Punjab

ਫਿਰ ਧਰਤੀ ‘ਤੇ ਮਿਲੀ ਪਾਸ਼ ਤੇ ਦਾਸ ਦੀ ਜੋੜੀ ! ਸੁਖਬੀਰ ਤੇ ਮਨਪ੍ਰੀਤ ਨੇ ਸਿਰ ਜੋੜੇ-ਹੱਥ ਜੋੜੇ ! ਤਾਏ ਤੇ ਚਾਚੇ ਨੂੰ ਕੀਤਾ ਇਕੱਠਾ !

ਬਿਊਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਦਾ ਕਿੰਨਾਂ ਪਿਆਰ ਸੀ ਇਸ ਨੂੰ ਹਰ ਕੋਈ ਜਾਣ ਦਾ ਹੈ । ਦੋਵਾਂ ਨੂੰ ਪਾਸ਼ ਤੇ ਦਾਸ ਦੀ ਜੋੜੀ ਕਿਹਾ ਜਾਂਦਾ ਸੀ । ਸਿਆਸੀ ਵਜ੍ਹਾ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੋਵੇਂ ਵੱਖ-ਵੱਖ ਹੋਏ ਪਰ ਦੋਵੇਂ ਭਰਾਵਾਂ ਦੀ ਜੋੜੀ ਕਦੇ ਨਹੀਂ ਵੱਖ ਹੋਈ । 2020 ਵਿੱਚ ਜਦੋਂ ਗੁਰਦਾਸ ਸਿੰਘ ਬਾਦਲ ਦਾ ਦੇਹਾਂਤ ਹੋਇਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਟੁੱਟ ਗਏ ਸਨ । ਹੁਣ ਜਦੋਂ ਪ੍ਰਕਾਸ਼ ਸਿੰਘ ਸਿੰਘ ਬਾਦਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਤਾਂ ਇੱਕ ਮੁੜ ਤੋਂ ਦੋਵੇਂ ਪੁੱਤਰਾਂ ਨੇ ਦੋਵੇ ਭਰਾਵਾਂ ਨੂੰ ਧਰਤੀ ‘ਤੇ ਮਿਲਵਾ ਦਿੱਤਾ ਹੈ । ਇਸ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ਼ ਮੀਡੀਆ ਅਕਾਉਂਟ ‘ਤੇ ਫੋਟੋ ਸ਼ੇਅਰ ਕਰਦੇ ਹੋਏ ਸਾਂਝਾ ਕੀਤਾ ਹੈ ।

