Punjab

ਪੰਜਾਬ ਦੇ 2 ਸਕੇ ਭਰਾ ਇਸ ਹਾਲਤ ਵਿੱਚ ਰੇਲ ਦੀਆਂ ਪਟਰੀਆਂ ‘ਤੇ ਮਿਲੇ,ਦੋਵਾਂ ਨੂੰ ਬਹਾਨੇ ਨਾਲ ਫੋਨ ਕਰਕੇ ਬੁਲਾਇਆ ਗਿਆ ਸੀ

Rohtak punjab's 2 brother murder

ਬਿਊਰੋ ਰਿਪੋਰਟ : ਪੰਜਾਬ ਦੇ 2 ਸਕੇ ਭਰਾਵਾਂ ਨੂੰ ਲੈਕੇ ਹਰਿਆਣਾ ਤੋਂ ਬਹੁਤ ਹੀ ਮਾੜੀ ਖਬਰ ਆਈ ਹੈ । ਦੋਵਾਂ ਨੂੰ ਪਹਿਲਾਂ ਫੋਰ ਕਰਕੇ ਬੁਲਾਇਆ ਫਿਰ ਕਤਲ ਕਰ ਦਿੱਤਾ ਗਿਆ । ਕਤਲ ਦੇ ਬਾਅਦ ਲਾਸ਼ ਨੂੰ ਰੇਲ ਦੀ ਪਟਰੀ ‘ਤੇ ਸੁੱਟ ਦਿੱਤਾ ਗਿਆ ਤਾਂਕੀ ਸੂਸਾਈਡ ਲੱਗੇ। ਮ੍ਰਿਤਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਅਤੇ ਸਤੇਂਦਰ ਸਿੰਘ ਸਨ । ਦੋਵੇ ਸੱਕੇ ਭਰਾ ਸਨ ਅਤੇ ਹਾਈਡਰਾ ਮਸ਼ੀਨ ਚਲਾਉਣ ਦਾ ਕੰਮ ਕਰਦੇ ਸਨ । ਫਿਲਹਾਲ ਦੋਵੇ ਪਰਿਵਾਰ ਦੇ ਨਾਲ ਰੋਹਤਕ ਦੇ ਸ਼ਾਮ ਨਗਰ ਮਾਰਕਿਟ ਵਿੱਚ ਰਹਿੰਦੇ ਸਨ।

ਮ੍ਰਿਤਕ ਨੌਜਵਾਨਾਂ ਦੇ ਪਿਤਾ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਪੁੱਤਰ ਨੂੰ ਫੋਨ ਆਇਆ ਕੀ ਗੱਡੀ ਪਲਟੀ ਹੋਈ ਹੈ ਉਸ ਨੂੰ ਸਿੱਧਾ ਕਰਨਾ ਹੈ ਆ ਜਾਉ। ਦੋਵੇ ਭਰਾ ਹਾਈਡਰਾ ਮਸ਼ੀਨ ਲੈਕੇ ਚੱਲੇ ਗਏ । ਪਰ ਉਹ ਪੂਰੀ ਰਾਤ ਨਹੀਂ ਆਏ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋ ਗਈ । ਪਰਿਵਾਰ ਨੇ ਸੁਖਵਿੰਦਰ ਅਤੇ ਸਤੇਂਦਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ । ਫਿਰ ਉਨ੍ਹਾਂ ਨੂੰ ਇਤਲਾਹ ਮਿਲੀ ਕੀ ਦੋਵਾਂ ਦੀ ਲਾਸ਼ਾਂ ਸਿੰਘਪੁਰਾ ਦੀ ਰੇਲਵੇ ਫਲਾਈ ਓਵਰ ਦੇ ਹੇਠਾਂ ਪਟਰੀ ‘ਤੇ ਪਈਆਂ ਹਨ। ਜਾਂਚ ਦੇ ਦੌਰਾਨ ਪਤਾ ਚੱਲਿਆ ਕਿ ਦੋਵਾਂ ਦਾ ਕਤਲ ਕਰਕੇ ਲਾਸ਼ ਪਟਰੀ ‘ਤੇ ਸੁੱਟ ਦਿੱਤੀ ਗਈ ਸੀ । ਕਤਲ ਵਾਲੀ ਥਾਂ ਤੋਂ ਘਸੀਟਣ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਰਾਤ ਨੂੰ ਕਈ ਰੇਲ ਗੱਡੀਆਂ ਦੋਵਾਂ ਦੀ ਲਾਸ਼ਾਂ ਤੋਂ ਲੱਗ ਦੀਆਂ ਰਹੀਆਂ । ਮ੍ਰਿਤਕਾਂ ਦੇ ਸਿਰ ਅਤੇ ਸਰੀਰ ‘ਤੇ ਘਸੀਟਣ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ। ਲਾਸ਼ਾਂ ਨੂੰ ਇਸ ਲਈ ਪਟਰੀ ‘ਤੇ ਸੁੱਟਿਆ ਗਿਆ ਸੀ ਤਾਂਕੀ ਟ੍ਰੇਨ ਉਨ੍ਹਾਂ ਦੇ ਸਿਰ ਤੋਂ ਗੁਜ਼ਰੇ ਅਤੇ ਉਨ੍ਹਾਂ ਦੇ ਸਿਰ ਹੀ ਕੱਟ ਜਾਣ।

ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ ਗੁਜ਼ਰਨ ਦੀ ਵਜ੍ਹਾ ਕਰਕੇ ਖੂਨ ਦੂਰ-ਦੂਰ ਤੱਕ ਫੈਲ ਗਿਆ ਸੀ । ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਾਸ਼ਾਂ ‘ਤੇ ਕਈ ਟ੍ਰੇਨਾਂ ਗੁਜਰੀਆਂ ਹੋਣਗੀਆਂ। ਖਾਸ ਗੱਲ ਇਹ ਹੈ ਕਿ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਵੱਖ-ਵੱਖ ਟਰੈਕ ‘ਤੇ ਪਾਈਆਂ ਸਨ ਤਾਂਕੀ ਇਹ ਪੂਰੀ ਤਰ੍ਹਾਂ ਸੂਸਾਈਡ ਲੱਗਣ । ਵੱਡਾ ਸਵਾਲ ਇਹ ਹੈ ਕਿ ਉਹ ਫੋਨ ਕਰਨ ਵਾਲਾ ਸ਼ਖਸ ਕੌਣ ਸੀ ਜਿਸ ਨੇ ਗੱਡੀ ਪਲਟਨ ‘ਤੇ ਦੋਵਾਂ ਭਰਾਵਾਂ ਨੂੰ ਬੁਲਾਇਆ ਇਹ ਇੱਕ ਵੱਡਾ ਸਵਾਲ ਹੈ ? ਕੀ ਵਾਕਿਏ ਹੀ ਖੂਨ ਕਰਨ ਵਾਲਾ ਉਹ ਹੀ ਸ਼ਖਸ ਹੈ ਜਿਸ ਨੇ ਫੋਨ ਕਰਕੇ ਸੁਖਵਿੰਦਰ ਅਤੇ ਸਤੇਂਦਰ ਨੂੰ ਬੁਲਾਇਆ ਸੀ ? ਜਾਂ ਫਿਰ ਕੋਈ ਹੋਰ ਸ਼ਖ਼ਸ ਹੈ ਜਿਸ ਨੇ ਕੰਮ ਖਤਮ ਹੋਣ ਤੋਂ ਬਾਅਦ ਘਰ ਪਰਤ ਦੇ ਵੇਲੇ ਦੋਵੇ ਭਰਾਵਾਂ ਦਾ ਕਤਲ ਕੀਤਾ ਹੋਵੇ ? ਕਤਲ ਦੇ ਪਿੱਛੇ ਮਕਸਦ ਕੀ ਸੀ ? ਇਹ ਹੁਣ ਤੱਕ ਸਾਫ ਨਹੀਂ ਹੋ ਪਾਇਆ ਹੈ । ਪੁਲਿਸ ਪਰਿਵਾਰ ਤੋਂ ਪੁੱਛ ਰਹੀ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਤਾਂ ਨਹੀਂ ਹੈ ? ਕਿਉਂਕਿ ਜਿਸ ਬੇਦਰਦੀ ਨਾਲ ਕਤਲ ਕੀਤਾ ਗਿਆ ਹੈ ਉਹ ਦੁਸ਼ਮਣੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ ਹੈ। ਜੇਕਰ ਲੁੱਟ ਦੇ ਇਰਾਦੇ ਨਾਲ ਕਤਲ ਕੀਤਾ ਹੁੰਦਾ ਤਾਂ ਲੁਟੇਰੇ ਇਸ ਨੂੰ ਸੂਸਾਈਡ ਵਿਖਾਉਣ ਦੀ ਕੋਸ਼ਿਸ਼ ਸ਼ਾਇਦ ਨਾ ਕਰਦੇ ।

FSL ਟੀਮ ਦੇ ਇੰਚਾਰਜ ਵੀ ਭਰਾਵਾਂ ਦੀ ਮੌਤ ਨੂੰ ਕਤਲ ਦੇ ਰੂਪ ਵਿੱਚ ਹੀ ਵੇਖ ਰਹੇ ਹਨ । ਟੀਮ ਦੇ ਇੰਚਾਰਚ ਮੁਤਾਬਿਕ ਦੋਵਾਂ ਭਰਾਵਾਂ ਦਾ ਪਹਿਲਾਂ ਕਤਲ ਕੀਤਾ ਗਿਆ ਅਤੇ ਫਿਰ ਘਸੀਟ ਕੇ ਉਨ੍ਹਾਂ ਨੂੰ ਵੱਖ-ਵੱਖ ਰੇਲਵੇ ਲਾਈਨ ‘ਤੇ ਸੁੱਟ ਦਿੱਤਾ ਗਿਆ ।