Punjab

ਭਾਰਤ ਬੰਦ ਦੀ ਮੁਹਾਲੀ ਤੋਂ ਆਈ ਸਭ ਤੋਂ ਸੋਹਣੀ ਤਸਵੀਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੋਹਾਲੀ ਵਿਚ ਜਿੱਥੇ ਇਕ ਪਾਸੇ ਭਾਰਤ ਬੰਦ ਲਈ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਪੂਰੇ ਜੋਸ਼ ਨਾਲ ਵਿਰੋਧ ਕੀਤਾ, ਉੱਥੇ 3-5 ਦੀਆਂ ਲਾਇਟਾਂ ਯਾਨੀ ਕਿ ਨੇੜੇ ਥ੍ਰੀ-ਬੀ ਟੂ ਉੱਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਉੱਤੇ ਬੱਚਿਆਂ ਤੇ ਨੌਜਵਾਨਾਂ ਦੇ ਪੈਂਤੀ ਅੱਖਰ ਲਿਖਣ, ਪੋਸਟਰ ਬਣਾਉਣ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਜੇਤੂ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਹ ਪ੍ਰੋਗਰਾਮ ਕਰਵਾਉਣ ਵਾਲੇ ਮੋਹਤਬਰਾਂ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਜ਼ਮੀਰ ਤੇ ਜ਼ਮੀਨ ਨਾਲ ਜੋੜਨ ਦਾ ਇਹ ਨਵਾਂ ਉਪਰਾਲਾ ਹੈ। ਹੁਣ ਤੱਕ ਬੰਦ ਦੌਰਾਨ ਸਿਰਫ ਦੁਰਾਕਾਂ ਤੇ ਹੋਰ ਕਾਰੋਬਾਰ ਬੰਦ ਹੋਣ ਦੀਆਂ ਤਸਵੀਰਾਂ ਜਾਂ ਖਬਰਾਂ ਹੀ ਦੇਖੀਆਂ ਹਨ, ਪਰ ਬੱਚਿਆਂ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਕਰਵਾ ਕੇ ਨਵੀਂ ਚੇਤਨਾ ਦਾ ਸੰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਜਥੇਬੰਦੀਆਂ ਦੀ ਜੋ ਕਾਲ ਹੋਏਗੀ ਉਸ ਨੂੰ ਪੂਰਾ ਕੀਤਾ ਜਾਵੇਗਾ ਤੇ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਕੀਤੇ ਜਾਣਗੇ।