ਬਿਊਰੋ ਰਿਪੋਰਟ : ਕਿਸੇ ਵੀ ਸ਼ਖ਼ਸ ਲਈ ਕਾਰ ਦਾ ਸੁਪਣਾ ਪੂਰਾ ਕਰਨਾ ਅਸਾਨ ਨਹੀਂ ਹੁੰਦਾ ਹੈ। ਜੇਕਰ ਕੋਈ ਆਮ ਆਦਮੀ ਜਿਵੇਂ ਤਿਵੇਂ ਕਾਰ ਲੈ ਵੀ ਲੈਂਦਾ ਹੈ ਤਾਂ ਉਸ ਨੂੰ ਚੋਰੀ ਤੋਂ ਬਚਾਉਣ ਦੀ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ। ਘਰਾਂ ਵਿੱਚ ਇੰਨੀ ਥਾਂ ਨਹੀਂ ਹੈ ਕਿ ਕਾਰ ਨੂੰ ਅੰਦਰ ਪਾਰਕ ਕੀਤੀ ਜਾਵੇ,ਇਸ ਲਈ ਕਾਰ ਬਾਹਰ ਖੜੀ ਕਰਨੀ ਪੈਂਦੀ ਹੈ । ਬਾਜ਼ਾਰ ਵਿੱਚ ਕਾਰ ਦੀ ਪਾਰਕਿੰਗ ਨੂੰ ਲੈਕੇ ਵੱਖਰੀ ਟੈਨਸ਼ਨ ਹੁੰਦੀ ਹੈ। ਅਜਿਹੇ ਵਿੱਚ ਕਾਰ ਨੂੰ ਚੋਰੀ ਤੋਂ ਬਚਾਉਣ ਦੇ ਲਈ ਬਾਜ਼ਾਰ ਵਿੱਚ ਕਈ ਕੰਪਨੀਆਂ ਨੇ ਡਿਵਾਇਸ ਤਿਆਰ ਕੀਤਾ ਹੈ ਜੋ ਤੁਹਾਡੀ ਕਾਰ ਨੂੰ ਚੋਰੀ ਹੋਣ ਤੋਂ ਬਚਾ ਸਕਦਾ ਹੈ । ਹਾਲਾਂਕਿ ਕਾਰ ਦੀ ਇੰਸ਼ੋਰੈਂਸ ਕਾਫੀ ਹੱਦ ਤੱਕ ਮਾਲਕ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਂਦਾ ਹੈ ਪਰ ਜਿਵੇਂ-ਜਿਵੇਂ ਕਾਰ ਪੁਰਾਣੀ ਹੁੰਦੀ ਰਹਿੰਦੀ ਹੈ ਕਾਰ ਦੀ ਕੀਮਤ ਵੀ ਘੱਟ ਹੁੰਦੀ ਰਹਿੰਦੀ ਹੈ ।
ਐਂਟੀ ਥੈਫਟ ਡਿਵਾਇਸ
ਐਂਟੀ ਥੈਫਟ ਡਿਵਾਇਸ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਹਨ ਜਿੰਨਾਂ ਦੀ ਆਪਣੀ ਖਾਸੀਅਤ ਹੈ । ਫੀਚਰ ਅਤੇ ਬਰਾਂਡ ਦੇ ਨਾਂ ਨਾਲ ਇਸ ਦੀ ਵੱਖ-ਵੱਖ ਕੀਮਤ ਹੈ । ਆਮ ਤੌਰ ‘ਤੇ ਵੇਖਿਆ ਗਿਆ ਹੈ ਇਹ 1200-1500 ਰੁਪਏ ਵਿੱਚ ਐਂਟੀ ਥੈਫਟ ਡਿਵਾਇਸ ਬਾਜ਼ਾਰ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ ।
ਉਦਾਹਰਣ ਦੇ ਤੌਰ ‘ਤੇ ਇੱਕ SeTrack ਕੰਪਨੀ ਦਾ ਡਿਵਾਇਜ਼ ਸਿਰਫ਼ 1,599 ਰੁਪਏ ਵਿੱਚ ਮਿਲ ਰਿਹਾ ਹੈ । ਆਫਰ ‘ਤੇ ਇਹ ਤੁਹਾਨੂੰ 1500 ਰੁਪਏ ਦਾ ਮਿਲ ਜਾਵੇਗਾ । ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਇੰਜਣ ਲਾਕ ਹੋ ਜਾਂਦਾ ਹੈ,ਇਸ ਵਿੱਚ GPS ਟਰੈਕਰ ਅਤੇ ਐਂਟੀ ਥੈਫਟ ਅਲਾਰਮ ਵਰਗੇ ਫੀਚਰ ਹਨ । ਇਸ ਤੋਂ ਇਲਾਵਾ ਇਸ ਦੀ android ਅਤੇ IOS ਮੋਬਾਈਲ APP ਵੀ ਹੈ । ਯਾਨੀ ਤੁਸੀਂ ਕਾਰ ਦੇ ਇੰਜਣ ਨੂੰ ਇਸ ਡਿਵਾਇਸ ਦੇ ਨਾਲ ਜੋੜ ਕੇ ਲਾਕ ਕਰ ਸਕਦੇ ਹੋ। ਜੇਕਰ ਕੋਈ ਵੀ ਤੁਹਾਡੀ ਮਨਜ਼ੂਰੀ ਦੇ ਬਿਨਾਂ ਕਾਰ ਨੂੰ ਸਟਾਰਟ ਕਰਨਾ ਚਾਵੇਗਾ ਤਾਂ ਉਹ ਸਟਾਰਟ ਨਹੀਂ ਹੋਵੇਗਾ ।
ਤੁਸੀਂ ਜਦੋਂ ਵੀ ਲਾਕ ਕਰੋ ਇਸ ਡਿਵਾਇਸ ਨੂੰ ਆਨ ਕਰੋ ਅਤੇ ਇੰਜਣ ਨੂੰ ਲਾਕ ਕਰ ਦਿਓ, ਇਸ ਤੋਂ ਇਲਾਵਾ ਤੁਸੀਂ ਕਾਰ ਦੀ ਲਾਈਵ ਲੋਕੇਸ਼ਨ ਦਾ ਵੀ ਪਤਾ ਲੱਗਾ ਸਕਦੇ ਹੋ,ਬਾਜ਼ਾਰ ਵਿੱਚ ਅਜਿਹੇ ਕਈ ਡਿਵਾਇਜ਼ ਹਨ ਅਸੀਂ ਕਿਸੇ ਖਾਸ ਕੰਪਨੀ ਦਾ ਪਰਮੋਸ਼ਨ ਨਹੀਂ ਕਰ ਰਹੇ ਹਾਂ। ਮਕਸਦ ਸਿਰਫ਼ ਤੁਹਾਨੂੰ ਗੱਡੀ ਦੀ ਸੁਰੱਖਿਆ ਤੋਂ ਜਾਣੂ ਕਰਵਾਉਣਾ ਹੈ । ਤੁਸੀਂ ਬਾਜ਼ਾਰ ਵਿੱਚ ਚੰਗੀ ਤਰ੍ਹਾਂ ਪੜ੍ਹਤਾਲ ਤੋਂ ਬਾਅਦ ਹੀ ਕਾਰ ਚੋਰੀ ਕਰਨ ਵਾਲਾ ਡਿਵਾਇਸ ਖਰੀਦੋ ।