Punjab

ਪੰਜਾਬ ਦੇ ਇਸ ਵਿਆਹ ਦਾ VIDEO ਸਭ ਤੋਂ ਜ਼ਿਆਦਾ ਚਰਚਾ ‘ਚ ਕਿਉਂ ! ਲਾੜੇ ਦੇ ਦੋਸਤਾਂ ਨੇ ਕੀ ਕੀਤਾ ਕਮਾਲ ਵੇਖੋ !

Punjabi marriage video viral

ਬਿਊਰੋ ਰਿਪੋਰਟ : ਵਿਆਹ ਦਾ ਸੀਜ਼ਨ ਪੰਜਾਬ ਵਿੱਚ ਪੂਰੇ ਸ਼ੁਮਾਰ ‘ਤੇ ਹੈ । ਤੁਸੀਂ ਵੀ ਕਿਸੇ ਨਾਲ ਕਿਸੇ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਰਹੇ ਹੋਵੋਗੇ । ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਜਿਸ ਵਿਆਹ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ ਉਹ ਕਾਫੀ ਵਾਇਰਲ ਹੋ ਰਿਹਾ ਹੈ । ਵਿਆਹ ਵਿੱਚ ਲਾੜੇ ਦੇ ਦੋਸਤਾਂ ਦੀ ਪੇਸ਼ਕਾਰੀ ਨੇ ਨਾ ਸਿਰਫ਼ ਮਹਿਮਾਨਾਂ ਦਾ ਦਿਲ ਜਿੱਤ ਲਿਆ ਬਲਕਿ ਲਾੜੇ ਅਤੇ ਲਾੜੀ ਲਈ ਵੀ ਵਿਆਹ ਦਾ ਸਮਾਗਮ ਯਾਦਗਾਰੀ ਬਣਾ ਦਿੱਤਾ ਅਤੇ ਰੌਣਕਾਂ ਦੁੱਗਣੀ ਕਰ ਦਿੱਤੀਆਂ ।

ਵਿਆਹ ਦਾ ਇਹ ਵੀਡੀਓ ਇੱਕ ਸ਼ਖ਼ਸ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਟਵਿੱਟਰ ‘ਤੇ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਲਾੜਾ ਅਤੇ ਲਾੜੀ ਸਟੇਜ ‘ਤੇ ਬੈਠੇ ਹਨ ਅਤੇ ਲਾੜੇ ਦੇ ਇੱਕ ਜਾਂ 2 ਦੋਸਤ ਨਹੀਂ ਬਲਕਿ 12 ਤੋਂ 15 ਦੋਸਤ ਇੱਕ-ਇੱਕ ਕਰਕੇ ਸਟੇਜ ‘ਤੇ ਝੂਮਰ ਕਰਦੇ ਹੋਏ ਆਉਂਦੇ ਹਨ । ਲਾੜੇ ਦੇ ਦੋਸਤ ਮਿਊਜ਼ਿਕ ‘ਤੇ ਝੂਮਰ ਕਰਦੇ ਹੋਏ ਇੰਨੇ ਚੰਗੇ ਲੱਗ ਦੇ ਹਨ ਕਿ ਵੀਡੀਓ ਵੇਖ ਕੇ ਹਰ ਕੋਈ ਇੰਨ੍ਹਾਂ ਦਾ ਫੈਨ ਹੋ ਗਿਆ । ਝੂਮਰ ਕਰਦੇ ਹੋਏ ਦੋਸਤ ਲਾੜੇ ਅਤੇ ਲਾੜੀ ਦੇ ਸਾਹਮਣੇ ਘੇਰਾ ਬਣਾ ਲੈਂਦੇ ਹਨ ਅਤੇ ਦੋਸਤਾਂ ਦੇ ਇਸ ਅੰਦਾਜ ਨੂੰ ਵੇਖ ਕੇ ਲਾੜਾ ਵੀ ਉਨ੍ਹਾਂ ਦੇ ਨਾਲ ਝੂਮਰ ਡਾਂਸ ‘ਤੇ ਨੱਚਨ ਲੱਗ ਦਾ ਹੈ । ਕੁਝ ਮਿੰਟਾਂ ਬਾਅਦ ਲਾੜੀ ਵੀ ਇਸ ਸ਼ਾਨਦਾਰ ਪੇਸ਼ਕਾਰੀ ਦਾ ਹਿੱਸਾ ਬਣ ਜਾਂਦੀ ਹੈ ।