India

KIA ਦੀ ਨਵੀਂ 7 ਸੀਟਰ ਕਾਰ ਨੂੰ ਵੇਖ ਕੇ ਭੁੱਲ ਜਾਉਗੇ INNOVA,ਪੁਲਿਸ ਵੀ ਰੋਕਣ ਤੋਂ ਪਹਿਲਾਂ ਸੋਚੇਗੀ ?

Kia new 7 seater car

ਬਿਊਰੋ ਰਿਪੋਰਟ : AUTO EXPO 2023 ਵਿੱਚ KIA ਨੇ ਆਪਣੀ EV9 ਇਲੈਕਟ੍ਰਿਕ SUV ਅਤੇ KA4 ਨੂੰ ਪੇਸ਼ ਕੀਤਾ ਹੈ । KIA ਦੀ EV9 ਨੂੰ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਦੱਸਿਆ ਜਾ ਰਿਹਾ ਹੈ ਤਾਂ ਉਧਰ KA4 ਨੂੰ ਭਾਰਤ ਵਿੱਚ KIA ਦਾ ਨਵੀਂ ਜਨਰੇਸ਼ਨ ਦਾ ਮਾਡਲ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੀ Kia Carens MPV ਦੇ 2 ਵਰਜਨ ਪੇਸ਼ ਕੀਤੇ ਹਨ। ਕੰਪਨੀ ਨੇ ਆਪਣੇ ਇਸ ਸੈਗਮੈਂਟ ਵਿੱਚ ਪੁਲਿਸ ਅਤੇ ਐਂਬੂਲੈਂਸ ਵਰਜਨ ਵੀ ਪੇਸ਼ ਕੀਤਾ ਹੈ । ਜਿਸ ਦੇ ਫੀਚਰ ਵੇਖ ਕੇ ਤੁਸੀਂ ਇਨੋਵਾ ਨੂੰ ਭੁੱਲ ਜਾਉਗੇ ।

KIA ਕੈਰੇਂਸ ਪੁਲਿਸ ਕਾਰ ਸਫੇਦ ਰੰਗ ਦੀ ਹੈ । ਜਿਸ ਦੇ ਚਾਰੋ ਪਾਸੇ ਲਾਲ ਅਤੇ ਨੀਲੇ ਰੰਗ ਦੇ ਡੀਕੈਲ ਹਨ। ਇਸ ‘ਤੇ ਗ੍ਰਾਫਿਕ ਦੇ ਜ਼ਰੀਏ ਪੁਲਿਸ ਲਿਖਿਆ ਹੈ । ਖਾਸ ਗੱਲ ਇਹ ਹੈ ਕਿ ਪੁਲਿਸ ਨੂੰ ਧਿਆਨ ਵਿੱਚ ਰੱਖ ਦੇ ਹੋਏ ਇਸ ਦੇ ਫੀਚਰ ਡਿਜ਼ਾਇਨ ਕੀਤੇ ਗਏ ਹਨ । ਇਸ ਦੇ ਉੱਤੇ ਪੁਲਿਸ ਦੀ ਬਤੀ ਲੱਗੀ ਹੈ। ਅੰਦਰ ਇੱਕ ਸਾਇਰਨ ਦਿੱਤਾ ਗਿਆ ਹੈ । ਇਸ ਦੇ ਨਾਲ ਇਸ ਦੇ ਡੈਸ਼ ਬੋਰਡ ਵਿੱਚ ਇੱਕ ਕੈਮਰਾਂ ਵੀ ਲੱਗਿਆ ਹੈ । ਜੋ ਰਿਕਾਰਡਿੰਗ ਕਰੇਗਾ ।ਗੱਡੀ ਵਿੱਚ ਫਾਇਰ ਐਕਟੀਵੇਸ਼ਨ ਵੀ ਲੱਗਿਆ ਹੈ ।

KAI ਕੈਰੇਂਸ ਐਂਬੂਲੈਂਸ ਵਰਜਨ

ਪੁਲਿਸ ਕਾਰ ਵਾਂਗ ਹੀ ਸਫੇਦ ਰੰਗ ਦੀ Ambulance ਤਿਆਰ ਕੀਤੀ ਗਈ ਹੈ । ਇਸ ਦੇ ਚਾਰੋ ਪਾਸੇ ਤੋਂ ਪੀਲੇ ਅਤੇ ਲਾਲ ਥੀਮ ਦਾ ਡੀਕੈਲ ਮਿਲ ਦਾ ਹੈ । Kia ਨੇ ਕੈਰਨ ਐਂਬੂਲੈਂਸ ਦੇ ਅੰਦਰ ਅਤੇ ਪਿੱਛੇ ਵਾਲੀ ਦੋਵੇਂ ਸੀਟਾਂ ਨੂੰ ਮੋਡੀਫਾਈ ਕੀਤਾ ਹੈ। ਇਸ ਵਿੱਚ ਸਟੇਚਰ ਦੇ ਨਾਲ ਆਕਸੀਜ਼ਨ ਸਿਲੈਂਡਰ ਹੈ । ਜਿਸ ਦੇ ਨਾਲ ਹੈਲਥ ਮੋਨੀਟਰ ਕੀਤੀ ਜਾਵੇਗੀ ।

KIA ਕੈਰੇਂਸ ਨੂੰ ਐਬੂਲੈਂਸ ਅਤੇ ਪੁਲਿਸ ਕਾਰ ਵਰਜਨ ਐਂਟਰੀ ਲੈਵਲ ਵੈਰੀਐਂਟ ਤੇ ਅਧਾਰਿਤ ਹੈ । ਇਸ ਵਿੱਚ ਹੈਲੀਜੋਨ ਹੈਡਲੈਂਪ ਅਤੇ ਟੇਲ ਲੈਂਪ,ਪਲਾਸਟਿਕ ਕੈਪ ਦੇ ਨਾਲ ਸਟੀਲ ਵਹੀਲ ਅਤੇ ਹੈਡਲੈਂਪ ਦੇ ਚਾਰੋ ਪਾਸੇ ਤੋਂ ਸਾਟਨ ਸਿਲਵਰ ਗ੍ਰੀਨਿਸ਼ ਫਰੰਟ ਬੰਪਰ ਅਤੇ ਫਰੰਡ ਏਅਰ ਡੈਮ ਮਿਲ ਦਾ ਹੈ । ਇਸ ਵਿੱਚ ਟਰਨ ਇੰਡਿਕੇਟਰਸ ਵੀ ਫਰੰਡ ਫੇਂਡਰ ‘ਤੇ ਲੱਗੇ ਹਨ ਨਾ ਕਿ ORVMs ‘ਤੇ ।