Punjab

‘CM ਮਾਨ ਦੀ ਭਾਸ਼ਾ ਗਲੀ ਨੁੱਕਰ ਵਰਗੀ’ !’ਸਾਡੇ ਪ੍ਰਤੀ ਜ਼ਹਿਰ ਉਗਲਿਆ’!

ਬਿਊਰੋ ਰਿਪੋਰਟ : ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ‘ਤੇ ਦਿੱਤੇ ਗਏ ਬਿਆਨ ਨੂੰ ਲੈਕੇ ਵਿਵਾਦ ਹੋ ਗਿਆ ਹੈ । ਉਨ੍ਹਾਂ ਨੇ ਸੰਗਰੂਰ ਵਿੱਚ ਲੋਕ ਮਿਲਣੀ ਪ੍ਰੋਗਰਾਮ ਵਿੱਚ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਧਰਨਾ ਲਗਾਉਣਾ ਹੁੰਦਾ ਸੀ ਤਾਂ ਵਜ੍ਹਾ ਵੇਖ ਦੇ ਸਨ ਪਰ ਹੁਣ ਜਗ੍ਹਾ ਵੇਖੀ ਜਾਂਦੀ ਹੈ । ਮਾਨ ਦੇ ਇਸ ਬਿਆਨ ‘ਤੇ ਕਿਸਾਨ ਜਥੇਬੰਦੀਆਂ ਨੇ ਪਲਟਵਾਰ ਕੀਤਾ ਹੈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਵਰਣ ਸਿੰਘ ਪੰਧੇਰ ਨੇ ਅਜਿਹਾ ਲੱਗਦਾ ਹੈ ਕਿ ਜਿਵੇਂ 2 ਗੁਆਂਢੀ ਕਿਸੇ ਗਲੀ ਦੀ ਨੁੱਕਰ ਵਿੱਚ ਲੜ ਰਹੇ ਹਨ,ਉਵੇਂ ਦੀ ਭਾਸ਼ਾ ਮੁੱਖ ਮੰਤਰੀ ਨੇ ਸਾਡੇ ਲਈ ਵਰਤ ਰਹੇ ਹਨ । ਮੁੱਖ ਮੰਤਰੀ ਦੇ ਮਨ ਵਿੱਚ ਸਾਡੇ ਪ੍ਰਤੀ ਪਲ ਰਹੀ ਨਫਰਤ ਸਾਹਮਣੇ ਆਈ ਹੈ । ਅਸੀਂ ਸਰਕਾਰ ਦੀਆਂ ਗਲਤ ਨੀਤੀਆਂ ਦੀ ਅਲੋਚਨਾ ਕਰ ਰਹੇ ਹਾਂ,ਉਨ੍ਹਾਂ ਕਿਹਾ ਕਿ ਇੱਕ ਘਟਨਾ ਨੂੰ ਅਧਾਰ ਬਣਾ ਕੇ ਮੁੱਖ ਮੰਤਰੀ ਨੇ ਸਾਡੇ ਖਿਲਾਫ ਜ਼ਹਿਰ ਉਗਲਿਆ ਹੈ । ਜੇਕਰ ਨਾੜ ਦੀ ਅੱਗ ਦੇ ਧੂੰਏਂ ਦੀ ਵਜ੍ਹਾ ਕਰਕੇ ਕਿਸੇ ਰਾਹਗਿਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਗੱਲਤ ਹੈ ਅਸੀਂ ਉਸ ਦੀ ਵਕਾਲਤ ਨਹੀਂ ਕਰਦੇ ਹਾਂ ਪਰ ਕਿਸਾਨਾਂ ਨੂੰ ਕੋਸਨਾ ਕਿੱਥੋਂ ਤੱਕ ਜਾਇਜ਼ ਹੈ ? ਸਰਕਾਰ ਨੂੰ ਆਪ ਇਸ ਦਾ ਹੱਲ ਕੱਢਣਾ ਚਾਹੀਦਾ ਹੈ । ਸਰਵਣ ਸਿੰਘ ਪੰਧੇਰ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸ ਰਹੇ ਹਨ ਤਾਂ ਅਸੀਂ ਵੀ ਕਹੀਏ ਕਿ ਸਾਰੀ ਪਾਰਟੀ ਮਾੜੀ ਹੈ ।ਉਨ੍ਹਾਂ ਕਿਹਾ ਦੀਪ ਮਲਹੋਤਰਾ ਦੀ ਫੈਕਟਰੀ ਪੂਰੇ ਪੰਜਾਬ ਕਰਕੇ ਦੇ ਪ੍ਰਦਰਸ਼ਨ ਅੱਗੇ ਫੇਲ੍ਹ ਹੋ ਕੇ ਸਰਕਾਰ ਨੂੰ ਬੰਦ ਕਰਨੀ ਪਈ। ਸਾਡੇ ਖਿਲਾਫ਼ ਜ਼ਹਿਰ ਉਗਲਣਾ ਵਾਜਿਬ ਨਹੀਂ ਹੈ।

