Punjab

Torando in Punjab: ਪੰਜਾਬ ਵਿੱਚ ਵਾਵਰੋਲਾ ! 50 ਘਰਾਂ ਦੀ ਛੱਤਾਂ ਉਡੀਆਂ !

ਬਿਊਰੋ ਰਿਪੋਰਟ : ਪੰਜਾਬ ਵਿੱਚ ਮੌਸਮ ਦੀ ਵਜ੍ਹਾ ਕਰਕੇ ਵੱਡੇ ਨੁਕਸਾਨ ਦੀ ਖਬਰ ਹੈ । ਅਬੋਹਰ ਜ਼ਿਲ੍ਹੇ ਵਿੱਚ ਕੁਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿਸ ਨੂੰ ਵੇਖ ਕੇ ਲੋਕ ਹੈਰਾਨ ਹੋ ਗਏ। ਇੱਥੇ ਦੇ ਖੁਰਿਆ ਸਰਵਰ ਬਲਾਕ ਦੇ ਪਿੰਡ ਬਕੈਨਵਾਲਾ ਵਿੱਚ ਵਾਵਰੋਲਾ(Torando)  ਨੇ ਵੱਡੀ ਤਬਾਈ ਮਚਾਈ ਹੈ । ਇਸ ਨਾਲ 50 ਘਰਾਂ ਦੀ ਛੱਤਾਂ ਉੱਡ ਗਈਆਂ । ਕਈ ਲੋਕਾਂ ਦੇ ਮਲਬੇ ਵਿੱਚ ਦਬੇ ਹੋਣ ਦੀ ਖਬਰ ਹੈ।

ਮਲਬੇ ਹੇਠ ਦੱਬੇ ਲੋਕਾਂ ਨੂੰ ਪਿੰਡ ਵਾਲਿਆਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ । ਪੀੜਤ ਲੋਕਾਂ ਦੀ ਪਛਾਣ ਰਤਨ ਸਿੰਘ, ਸੋਹਨ ਸਿੰਘ, ਬਿਮਲਾ ਰਾਣੀ ਅਤੇ ਮਹਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਸਾਰਿਆ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਕਿਨੂੰ ਦੇ ਬਾਗ਼ ਉਜੜ ਗਏ ਹਨ,ਕਈ ਥਾਵਾਂ ‘ਤੇ ਦਿਵਾਰਾਂ ਵੀ ਟੁੱਟ ਗਈਆਂ ਹਨ,ਵਾਵਰੋਲਾ ਦੇ ਨਾਲ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ । ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ ।

ਪਿੰਡ ਵਾਲਿਆਂ ਮੁਤਾਬਿਕ 50 ਘਰਾਂ ਨੂੰ ਕਾਫੀ ਨੁਕਸਾਨ ਹੋਇਆ ਹੈ । ਜ਼ਿਆਦਾਤਰ ਘਰਾਂ ਦੀ ਛੱਤਾਂ ਉੱਡ ਗਈਆਂ ਹਨ, ਘਰਾਂ ਵਿੱਚ ਖੜੇ ਦਰੱਖਤ ਡਿੱਗ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਮਲਬੇ ਵਿੱਚ ਵੀ ਦਬ ਗਏ ਸਨ ਜਿੰਨਾਂ ਨੂੰ ਬੜੀ ਮੁਸ਼ਕਲ ਨਾਲ ਕੱਢਿਆ ਗਿਆ ਹੈ । ਵੱਡੀ ਗਿਣਤੀ ਵਿੱਚ ਦਰੱਖਤ ਡਿੱਗਣ ਦੀ ਵਜ੍ਹਾ ਕਰਕੇ ਸ਼ਹਿਰ ਦੀ ਆਵਾਜਾਹੀ ਵੀ ਠੱਪ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨਾਂ ਨੇ ਪਿੰਡ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ । ਜਵਾਨਾਂ ਨੇ ਦਰੱਖਤ ਨੂੰ ਵੱਢ ਕੇ ਰਸਤਾ ਬਣਾਇਆ ਹੈ ਪਰ ਕਿਨੂੰ ਦੇ ਬਾਗਾਂ ਨੂੰ ਕਾਫੀ ਨੁਕਸਾਨ ਹੋਇਆ ਹੈ।

ਮੀਂਹ ਅਤੇ ਗੜੇਮਾਰੀ ਦੇ ਨਾਲ ਵੀ ਨੁਕਸਾਨ

ਵੀਰਵਾਰ ਰਾਤ ਅਤੇ ਸ਼ੁੱਕਵਾਰ ਦੁਪਹਿਰ ਦੇ ਬਾਅਦ ਪੂਰੇ ਪੰਜਾਬ ਵਿੱਚ ਮੀਂਹ ਹੋਇਆ। ਅਬੋਹਰ ਦੇ ਪਿੰਡ ਵਰਿਆਮਖੇੜਾ,ਸ਼ੇਰਗੜ੍ਹ,ਪਟੀ ਸਦੀਕ,ਸ਼ੇਰੇਵਾਲਾ,ਖਾਟਵਾਂ,ਭਾਗਸਰ,ਖੈਰਪੁਰ ਗੜੇਮਾਰੀ ਹੋਈ । ਇਸ ਨਾਲ ਕਿਨੂੰ ਅਤੇ ਕਣਕ ਦੀ ਫਸਲ ਦੇ ਬਾਗਾਂ ਨੂੰ ਕਾਫੀ ਨੁਕਸਾਨ ਹੋਇਆ ਹੈ । ਮੌਸਮ ਵਿਭਾਗ ਨੇ ਕਿਹਾ ਹਫਤੇ ਦੇ ਅਖੀਰ ਤੱਕ ਮੌਸਮ ਇਸੇ ਤਰ੍ਹਾਂ ਹੀ ਰਹੇਗੀ ਮੀਂਹ ਹੋਵੇਗਾ ਅਤੇ ਬਦਲ ਛਾਏ ਰਹਿਣਗੇ । ਫਿਰੋਜ਼ਪੁਰ ਦੇ ਮਮਦੋਟ ਵਿੱਚ ਤੇਜ਼ ਮੀਂਹ ਨਾਲ ਕਣਕ ਦੀ ਫਸਲ ਵਿੱਛ ਗਈ ਹੈ। ਇਸ ਦੀ ਵਜ੍ਹਾ ਕਰਕੇ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਸਕਦੀ ਹੈ ਅਤੇ ਦਾਣੇ ਨੂੰ ਵੀ ਨੁਕਸਾਨ ਹੋਵੇਗਾ ।