ਚੰਡੀਗੜ੍ਹ : ਪੰਜਾਬ ਦੇ ਹਾਲਾਤਾਂ ਨੂੰ ਮਦੇਨਜ਼ਰ ਰਖਦੇ ਹੋਏ ਇੱਕ ਵਾਰ ਫਿਰ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟ ਰਾਹੀਂ ਪੰਜਾਬ ਸਰਕਾਰ ਨੂੰ ਘੇਰਿਆ ਹੈ । ਉਹਨਾਂ ਸਵਾਲ ਕੀਤਾ ਹੈ ਕਿ ਆਉਣ ਵਾਲੀ 23 ਤਰੀਕ ਤੱਕ ਇੰਟਰਨੈਟ ਬੰਦ ਰੱਖ ਰੱਖ ਕੇ ਪੰਜਾਬ ਨੂੰ ਦੁਨੀਆ ਤੋਂ ਦੂਰ ਕਿਉਂ ਕੀਤਾ ਜਾ ਰਿਹਾ ਹੈ?
ਸਿੱਖਾਂ ਨੂੰ ਰਾਸ਼ਟਰ ਵਿਰੋਧੀ ਕਿਉਂ ਕਿਹਾ ਜਾ ਰਿਹਾ ਹੈ ਜਦੋਂ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਆਪਣਾ ਰਾਸ਼ਟਰਵਾਦੀ ਅਕਸ ਬਣਾਉਣ ਲਈ ਜੇਲ੍ਹ ਤੋਂ ਇੰਟਰਵਿਊ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਕੀ ਇਹ ਉਸ ਭਾਈਚਾਰੇ ਨਾਲ ਸਹੀ ਹੋ ਰਿਹਾ ਹੈ,ਜਿਸ ਨੇ ਸਭ ਤੋਂ ਵੱਧ ਅੱਗੇ ਹੋ ਕੇ ਆਜ਼ਾਦੀ ਦੀ ਲੜਾਈ ਲੜੀ ਹੈ?
Why’s PB being alienated from the world as internet suspended till 23rd? Why’re sikhs being branded as anti national while gangsters like Lawrence Bishnoi allowed interviews frm jail to create his nationalist image!Is this fairness with a community who fought max fr independence? pic.twitter.com/uSAzwDOV5k
— Sukhpal Singh Khaira (@SukhpalKhaira) March 21, 2023
ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ‘ਤੇ ਸਿੱਧਾ ਨਿਸ਼ਾਨਾ ਲਾਇਆ ਹੈ ਤੇ ਕਿਹਾ ਹੈ ਕਿ ਹੁਣ ਉਹ ਕਿੱਧਰ ਲੁਕ ਗਏ ਹਨ ? ਆਮ ਤੌਰ ‘ਤੇ ਉਹ ਮਾਮੂਲੀ ਮੁੱਦਿਆਂ ‘ਤੇ ਲਾਈਵ ਹੁੰਦੇ ਦਿਖਾਈ ਦਿੰਦੇ ਸੀ ਪਰ ਹੁਣ ਜਦੋਂ ਪੰਜਾਬ ਵਿੱਚ ਪੁਲਿਸ ਰਾਜ ਲਾਗੂ ਹੋ ਗਿਆ ਹੈ ਤਾਂ ਉਹ ਹਾਲੇ ਵੀ ਇੱਕ ਮੂਕ ਦਰਸ਼ਕ ਬਣੇ ਹੋਏ ਹਨ। ਉਹਨਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ ਕੌਣ ਚਲਾ ਰਿਹਾ ਹੈ? ਖਾਸ ਤੌਰ ‘ਤੇ ਗ੍ਰਹਿ ਵਿਭਾਗ?
Why’s @BhagwantMann gone into hiding? In normal course he would appear Live on minor issues but now that PB is under seize & turned into police state he’s a mute spectator! He should clarify who’s running PB? Particularly Home Deptt?Was this strategy part of Cm-Amit Shah meeting? pic.twitter.com/KB9VXUGUMC
— Sukhpal Singh Khaira (@SukhpalKhaira) March 21, 2023
ਖਹਿਰਾ ਨੇ ਮੁੱਖ ਮੰਤਰੀ ਪੰਜਾਬ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ ਵੀ ਸਵਾਲ ਖੜੇ ਕੀਤੇ ਹਨ ਤੇ ਕਿਹਾ ਹੈ ਕਿ ਕੀ ਇਹ ਰਣਨੀਤੀ ਉਸ ਮੁਲਾਕਾਤ ਦਾ ਹਿੱਸਾ ਸੀ?