ਪਹਿਲਾਂ ਵੀ ਮੁੱਖ ਮੰਤਰੀ ਨੇ ਧਰਨੇ ਨੂੰ ਲੈਕੇ ਬਿਆਨ ਦਿੱਤਾ ਸੀ

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੇ ਧਰਨਿਆਂ ਨੂੰ ਰਿਵਾਜ਼ ਦੱਸਿਆ ਸੀ । ਸਿਰਫ਼ ਇਨ੍ਹਾਂ ਹੀ ਨਹੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਫੰਡ ਇਕੱਠਾ ਕਰਨ ਦੇ ਲਈ ਵੱਖ-ਵੱਖ ਕਿਸਾਨ ਯੂਨੀਅਨਾਂ ਧਰਨੇ ਤੇ ਬੈਠ ਜਾਂਦੀਆਂ ਆਪੋ-ਆਪਣੀ ਵਾਰੀਆਂ ਦੇ ਹਿਸਾਬ ਨਾਲ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ । ਉਸ ਵੇਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਯੂਨੀਅਨ ਧਰਨੇ ‘ਤੇ ਬੈਠੀ ਸੀ । ਮਾਨ ਦੇ ਬਿਆਨ ਤੋਂ ਬਾਅਦ ਡੱਲੇਵਾਲ ਭੁੱਖ ਹੜਤਾਰ ‘ਤੇ ਬੈਠ ਗਏ ਸਨ ਅਤੇ ਉਨ੍ਹਾਂ ਨੇ ਮਾਨ ਤੋਂ ਮੁਆਫੀ ਦੀ ਮੰਗ ਕੀਤੀ ਸੀ ਫਿਰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਆਕੇ ਮਨਾਇਆ ਸੀ । ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਤੋਂ ਧਰਨਿਆਂ ਨੂੰ ਲੈਕੇ ਕਿਹਾ ਕਿ ਕਿਸਾਨ ਪਹਿਲਾਂ ਮੁੱਦਿਆਂ ਨੂੰ ਅੱਗੇ ਰੱਖ ਦੇ ਸਨ ਪਰ ਹੁਣ ਜਗ੍ਹਾ ਨੂੰ ਅੱਗੇ ਰੱਖ ਦੇ ਹਨ । ਮਾਨ ਨੇ ਕਿਹਾ ਕਿ ਹੁਣ ਬਿਨਾਂ ਵਜ੍ਹਾ ਦੇ ਹੀ ਧਰਨੇ ਲੱਗ ਰਹੇ ਹਨ। ਜਦੋਂ ਅਸੀਂ ਗੱਲਬਾਤ ਲਈ ਤਿਆਰ ਹਾਂ ਤਾਂ ਜਥੇਬੰਦੀਆਂ ਧਰਨੇ ਕਿਉਂ ਲਗਾਉਂਦੀਆਂ ਹਨ।

