The Khalas Tv Blog Punjab ਖੰਨਾ ਪੁਲਿਸ ਨੇ ‘ਗੋਰਖਾ ਬਾਬਾ’ ਦੇ ਵੀਡੀਓ ਜ਼ਰੀਏ ਕੀਤੇ 5 ਅਹਿਮ ਦਾਅਵੇ !
Punjab

ਖੰਨਾ ਪੁਲਿਸ ਨੇ ‘ਗੋਰਖਾ ਬਾਬਾ’ ਦੇ ਵੀਡੀਓ ਜ਼ਰੀਏ ਕੀਤੇ 5 ਅਹਿਮ ਦਾਅਵੇ !

Khanna police Tajinder singh gorkha baba

ਖੰਨਾ ਪੁਲਿਸ ਦਾ AKF 'ਤੇ ਵੱਡਾ ਖੁਲਾਸਾ

ਬਿਊਰੋ ਰਿਪੋਰਟ : ਖੰਨਾ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਦਾਅਵਾ ਕੀਤਾ ਹੈ ਕਿ ਉਹ ਵੱਖ ਦੇਸ਼ ਬਣਾਉਣਾ ਚਾਹੁੰਦੇ ਸਨ । ਉਨ੍ਹਾਂ ਦੇ ਸਾਥੀਆਂ ਦੇ ਕੋਲੋ ਖਾਲਿਸਤਾਨ ਦੀ ਕਰੰਸੀ ਵੀ ਫੜੀ ਗਈ ਹੈ । ਵੱਖ ਦੇਸ਼ ਦਾ ਝੰਡਾ ਅਤੇ ਨਕਸ਼ਾ ਵੀ ਮਿਲਿਆ ਹੈ । ਖੰਨਾ ਪੁਲਿਸ ਦੀ SSP ਅਮਨੀਤ ਕੌਂਡਲ ਨੇ ਸ਼ੁੱਕਰਵਾਰ ਨੂੰ ਦੱਸਿਆ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਨੇ ਸਾਰੇ ਖੁਲਾਸੇ ਪੁਲਿਸ ਦੇ ਸਾਹਮਣੇ ਕੀਤੇ ਹਨ। ਐੱਸਐੱਸਪੀ ਨੇ ਕਿਹਾ ਵਾਰਿਸ ਪੰਜਾਬ ਵੱਲੋਂ ਆਨੰਦਪੁਰ ਖਾਲਸਾ ਫੋਰਸ (AKF) ਅਤੇ ਇੱਕ ਕਲੋਜ ਪ੍ਰੋਟੈਕਸ਼ਨ ਟੀਮ (CPT) ਵੀ ਬਣਾਈ ਸੀ । AKF ਨੇ ਹਰ ਇੱਕ ਸ਼ਖਸ ਨੂੰ ਸਪੈਸ਼ਲ ਨੰਬਰ ਦਿੱਤੇ ਸਨ ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ AKF ਵਿੱਚ ਸ਼ਾਮਲ ਹਰ ਇੱਕ ਬੰਦੇ ਨੂੰ ਬੈਲਟ ਨੰਬਰ ਵੀ ਦਿੱਤਾ ਜਾਂਦਾ ਸੀ ਜਿਵੇ AKF 3 ਅਤੇ AKF 56 । ਫਿਰ ਇੰਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਜਿਸ ਵਿੱਚ ਗੋਲੀ ਚਲਾਉਣਾ ਸਿਖਾਇਆ ਜਾਂਦਾ ਸੀ । ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਗਨਰ ਦੇ ਮੋਬਾਈਲ ਤੋਂ ਫਾਇਰਿੰਗ ਰੇਂਜ ਦਾ ਇੱਕ ਵੀਡੀਓ ਵੀ ਮਿਲਿਆ ਹੈ । ਜਿਸ ਵਿੱਚ ਸਾਬਕਾ ਫੌਜੀ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇ ਰਹੇ ਹਨ। ਫਾਇਰਿੰਗ ਰੇਂਜ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਬਣਾਈ ਗਈ ਸੀ ਪੁਲਿਸ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ। ਇਸ ਵੀਡੀਓ ਦੇ ਜ਼ਰੀਏ ਕੁਝ ਲੋਕ ਫਾਇਰਿੰਗ ਦੀ ਪ੍ਰੈਕਟਿਸ ਕਰ ਰਹੇ ਹਨ ।

ਟ੍ਰੇਨਿੰਗ ਦੇਣ ਵਾਲਿਆਂ ਦੀ ਪਛਾਣ

ਪੁਲਿਸ ਨੇ ਟ੍ਰੇਨਿੰਗ ਦੇਣ ਦੇ ਮਾਮਲੇ ਵਿੱਚ 2 ਸਾਬਕਾ ਫੌਜੀਆਂ 19 ਸਿੱਖ ਬਟਾਲੀਅਨ ਦੇ ਰਿਟਾਇਡ ਵਰਿੰਦਰ ਸਿੰਘ ਅਤੇ ਥਰਡ ਆਰਮ ਪੰਜਾਬ ਦੇ ਤਲਿੰਦਰ ਸਿੰਘ ਦੀ ਵੀ ਪਛਾਣ ਕੀਤੀ ਹੈ । ਪੁਲਿਸ ਨੇ ਦੱਸਿਆ ਹੈ ਕਿ ਦੋਵਾਂ ਨੇ ਆਰਮਸ ਲਾਇਸੈਂਸ ਰੱਦ ਕਰ ਦਿੱਤੇ ਹਏ ਹਨ।

Exit mobile version