‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁਹਾਲੀ ਦੇ ਨਾਲ-ਨਾਲ ਅੱਜ ਚੰਡੀਗੜ੍ਹ ਵਿਚ ਵੀ ਕਿਸਾਨਾਂ ਨੇ ਭਾਰਤ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ ਹੈ। ਇਸ ਦੌਰਾਨ ਮਟਕਾ ਚੌਂਕ ਵਿਚ ਵੀ ਕਿਸਾਨਾਂ ਨੇ ਧਰਨਾ ਦੇ ਕੇ ਇਸ ਕਾਲ ਨੂੰ ਭਰਪੂਰ ਸਮਰਥਨ ਦਿਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਗੱਲ ਕਰਦਿਆਂ ਇਸ ਧਰਨੇ ਤੋਂ ਪ੍ਰਭਾਵਿਤ ਹੋ ਕੇ ਆਪਣਾ ਸਮਰਥਨ ਦੇਣ ਆਏ ਸਮੀਰ ਦੱਤਾ ਨੇ ਕਿਹਾ ਕਿ ਬਜੁਰਗਾਂ ਨੂੰ ਇਸ ਤਰ੍ਹਾਂ ਕੇਂਦਰ ਸਰਕਾਰ ਦੀ ਜਿੱਦ ਕਾਰਨ ਸੜਕਾਂ ਉੱਤੇ ਬੈਠੇ ਦੇਖ ਕੇ ਮਨ ਦੁਖੀ ਹੁੰਦਾ ਹੈ। ਤੇ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਧਰਨੇ ਵਿਚ ਸ਼ਮੂਲੀਅਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਲਈ ਨੌਜਵਾਨੀ, ਕਿਸਾਨੀ ਤੇ ਬੁਢਾਪੇ ਨੂੰ ਰੋਲਣ ਦਾ ਪੂਰਾ ਪੂਰਾ ਪਲਾਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਬਾ ਲਾਭ ਸਿੰਘ ਜਿਸ ਜਨੂੰਨ ਨਾਲ ਬੈਠੇ ਨੇ ਉਹੀ ਸਾਨੂੰ ਇੱਥੇ ਲੈ ਕੇ ਆਇਆ ਹੈ। ਇਸ ਮੌਕੇ ਮੌਜੂਦ ਇਕ ਪਰਿਵਾਰ ਨੇ ਕਿਹਾ ਕਿ ਉਹ ਬੱਚਿਆਂ ਸਮੇਤ ਇਸ ਧਰਨੇ ਵਿੱਚ ਸ਼ਾਮਿਲ ਹੋਏ ਹਨ।
ਇਸ ਧਰਨੇ ਉੱਤੇ ਆਏ ਤੇਲੰਗਾਨਾ ਦੇ ਇਕ ਕਲਾਕਾਰ ਵੱਲੋਂ ਧਰਨੇ ਉੱਤੇ ਬੈਠੇ ਕਿਸਾਨਾਂ ਦੀ ਤਸਵੀਰ ਵੀ ਬਣਾਈ ਗਈ ਸੀ। ਇਸ ਕਲਾਕਾਰ ਵੱਖ ਵੱਖ ਰਾਜਾਂ ਦੇ ਸੱਭਿਆਚਾਰ ਨਾਲ ਜੁੜੀਆਂ ਤਸਵੀਰਾਂ ਤੇ ਲਾਇਵ ਪੇਂਟਿੰਗ ਕਰਦਾ ਹੈ।
