Punjab

ਪੰਜਾਬ ‘ਚ ਇੰਟਰਨੈੱਟ ਸੇਵਾ ਹੋਵੇਗੀ ਬਹਾਲ , ਇੰਨ੍ਹਾਂ ਚਾਰ ਜਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ‘ਤੇ ਰਹੇਗੀ ਪਾਬੰਦੀ

ਚੰਡੀਗੜ੍ਹ : ਪੰਜਾਬ ਵਿਚ ਮੋਬਾਈਲ ਇੰਟਰਨੈਟ ਸੇਵਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅੱਜ 21 ਮਾਰਚ ਦੁਪਹਿਰ 12.00 ਵਜੇ ਤੋਂ ਬਾਅਦ ਵਿੱਚ ਇੰਟਰਨੱਟ ਸੇਵਾ ਬਹਾਲ ਹੋ ਜਾਵੇਗੀ। ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਸਬ ਡਵੀਜ਼ਨ ਅਜਨਾਲਾ, ਮੁਹਾਲੀ ਵਿਚ ਵਾਈ ਪੀ ਐਸ ਚੌਂਕ ਤੋਂ ਲੈ ਕੇ ਏਅਰਪੋਰਟ ਰੋਡ ਤੱਕ ਕੁਝ ਇਲਾਕਿਆਂ ਵਿਚ 21 ਤੋਂ 23 ਮਾਰਚ ਦੁਪਹਿਰ 12.00 ਵਜੇ ਤੱਕ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਜਾਰੀ ਰਹੇਗੀ ਜਦੋਂ ਕਿ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਦੁਪਹਿਰ 12 ਵਜੇ ਤੋਂ ਬਾਅਦ ਮੋਬਾਈਲ ਇੰਟਰਨੈੱਟ ਬਹਾਲ ਕਰ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਇੰਟਰਨੈੱਟ ਬੰਦ ਹੋਣ ਖਿਲਾਫ ਹਾਈਕੋਰਟ ਵਿਚ ਪਟੀਸ਼ਨ ਵੀ ਦਾਖਲ ਕੀਤੀ ਗਈ ਸੀ। ਮੋਬਾਈਲ ਇੰਟਰਨੈੱਟ ਤੋਂ ਇਲਾਵਾ ਡੌਂਗਲ ਤੇ ਐੱਸਐੱਮਐੱਸ ਸਰਵਿਸ ਵੀ ਪਿਛਲੇ 3 ਦਿਨਾਂ ਤੋਂ ਬੰਦ ਸਨ। ਬਸ ਵਾਈਫਾਈ ਕਨੈਕਸ਼ਨ ਚੱਲ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣੇ ਕਰਨਾ ਪੈਂਦਾ ਹੈ।

ਹਾਲਾਂਕਿ ਇਸ ਪਟੀਸ਼ਨ ‘ਤੇ ਅਜੇ ਸੁਣਵਾਈ ਹੋਣੀ ਬਾਕੀ ਸੀ ਪਰ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਇੰਟਰਨੈੱਟ ਸੇਵਾ ਬਹਾਲ ਕਰਨ ਦੇ ਹੁਕਮ ਦੇ ਦਿੱਤੇ। ਇੰਡੀਅਨ ਟੈਲੀਗ੍ਰਾਫ ਐਕਟ ਦੀ ਧਾਰਾ 5 ਅਤੇ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਾਮ ਸਰਵਿਸਿਜ਼ ਰੂਲਸ 2017 ਤਹਿਤ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ। ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਦੇ ਵਪਾਰ, ਬਿੱਲ ਪੇਮੈਂਟ ਸਣੇ ਟੈਕਸੀ ਪੇਮੈਂਟ ਆਦਿ ਕਈ ਤਰ੍ਹਾਂ ਦੀਆਂ ਆਨਲਾਈਨ ਸੇਵਾਵਾਂ ਬੰਦ ਹਨ। ਜਿਸ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪਟੀਸ਼ਨ ਵਿਚ ਇੰਟਰਨੈੱਟ ਸੇਵਾਵਾਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ।

ਦਰਅਸਲ, ਇਹ ਪਾਬੰਦੀ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਇੰਟਰਨਾੈੱਟ ‘ਤੇ ਪਾਬੰਦੀ ਵਧਾਈ ਗਈ ਸੀ। ਪੰਜਾਬ ਵਿੱਚ ਮਾਹੌਲ ਕਿਸੇ ਵੀ ਤਰੀਕੇ ਨਾਲ ਸੋਸ਼ਲ ਮੀਡੀਆ ਉਪਰ ਨਾ ਭੜਕ ਜਾਵੇ ਜਾਂ ਫਿਰ ਕਾਨੂੰਨ ਵਿਵਸਥਾ ਨੂੰ ਕੰਟਰੋਲ ਵਿੱਚ ਰੱਖਣ ਲਈ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ। ਇਹ ਆਦੇਸ਼ ਪੰਜਾਬ ਦੇ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਸਨ।