India

‘ਹਵੇਲੀ’ ਰੈਸਟੋਰੈਂਟ ‘ਤੇ ਇੱਕ ਸ਼ਖਸ ਨਾਲ ਹੋਇਆ ਇਹ ਕਾਰਾ !

kurushetra havali attack

ਬਿਊਰੋ ਰਿਪੋਰਟ : ਕੁਰੂਸ਼ੇਤਰ ਵਿੱਚ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ । ਦਿਨ-ਦਿਹਾੜੇ ਗੈਂਗ-ਵਾਰ ਵਿੱਚ ਇੱਕ ਸ਼ਖਸ ਦੇ ਦੋਵੇ ਹੱਥ ਵੱਢ ਕੇ ਨਕਾਬਪੋਸ਼ ਬਦਮਾਸ਼ ਆਪਣੇ ਨਾਲ ਲੈ ਗਏ । ਪੁਲਿਸ ਸੀਸੀਟੀਵੀ ਖੰਗਾਲ ਰਹੀ ਅਤੇ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ । ਇਹ ਵਾਰਦਾਤ ਕੁਰੂਸ਼ੇਤਰ ਦੀ ‘ਹਵੇਲੀ’ ਰੈਸਟੋਰੈਂਟ ਦੀ ਹੈ । ਜੋ ਥਾਣਾ ਸਦਰ ਅਧੀਨ ਆਉਂਦੀ ਹੈ । ਪੁਲਿਸ ਮੁਤਾਬਿਕ ਕੁਝ ਨਕਾਬਪੋਸ਼ ਲੋਕ ਆਏ ਅਤੇ ਜੁਗਨੂੰ ਨਾਂ ਦੇ ਸਖ਼ਸ ‘ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ । ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਹੁਣ ਜੁਗਨੂੰ ਦੇ ਠੀਕ ਹੋਣ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਜਾਣਗੇ ।

ਇੰਨਾਂ ਨੇ ਹਮਲੇ ਨੂੰ ਅੰਜਾਮ ਦਿੱਤਾ

ਹਵੇਲੀ ਵਿੱਚ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਜੁਗਨੂੰ ਨਾ ਦੇ ਸ਼ਖਸ ‘ਤੇ 10 ਤੋਂ 12 ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਜਾਂਦੇ-ਜਾਂਦੇ ਉਸ ਦੇ ਦੋਵੇ ਹੱਥ ਵੀ ਵੱਢ ਦੇ ਨਾਲ ਲੈ ਗਏ । ਪੀੜਤ ਜੁਗਨੂੰ ਨੂੰ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ । ਬਿਆਨਾਂ ਦੇ ਅਧਾਰ ‘ਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕੀ ਜੁਗਨੂੰ ਰਾੜਾ ਪਿੰਡ ਦਾ ਰਹਿਣ ਵਾਲਾ ਹੈ । ਪੁਲਿਸ ਮੁਤਾਬਿਕ ਗੈਂਗ ਦੇ ਮੈਂਬਰ 2 ਗੱਡੀਆਂ ‘ਤੇ ਆਏ ਸਨ । ਪੁਲਿਸ ਨੇ ਦੱਸਿਆ ਹੈ ਇਹ ਹਮਲਾ ਗੈਂਗਵਾਰ ਦਾ ਨਤੀਜਾ ਹੈ। ਜਿਸ ਦੀ ਵਜ੍ਹਾ ਕਰਕੇ ਜੁਗਨੂੰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗੈਂਗ ਦੇ ਜਿੰਨਾਂ ਮੈਂਬਰਾਂ ਨੇ ਜੁਗਨੂੰ ‘ਤੇ ਹਮਲਾ ਕੀਤਾ ਹੈ ਉਨ੍ਹਾਂ ਵਿੱਚ ਇੱਕ ਸੰਧੂ ਅਤੇ ਅੰਕੁਸ਼ ਨਾਂ ਦਾ ਸ਼ਖਸ ਸੀ। ਇੰਨਾਂ ਦੋਵਾਂ ਤੋਂ ਇਲਾਵਾ ਪੁਲਿਸ ਗੈਂਗ ਦੇ ਹੋਰ ਮੈਂਬਰਾਂ ਦੀ ਵੀ ਤਲਾਸ਼ ਕਰ ਰਹੀ ਹੈ।

ਮੁਲਜ਼ਮ ਨੂੰ ਫੜਨ ਦੇ ਲਈ ਟੀਮਾਂ ਦਾ ਗਠਨ

ਦੱਸਿਆ ਜਾ ਰਿਹਾ ਹੈ ਕੀ ਪੀੜਤ ਜੁਗਨੂੰ ਦੀ ਅੰਕੁਸ਼ ਕਮਾਲਪੁਰ ਦੇ ਨਾਲ ਰੰਜਿਸ਼ ਚੱਲ ਰਹੀ ਸੀ । ਜਿਸ ਦੀ ਵਜ੍ਹਾ ਕਰਕੇ ਅੰਕੁਸ਼ ਨੇ ਜੁਗਨੂੰ ਨੂੰ ਨਿਸ਼ਾਨਾ ਬਣਾਇਆ ਹੈ। ਅੰਕੁਸ਼ ਕਮਾਲਪੁਰ ਕਰਨਾਲ ਜ਼ਿਲ੍ਹੇ ਦਾ ਰਹਿਣ ਵਾਲਾ ਹੈ । ਉਸ ਨੂੰ ਕੁਝ ਮਹੀਨੇ ਪਹਿਲਾਂ ਕਰਨਾਲ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ । ਉਸ ਵੇਲੇ ਪੁਲਿਸ ਨੇ ਉਸ ਤੋਂ ਹਥਿਆਰ ਵੀ ਬਰਾਮਦ ਕੀਤੇ ਸਨ। ਦੱਸਿਆ ਜਾ ਰਿਹਾ ਹੈ ਅੰਕੁਸ਼ ਕਮਾਲਪੁਰ ਲਾਰੈਂਸ ਗੈਂਗ ਦੇ ਲਈ ਕੰਮ ਕਰਦਾ ਹੈ । ਫਿਲਹਾਲ ਪੁਲਿਸ ਨੇ ਉਸ ਨੂੰ  ਫੜਨ ਦੇ ਲਈ ਟੀਮਾਂ ਦਾ ਗਠਨ ਕੀਤਾ ਹੈ ।

ਪੰਜਾਬ ਤੋਂ ਵੱਧ ਹਰਿਆਣਾ ਵਿੱਚ ਗੈਂਗਸਟਰ ਸਰਗਰਮ

2022 ਵਿੱਚ ਪੰਜਾਬ ਵਿੱਚ ਜਿੰਨੀ ਵਾਰਦਾਤ ਹੋਇਆ ਹਨ ਉਸ ਵਿੱਚ ਹਰਿਆਣਾ ਦੇ ਗੈਂਗਸਟਰਾਂ ਦਾ ਵੱਡਾ ਹੱਥ ਰਿਹਾ ਹੈ । ਉਹ ਭਾਵੇਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਹੋਵੇ। ਜਿੰਨਾਂ ਸ਼ੂਟਰਾਂ ਨੇ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਸਨ ਉਸ ਵਿੱਚੋਂ 4 ਸ਼ੂਟਰ ਹਰਿਆਣਾ ਦੇ ਸਨ। ਇਸ ਤੋਂ ਇਲਾਵਾ ਫਰੀਦਕੋਟ ਵਿੱਚ ਜਿਹੜੇ ਡੇਰਾ ਪ੍ਰੇਮੀ ਦਾ ਕਤਲ ਹੋਇਆ ਸੀ ਉਸ ਵਿੱਚ ਵੀ ਫੜੇ ਗਏ ਸ਼ੂਟਰ ਹਰਿਆਣਾ ਤੋਂ ਹੀ ਸਨ । ਦਰਅਸਲ ਇੰਨਾਂ ਸਾਰੀਆਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਕੰਟਰੋਲ ਕਰਦਾ ਹੈ । ਜਿਸ ਦਾ ਨੈੱਟਵਰਕ ਰਾਜਸਥਾਨ,ਹਰਿਆਣਾ ਅਤੇ ਪੰਜਾਬ ਵਿੱਚ ਹੈ। iਗੈਂਗਸਟਰਾਂ ਦੇ ਲਗਾਮ ਲਗਾਉਣ ਦੇ ਲਈ ਸਿਰਫ਼ ਇੱਕ ਸੂਬੇ ਦੀ ਪੁਲਿਸ ਨਹੀਂ ਬਲਕਿ ਹਰਿਆਣਾ,ਪੰਜਾਬ,ਦਿੱਲੀ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ । ਕਿਉਂਕਿ ਉੱਤਰ ਭਾਰਤ ਦੇ ਇੰਨਾਂ ਸੂਬਿਆਂ ਦੇ ਗੈਂਗਸਟਰਾਂ ਦਾ ਨੈੱਕਸਸ ਸਿਰਫ਼ ਇੱਕ ਸੂਬੇ ਨੂੰ ਨਹੀਂ ਬਲਕਿ ਸਾਰਿਆਂ ਸੂਬਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ । ਕੇਂਦਰ ਸਰਕਾਰ ਦਾ ਇਨਪੁਟ ਇਸ ਵਿੱਚ ਵੱਡੀ ਮਦਦ ਕਰ ਸਕਦਾ ਹੈ ।

2 ਮਹੀਨੇ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਏਜੰਸੀ NIA ਵੀ ਗੈਂਗਸਟਰਾਂ ਨੂੰ ਲੈ ਕੇ ਸਰਗਰਮ ਹੋ ਗਈ ਹੈ । ਕਿਉਂਕਿ ਗੈਂਗਸਟਰਾਂ ਅਤੇ ਪਾਕਿਸਤਾਨ ਵਿੱਚ ਬੈਠੀ ਦੇਸ਼ ਵਿਰੋਧੀ ਤਾਕਤਾਂ ਦੇ ਗਠਜੋੜ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜੋ ਨਾ ਸਿਰਫ ਸੂਬੇ ਲਈ ਬਲਕਿ ਦੇਸ਼ ਲਈ ਵੀ  ਖਤਰ ਨਾਕ ਸਾਬਿਤ ਹੋ ਸਕਦਾ ਹੈ ।