥਿ ਆਰਾਂ ਨੂੰ 15 ਅਕਤੂਬਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ, ਜਿਸ ਦੀ ਅੱਜ ਰਿਪੋਰਟ ਆ ਗਈ ਹੈ।

ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਹਿੰ ਸਾ ਦੌਰਾਨ ਆਸ਼ੀਸ਼ ਅਤੇ ਅੰਕਿਤ ਨੇ ਕਈ ਰਾਉਂਡ ਫਾ ਇਰ ਕੀਤੇ। ਹਾਲਾਂਕਿ, ਦੋਵਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲਖੀਮਪੁਰ ਖੀਰੀ ਦੌਰੇ ‘ਤੇ ਪ੍ਰਦਰਸ਼ਨ ਦੌਰਾਨ ਹੋਈ ਹਿੰ ਸਾ ‘ਚ ਅੱਠ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਚਾਰ ਕਿਸਾਨ ਸ਼ਾਮਿਲ ਸਨ। ਭਾਜਪਾ ਵਰਕਰਾਂ ਨੂੰ ਲਿਜਾ ਰਹੀ ਕਾਰ ਨੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਟੱਕਰ ਮਾਰ ਦਿੱਤੀ। ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਕਿਸਾਨਾਂ ਦੀ ਮੌ ਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 13 ਲੋਕਾਂ ‘ਚ ਸ਼ਾਮਲ ਹੈ।