International

ਇਟਲੀ ‘ਚ ਵੱਡਾ ਧਮਾਕਾ, ਕਈ ਗੱਡੀਆਂ ਹੋਈਆਂ ਸੜ ਕੇ ਸੁਆਹ

Big explosion in Italy many vehicles burnt to ashes

ਇਟਲੀ ਦੇ ਮਿਲਾਨ ਸ਼ਹਿਰ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਖੜ੍ਹੇ ਕਈ ਵਾਹਨ ਸੜ ਕੇ ਸੁਆਹ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਪਾਰਕਿੰਗ ਵਿੱਚ ਖੜੀ ਇੱਕ ਵੈਨ ਵਿੱਚ ਹੋਇਆ।

ਜਾਣਕਾਰੀ ਮੁਤਾਬਕ ਇਹ ਧਮਾਕਾ ਮਿਲਾਨ ਦੇ ਪੋਰਟਾ ਰੋਮਾਨਾ ਇਲਾਕੇ ‘ਚ ਹੋਇਆ। ਇਸ ਧਮਾਕੇ ਤੋਂ ਬਾਅਦ ਡੋਮਿਨੋ ਧਮਾਕਾ ਹੋਇਆ, ਯਾਨੀ ਇਹ ਧਮਾਕਾ ਸ਼ੁਰੂ ਵਿੱਚ ਛੋਟਾ ਸੀ, ਪਰ ਬਾਅਦ ਵਿੱਚ ਇਹ ਹੋਰ ਵੀ ਭਿਆਨਕ ਹੋ ਗਿਆ। ਸ਼ੁਰੂਆਤੀ ਜਾਂਚ ਵਿੱਚ 5 ਵਾਹਨਾਂ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਘਟਨਾ ‘ਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ।