ਬਿਊਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਬੀਜੇਪੀ ਨੂੰ ਉਨ੍ਹਾਂ ਦੀ ਹਿੰਦੂਤਵੀ ਨੀਤੀ ਨਾਲ ਮਾਤ ਦੇਣ ਦੀ ਫਿਰਾਕ ਵਿੱਚ ਹਨ । ਗੁਜਰਾਤ ਚੋਣਾਂ ਨੂੰ ਵੇਖ ਦੇ ਹੋਏ ਕੇਜਰੀਵਾਲ ਨੇ ਵੱਡਾ ਦਾਅ ਖੇਡ ਦੇ ਹੋਏ ਕੇਂਦਰ ਦੇ ਸਾਹਮਣੇ ਵੱਡੀ ਮੰਗ ਰੱਖੀ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤੀ ਕਰੰਸੀ ‘ਤੇ ਲਕਸ਼ਮੀ ਅਤੇ ਗਣੇਸ਼ ਦੀ ਤਸਵੀਰ ਛਾਪੀ ਜਾਏ। ਆਪ ਸੁਪਰੀਮੋ ਨੇ ਕਿਹਾ ਕਿ ਦਿਵਾਲੀ ਪੂਜਾ ਦੌਰਾਨ ਉਨ੍ਹਾਂ ਦੇ ਮਨ ਵਿੱਚ ਅਜਿਹਾ ਖਿਆਲ ਆਇਆ ਸੀ ਜਿਸ ਨੂੰ ਉਹ ਸਰਕਾਰ ਤੱਕ ਪਹੁੰਚਾਉਣਾ ਚਾਉਂਦੇ ਸਨ। ਕੇਜਰੀਵਾਲ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਦੇਸ਼ ਦਾ ਅਰਥਚਾਰਾ ਕਮਜ਼ੋਰ ਹਾਲਾਤ ਵਿੱਚ ਹੈ ਅਤੇ ਭਾਰਤ ਅੱਜ ਵੀ ਵਿਕਾਸਸ਼ੀਲ ਅਤੇ ਗਰੀਬ ਹੈ। ਉਨ੍ਹਾਂ ਕਿਹਾ ਅਸੀਂ ਚਾਉਂਦੇ ਹਾਂ ਕਿ ਭਾਰਤ ਅਮੀਰ ਦੇਸ਼ ਬਣੇ ਇਸ ਦੇ ਲਈ ਲਕਸ਼ਮੀ ਜੀ ਅਤੇ ਗਣੇਸ਼ ਜੀ ਦਾ ਅਸ਼ੀਰਵਾਦ ਹੋਣਾ ਜ਼ਰੂਰੀ ਹੈ ।
Addressing an important Press Conference | LIVE https://t.co/w5wiYs2seT
— Arvind Kejriwal (@ArvindKejriwal) October 26, 2022
ਆਪ ਸੁਪਰੀਮੋ ਨੇ ਕਿਹਾ ਕਿ ਅਸੀਂ ਅਕਸਰ ਦਿਵਾਲੀ ‘ਤੇ ਲਕਸ਼ਮੀ ਜੀ ਦੀ ਪੂਜਾ ਕਰਦੇ ਹਾਂ ਤਾਂਕਿ ਪਰਿਵਾਰ ਨੂੰ ਕੋਈ ਆਰਥਿਕ ਪਰੇਸ਼ਾਨ ਨਾ ਹੋਵੇ ਅਤੇ ਇਸ ਤੋਂ ਇਲਾਵਾ ਵਪਾਰੀ ਵਰਗ ਵੀ ਆਪਣੇ ਦਫਤਰਾਂ ਵਿੱਚ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਕਰਦੇ ਹਨ । ਇਸ ਲਈ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਭਾਰਤੀ ਕਰੰਸੀ ‘ਤੇ ਲਕਸ਼ਮੀ ਅਤੇ ਗਣੇਸ਼ ਜੀ ਦੀ ਤਸਵੀਰ ਛਾਪਨ ਨੂੰ ਮਨਜ਼ੂਰੀ ਦੇਣ। ਉਨ੍ਹਾਂ ਨੇ ਕਿਹਾ ਕਰੰਸੀ ‘ਤੇ ਗਾਂਧੀ ਜੀ ਦੀ ਤਸਵੀਰ ਉਸੇ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ। ਪਰ ਦੂਜੇ ਪਾਸੇ ਲਕਸ਼ਮੀ ਅਤੇ ਗਣੇਸ਼ ਜੀ ਦੀ ਤਸਵੀਰ ਵੀ ਨਾਲ ਲੱਗਣੀ ਚਾਹੀਦੀ ਹੈ। ਤਾਂਕਿ ਅਰਥਚਾਰੇ ਨੂੰ ਅਸ਼ੀਰਵਾਦ ਮਿਲ ਦਾ ਰਹੇ। ਕੇਜਰਵਾਲ ਨੇ ਕਿਹਾ ਗਣੇਜ ਨੂੰ ਮੁਸ਼ਕਿਲਾਂ ਦੂਰ ਕਰਨ ਦੇ ਲਈ ਜਾਣਿਆ ਜਾਂਦਾ ਹੈ ਜੇਕਰ ਉਨ੍ਹਾਂ ਦੀ ਕਿਰਪਾ ਰਹੀ ਤਾਂ ਭਾਰਤ ਹੋਰ ਮਜਬੂਤ ਹੋਵੇਗਾ । ਆਪ ਸੁਪਰੀਮੋ ਨੇ ਕਿਹਾ ਪੁਰਾਣੀ ਕਰੰਸੀ ਜਿਵੇਂ ਹੈ ਉਸੇ ਤਰ੍ਹਾਂ ਹੀ ਰਹੇ ਪਰ ਜਿਹੜੀ ਨਵੀਂ ਕਰੰਸੀ ਛੱਪੇ ਉਸ ‘ਤੇ ਲਕਸ਼ਮੀ ਅਤੇ ਗਣੇਸ਼ ਜੀ ਦੀ ਫੋਟੋ ਲੱਗੀ ਹੋਵੇ। ਕੇਜਰੀਵਾਲ ਨੇ ਇੰਡੋਨੇਸ਼ੀਆ ਦਾ ਵੀ ਉਦਾਹਰਣ ਦਿੱਤਾ ।

ਇੰਡੋਨੇਸ਼ੀਆ ਦੀ ਕਰੰਸੀ ‘ਤੇ ਗਣੇਸ਼ ਜੀ ਦੀ ਫੋਟੋ
ਆਪ ਸੁਪਰੀਮੋ ਨੇ ਕਿਹਾ ਕਿ ਜਦੋਂ ਇੰਡੋਨੇਸ਼ੀਆ ਦੀ ਕਰੰਸੀ ‘ਤੇ ਗਣੇਸ਼ ਜੀ ਦੀ ਫੋਟੋ ਛੱਪ ਸਕਦੀ ਹੈ ਤਾਂ ਭਾਰਤੀ ਕਰੰਸੀ ‘ਤੇ ਗਣੇਸ਼ ਜੀ ਅਤੇ ਲਕਸ਼ਮੀ ਜੀ ਦੀ ਫੋਟੋ ਕਿਉਂ ਨਹੀਂ ਛੱਪ ਸਕਦੀ ਹੈ। ਇੰਡੋਨੇਸ਼ੀਆ ਦੇ 20 ਹਜ਼ਾਰ ਰੁਪਏ ਦੇ ਨੋਟ ‘ਤੇ ਗਣੇਸ਼ ਜੀ ਦੀ ਫੋਟੋ ਛੱਪੀ ਹੋਈ ਹੈ । ਉਧਰ ਬੀਜੇਪੀ ਨੇ ਕੇਜਰੀਵਾਲ ਦੇ ਇਸ ਬਿਆਨ ‘ਤੇ ਉਨ੍ਹਾਂ ਨੂੰ ਘੇਰਿਆ ਹੈ ।
ਬੀਜੇਪੀ ਦਾ ਕੇਜਰੀਵਾਲ ‘ਤੇ ਪਲਟਵਾਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ‘ਤੇ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਉਨ੍ਹਾਂ ਨੂੰ ਘੇਰਿਆ ਹੈ । ਪਾਤਰਾ ਨੇ ਕਿਹਾ ਕੇਜਰੀਵਾਲ ਦੀ ਸਿਆਸਤ ਹਮੇਸ਼ਾ U-TURN ਵਾਲੀ ਰਹੀ ਹੈ। ਇਹ ਉਹ ਹੀ ਸਖ਼ਸ ਹੈ ਜੋ ਅਯੋਧਿਆ ਵਿੱਚ ਰਾਮ ਮੰਦਰ ਜਾਣ ਤੋਂ ਇਨਕਾਰ ਕਰਦਾ ਸੀ। ਇਸ ਦੇ ਪਿੱਛੇ ਕੇਜਰੀਵਾਲ ਨੇ ਕਾਰਨ ਦੱਸਿਆ ਸੀ ਕਿ ਭਗਵਾਨ ਉੱਥੇ ਕੀਤੀਆਂ ਗਈਆਂ ਪ੍ਰਾਥਨਾਵਾਂ ਨੂੰ ਨਹੀਂ ਮਨ ਦੇ ਹਨ । ਸਿਰਫ਼ ਇੰਨਾਂ ਹੀ ਨਹੀਂ ਬੀਜੇਪੀ ਨੇ ਕਿਹਾ ਕੇਜਰੀਵਾਲ ਉਹ ਸ਼ਖ਼ਸ ਹੈ ਜੋ ਪਾਰਲੀਮੈਂਟ ਵਿੱਚ ਕਸ਼ਮੀਰੀ ਪੰਡਤਾਂ ਨੂੰ ਲੈਕੇ ਮਜ਼ਾਕ ਉਡਾਉਂਦਾ ਸੀ ।