Punjab

ਖਹਿਰਾ ਨੇ ਮੁੱਖ ਮੰਤਰੀ ਪੰਜਾਬ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ ਸਵਾਲ ਕੀਤੇ ਖੜੇ

ਚੰਡੀਗੜ੍ਹ : ਪੰਜਾਬ ਦੇ ਹਾਲਾਤਾਂ ਨੂੰ ਮਦੇਨਜ਼ਰ ਰਖਦੇ ਹੋਏ ਇੱਕ ਵਾਰ ਫਿਰ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟ ਰਾਹੀਂ ਪੰਜਾਬ ਸਰਕਾਰ ਨੂੰ ਘੇਰਿਆ ਹੈ ।  ਉਹਨਾਂ ਸਵਾਲ ਕੀਤਾ ਹੈ ਕਿ ਆਉਣ ਵਾਲੀ 23 ਤਰੀਕ ਤੱਕ ਇੰਟਰਨੈਟ ਬੰਦ ਰੱਖ ਰੱਖ ਕੇ ਪੰਜਾਬ ਨੂੰ ਦੁਨੀਆ ਤੋਂ ਦੂਰ ਕਿਉਂ ਕੀਤਾ ਜਾ ਰਿਹਾ ਹੈ?

ਸਿੱਖਾਂ ਨੂੰ ਰਾਸ਼ਟਰ ਵਿਰੋਧੀ ਕਿਉਂ ਕਿਹਾ ਜਾ ਰਿਹਾ ਹੈ ਜਦੋਂ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਆਪਣਾ ਰਾਸ਼ਟਰਵਾਦੀ ਅਕਸ ਬਣਾਉਣ ਲਈ ਜੇਲ੍ਹ ਤੋਂ ਇੰਟਰਵਿਊ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਕੀ ਇਹ ਉਸ ਭਾਈਚਾਰੇ ਨਾਲ ਸਹੀ ਹੋ ਰਿਹਾ ਹੈ,ਜਿਸ ਨੇ ਸਭ ਤੋਂ ਵੱਧ ਅੱਗੇ ਹੋ ਕੇ ਆਜ਼ਾਦੀ ਦੀ ਲੜਾਈ ਲੜੀ ਹੈ?

ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ‘ਤੇ ਸਿੱਧਾ ਨਿਸ਼ਾਨਾ ਲਾਇਆ ਹੈ ਤੇ ਕਿਹਾ ਹੈ ਕਿ ਹੁਣ ਉਹ ਕਿੱਧਰ ਲੁਕ ਗਏ ਹਨ ? ਆਮ ਤੌਰ ‘ਤੇ ਉਹ ਮਾਮੂਲੀ ਮੁੱਦਿਆਂ ‘ਤੇ ਲਾਈਵ ਹੁੰਦੇ ਦਿਖਾਈ ਦਿੰਦੇ ਸੀ ਪਰ ਹੁਣ ਜਦੋਂ ਪੰਜਾਬ ਵਿੱਚ ਪੁਲਿਸ ਰਾਜ ਲਾਗੂ ਹੋ ਗਿਆ ਹੈ ਤਾਂ ਉਹ ਹਾਲੇ ਵੀ  ਇੱਕ ਮੂਕ ਦਰਸ਼ਕ ਬਣੇ ਹੋਏ ਹਨ। ਉਹਨਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ  ਕੌਣ ਚਲਾ ਰਿਹਾ ਹੈ? ਖਾਸ ਤੌਰ ‘ਤੇ ਗ੍ਰਹਿ ਵਿਭਾਗ?

ਖਹਿਰਾ ਨੇ ਮੁੱਖ ਮੰਤਰੀ ਪੰਜਾਬ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ ਵੀ ਸਵਾਲ ਖੜੇ ਕੀਤੇ ਹਨ ਤੇ ਕਿਹਾ ਹੈ ਕਿ ਕੀ ਇਹ ਰਣਨੀਤੀ ਉਸ ਮੁਲਾਕਾਤ ਦਾ ਹਿੱਸਾ ਸੀ?