The Khalas Tv Blog India 11 ਸੀਟਰ ਇਸ ਨਵੀਂ ਲਾਂਚ ਹੋ ਰਹੀ ਕਾਰ ਨੇ INNOVA ਦੀ ਵਧਾਈ ਟੈਨਸ਼ਨ ! 2 ਪਰਿਵਾਰਾਂ ਲਈ ਕੀਮਤ ਸਿਰਫ ਏਨੀ
India

11 ਸੀਟਰ ਇਸ ਨਵੀਂ ਲਾਂਚ ਹੋ ਰਹੀ ਕਾਰ ਨੇ INNOVA ਦੀ ਵਧਾਈ ਟੈਨਸ਼ਨ ! 2 ਪਰਿਵਾਰਾਂ ਲਈ ਕੀਮਤ ਸਿਰਫ ਏਨੀ

Kiya launched 11 seater

Kiya 11 ਸੀਟਰ ਕਾਰ ਐਕਪੋ 2023 ਵਿੱਚ ਲਾਂਚ ਹੋਵੇਗੀ

ਬਿਊਰੋ ਰਿਪੋਰਟ : ਜਦੋਂ ਵੀ ਵੱਡੀ ਅਤੇ ਜ਼ਿਆਦਾ ਸੀਟਾਂ ਵਾਲੀ ਕਾਰਾਂ ਦੀ ਗੱਲ ਆਉਂਦੀ ਹੈ ਤਾਂ ਮਾਰੂਤੀ ਦੀ ਆਰਟਿਕਾ ਅਤੇ ਟੋਇਟਾ ਇਨੋਵਾ ਦਾ ਨਾਂ ਸਾਹਮਣੇ ਆਉਂਦਾ ਹੈ। ਪਰ ਹੁਣ ਜਲਦ ਦੀ Toyota Innova ਦੀ ਟੈਨਸ਼ਨ ਵਧਣ ਵਾਲੀ ਹੈ । ਆਟੋ ਐਕਸਪੋ 2023 ਵਿੱਚ KIYA ਆਪਣੀ ਨਵੀਂ ਗੱਡੀ ਕਾਰਨੀਵਲ ਨੂੰ ਲਾਂਚ ਕਰਨ ਵਾਲੀ ਹੈ । ਇਹ ਗਲੋਬਲ ਮਾਰਕਿਟ ਵਿੱਚ ਪਹਿਲਾਂ ਤੋਂ ਮੌਜੂਦ ਚੌਥੀ ਜਨਰੇਸ਼ਨ ਮਾਡਲ ਹੋਵੇਗਾ । ਇਹ ਕਾਫੀ ਹੱਦ ਤੱਕ SUV ਡਿਜ਼ਾਇਨ ਅਤੇ ਪਹਿਲਾਂ ਦੇ ਮੁਕਾਬਲੇ ਵੱਡਾ ਸਾਇਜ ਹੋਵੇਗਾ । ਇਸ ਗੱਡੀ ਨੂੰ KIYA ਤਿੰਨ ਲੇਆਉਟ ਵਿੱਚ ਲਿਆਏਗਾ – 7 ਸੀਟਰ, 9 ਸੀਟਰ ਅਤੇ 11 ਸੀਟਰ। 11 ਸੀਟਰ ਵਿੱਚ 2 ਛੋਟੇ ਪਰਿਵਾਰ ਅਰਾਮ ਨਾਲ ਆ ਸਕਦੇ ਹਨ ।

ਮੌਜੂਦਾ ਮਾਡਲ ਦੀ ਤੁਲਨਾ ਵਿੱਚ ਨਵੀਂ ਕਾਰਨੀਵਲ SUV ਵਾਂਗ ਵਿਖਾਈ ਦਿੰਦੀ ਹੈ । ਇਸ ਵਿੱਚ ਡਾਇਮੰਡ ਪੈਟਰਸ ਦੇ ਨਾਲ ਸਲੀਕ ਹੈੱਡਲਾਈਟ ਅਤੇ ਟਾਇਗਰ ਨੋਜ ਗ੍ਰਿਲ ਹੈ । KIYA ਦੀ ਨਵੀਂ ਕਾਰਨੀਵਲ ਵਿੱਚ ਬੋਨਟ ਨੂੰ ਲੰਮਾ ਕਰਨ ਦੇ ਲਈ A ਪਿਲਰ ਨੂੰ ਪਿੱਛੇ ਧਕਿਆ ਗਿਆ ਹੈ। ਕਾਰਨੀਵਾਲ ਦੇ ਪਿਛਲੇ ਹਿੱਸੇ ਵਿੱਚ LED ਟੇਲ ਲਾਇਟਸ ਨੂੰ ਇੱਕ ਵੱਡੇ LED ਲਾਇਟਸ ਨਾਲ ਜੋੜਿਆ ਗਿਆ ਹੈ । ਇਸ ਦੀ ਲੰਬਾਈ 5.1 ਮੀਟਰ ਹੈ ਜੋ ਹਾਲ ਹੀ ਵਿੱਚ ਲਾਂਚ ਟੋਇਟਾ ਹਾਈਕਰਾਸ ਤੋਂ ਕਾਫੀ ਲੰਮੀ ਹੈ ।

ਇੰਟੀਰੀਅਲ ਵਿੱਚ ਨਵੇਂ ਕਾਰਨੀਵਲ ਵਿੱਚ 12.3 ਇੰਚ ਵਾਲੇ 2 ਡਿਸਪਲੇਅ ਮਿਲਣਗੇ । ਇਸ ਵਿੱਚ ਇੰਸਟਰੂਮੈਂਟ ਕਲਸਟਰ ਅਤੇ ਦੂਜਾ ਟੱਚ ਸਕ੍ਰੀਨ ਇਨਫੋਨਮੈਂਟ ਹੋਵੇਗਾ । ਗਲੋਬਲ ਮਾਰਕਿਟ ਵਿੱਚ ਕਾਰਨੀਵਲ ਨੂੰ 2 ਇੰਜਣਾਂ ਵਿੱਚ ਪੇਸ਼ ਕੀਤਾ ਗਿਆ ਹੈ । ਇੱਕ 201hp, 2.2- ਲੀਟਰ ਡੀਜ਼ਲ ਇੰਜਣ ਅਤੇ ਇੱਕ 296hp, 3.5-ਲੀਟਰ ਪੈਟਰੋਲ ਇੰਜਣ । ਭਾਰਤ ਵਿੱਚ ਸਿਰਫ਼ ਡੀਜ਼ਲ ਇੰਜਣ ਮਿਲਣ ਦੀ ਉਮੀਦ ਹੈ। ਨਵੀਂ ਕਾਰਨੀਵਾਲ ਦੀ ਕੀਮਤ 30 ਲੱਖ ਦੇ ਕਰੀਬ ਹੋਵੇਗੀ ਅਤੇ ਟਾਰ ਵੈਰੀਐਂਟ ਵਿੱਚ ਇਹ ਹੈ 40 ਲੱਖ ਰੁਪਏ ਵਿੱਚ ਵਿਕੇਗੀ ।

Exit mobile version