ਮਾਨ ਨੇ ਸਵਾਲ ਕੀਤਾ ਕਿ ਵੈਲਿਊ ਕੱਟ ਦੀ ਭਰਭਾਈ ਦੇ ਬਾਵਜੂਦ ਵੀ ਧਰਨੇ ਲੱਗੇ ਹਨ ? ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਸਬੰਧੀ ਹਰ ਫ਼ੈਸਲਾ ਕਿਸਾਨਾਂ ਨਾਲ ਮੀਟਿੰਗ ਕਰਕੇ ਹੀ ਲੈਂਦੀ ਹੈ ਫਿਰ ਵੀ ਜਥੇਬੰਦੀਆਂ ਧਰਨੇ ਲਗਾ ਰਹੀਆਂ ਨੇ। ਮਾਨ ਨੇ ਦੱਸਿਆ ਕਿ ਇਸ ਵਾਰ ਖਰਾਬ ਹੋਈਆਂ ਫਸਲਾਂ ਹਾਲੇ ਖੇਤਾਂ ਵਿੱਚ ਹੀ ਪਈਆਂ ਸਨ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ 15 -15 ਹਜ਼ਾਰ ਰੁਪਏ ਪਾ ਦਿੱਤੇ ਸਨ।

ਮਾਨ ਨੇ ਤੰਜ ਕੱਸ ਦੇ ਹੋਏ ਕਿਹਾ ਪਰਾਲੀ ਸਾੜਨ ਦਾ ਤਾਂ ਹੁਣ ਰਿਵਾਜ ਹੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਸੀ ਪਰ ਹੁਣ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਂਦੇ ਹਨ ਜਿਸ ਨਾਲ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੈ ਪਰ ਜੋ ਇਸ ਕਾਰਨ ਸੜਕ ਹਾਦਸੇ ਵਾਪਰਦੇ ਹਨ ਉਨ੍ਹਾਂ ਦਾ ਜਿੰਮੇਵਾਰ ਕੋਣ ਹੈ। ਮਾਨ ਨੇ ਕਿਹਾ ਕਿ ਹੁਣ ਉਹ ਕਿਸਾਨ ਜਥੇਬੰਦੀਆਂ ਕਿੱਥੇ ਹਨ ਜੋ ਜ਼ੀਰਾ ਸ਼ਰਾਬ ਫੈਕਟਰੀ ਅੱਗੇ ਸਰਕਾਰ ਖ਼ਿਲਾਫ਼ ਧਰਨਾ ਦੇ ਰਹੀਆਂ ਸਨ। ਉਹ ਕਣਕ ਦੀ ਨਾੜ ਨੂੰ ਅੱਗ ਲਗਾਉਣ ‘ਤੇ ਧਰਨਾ ਕਿਉਂ ਨਹੀਂ ਦਿੰਦੀਆਂ ?

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਪੰਜਾਬੀਆਂ ਨੂੰ ਬਿਜਲੀ ਵੀ ਮਿਲ ਰਹੀ ਤੇ ਨਹਿਰਾਂ ਦਾ ਪਾਣੀ ਵੀ , ਮਾਨ ਨੇ ਕਿਹਾ ਕਿ ਅਸੀਂ ਨਹਿਰੀ ਪਾਣੀ ਪੂਰੇ ਪੰਜਾਬ ‘ਚ ਪਹੁੰਚਾਇਆ ਹੈ। ਮਾਨ ਨੇ ਕਿਹਾ ਕਿ ਅਸੀਂ ਨਹਿਰੀ ਪਾਣੀ ਦੀ ਵਰਤੋਂ ਤੇ ਜ਼ੋਰ ਦੇ ਰਹੇ ਹਾਂ। ਮਾਨ ਨੇ ਕਿਹਾ ਕਿ ਗੰਨੇ ਦੀ ਸਮੱਸਿਆਵਾਂ ਦਾ ਉਹ ਹੱਲ ਕੱਢਣਗੇ।