ਮਨਪ੍ਰੀਤ ਤੇ ਸੁਖਬੀਰ ਨੇ ਮਿਲਾਏ ਤਾਏ-ਚਾਚੇ

ਸੁਖਬੀਰ ਸਿੰਘ ਬਾਦਲ ਨੇ ਫੇਸਬੁਕ ਤੇ ਲਿਖਿਆ ‘ਮੇਰੇ ਪਿਤਾ ਸ. ਪਰਕਾਸ਼ ਸਿੰਘ ਜੀ ਬਾਦਲ ਅਤੇ ਚਾਚਾ ਜੀ ਸ. ਗੁਰਦਾਸ ਸਿੰਘ ਜੀ ਬਾਦਲ ਦਾ ਇੱਕ ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। “ਪਾਸ਼-ਦਾਸ” ਦੀ ਇਹ ਜੋੜੀ ਪਿੰਡ ਬਾਦਲ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ “ਰਾਮ-ਲਛਮਣ” ਦੇ ਨਾਮ ਨਾਲ ਮਸ਼ਹੂਰ ਸੀ। ਸਾਲ 2020 ‘ਚ ਦਾਸ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਬਾਦਲ ਸਾਬ੍ਹ ਬਹੁਤ ਸਮਾਂ ਉਦਾਸ ਰਹੇ ਅਤੇ ਅਕਸਰ ਉਹਨਾਂ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਸਨ। ਵੀਰ ਮਨਪ੍ਰੀਤ ਨੇ ਚਾਚਾ ਜੀ ਦੀ ਯਾਦ ‘ਚ ਆਪਣੇ ਘਰ ਜਿੱਥੇ ਟਾਹਲੀ ਦਾ ਬੂਟਾ ਲਗਾਇਆ ਸੀ ਅੱਜ ਅਸੀਂ ਭਰਾਵਾਂ ਨੇ ਮਿਲ ਕੇ ਉਸ ਦੇ ਨਾਲ ਹੀ ਬਾਦਲ ਸਾਬ੍ਹ ਦੀ ਯਾਦ ‘ਚ ਵੀ ਟਾਹਲੀ ਦਾ ਬੂਟਾ ਲਗਾਇਆ। ਇਹ ਦੋਵੇਂ ਬੂਟੇ ਜਿੱਥੇ ਬਾਦਲ ਸਾਬ੍ਹ ਅਤੇ ਦਾਸ ਜੀ ਦੇ ਮੋਹ-ਪਿਆਰ ਦੀ ਯਾਦ ਦਿਵਾਉਂਦੇ ਰਹਿਣਗੇ, ਉੱਥੇ ਹੀ “ਪਾਸ਼-ਦਾਸ” ਦੀ ਜੋੜੀ ਵੱਲੋਂ ਪੂਰੇ ਬਾਦਲ ਪਰਿਵਾਰ ਨੂੰ ਦਿੱਤੀ ਸੰਘਣੀ ਛਾਂ ਨੂੰ ਵੀ ਹਮੇਸ਼ਾ ਚੇਤੇ ਕਰਵਾਉਂਦੇ ਰਹਿਣਗੇ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜੋੜੀ ਜਿੱਥੇ ਵੀ ਹੋਵੇਗੀ ਨਾ ਕੇਵਲ ਸਾਨੂੰ ਸਾਰੇ ਬਾਦਲ ਪਰਿਵਾਰ ਨੂੰ ਆਸ਼ੀਰਵਾਦ ਦਿੰਦੀ ਰਹੇਗੀ ਸਗੋਂ ਸਾਰੇ ਪੰਜਾਬ ਦਾ ਭਲਾ ਲੋਚਦੀ ਰਹੇਗੀ।

ਹਰਸਿਮਰਤ ਕੌਰ ਬਾਦਲ ਦੀ ਭਾਵੁਕ ਚਿੱਠੀ

26 ਅਪ੍ਰੈਲ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਇਆ ਸੀ ਅਤੇ 4 ਮਈ ਨੂੰ ਭੋਗ ਸੀ,ਪਿੰਡ ਬਾਦਲ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਪਹੁੰਚੇ ਸਨ । ਕੁਝ ਦਿਨ ਪਹਿਲਾਂ ਨੂੰਹ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਪ੍ਰਕਾਸ਼ ਸਿੰਘ ਬਾਦਲ ਦੇ ਲਈ ਭਾਵੁਕ ਚਿੱਠੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ । ਜਿਸ ਵਿੱਚ ਉਨ੍ਹਾਂ ਨੇ ਵਿਆਹ ਤੋਂ ਲੈਕੇ ਸਿਆਸੀ ਜੀਵਨ ਤੱਕ ਪ੍ਰਕਾਸ਼ ਸਿੰਘ ਬਾਦਲ ਦਾ ਨਾਲ ਬਿਤਾਏ ਇੱਕ-ਇੱਕ ਪਲ ਨੂੰ ਯਾਦ ਕਰਦੇ ਹੋਏ ਕਿਹਾ ਸੀ ਉਨ੍ਹਾਂ ਕਿਹਾ ਸੀ ਕਿ ਮੈਂ ਆਈ ਤਾਂ ਸੀ ਨੂੰਹ ਬਣ ਕੇ ਪਰ ਬਾਦਲ ਸਾਬ੍ਹ ਨੇ ਮੈਨੂੰ ਧੀ ਬਣਾ ਕੇ ਰੱਖਿਆ, ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਦੇ ਉਨ੍ਹਾ ਦੇ ਗੁਣਾਂ ਨੂੰ ਆਪਣੀ ਜੀਵਨ ਵਿੱਚ ਲਿਆ ਸਕੀਏ ।