Punjab

ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਤੋਂ NIA ਨੇ ਕੀਤੀ 5 ਘੰਟੇ ਪੁੱਛਗਿੱਛ , 2 ਵਜੇ ਥਾਂ 3.30 ਹੋਵੇਗੀ ਲਾਈਵ

Afsana Khan was interrogated by NIA for 5 hours, it will be live at 3.30 instead of 2 o'clock

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ(Punjabi singer Sidhu Moosewala case ) ਪੰਜਾਬੀ ਗਾਇਕਾ ਅਫਸਾਨਾ ਖਾਨ (Punjabi singer Afsana Khan) ਨੂੰ NIA ਨੇ ਤਲਬ ਕੀਤਾ ਹੈ। ਇਸ ਸਬੰਧ ‘ਚ NIA ਨੇ ਮੰਗਲਵਾਰ ਨੂੰ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ। ਕਰੀਬ 5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਇਸ ‘ਚ ਉਸ ਨੇ ਲਿਖਿਆ ਹੈ ਕਿ ਕੱਲ੍ਹ ਦੁਪਹਿਰ ਦੋ ਵਜੇ ਇੰਸਟਾਗ੍ਰਾਮ ‘ਤੇ ਕੁਝ ਖਾਸ ਗੱਲਾਂ ਕਰੇਗੀ ਪਰ ਅਫਸਾਨਾ ਖਾਨ ਵੱਲੋਂ ਸ਼ੋਸ਼ਲ ਮੀਡੀਆ ‘ਤੇ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਕਿਹਾ ਗਿਆ ਹੈ ਉਹ ਹੁਣ 2 ਵਜੇ ਦੀ ਥਾਂ 3.30 ਵਜੇ ਸ਼ੋਸ਼ਲ ਮੀਡੀਆ  ‘ਤੇ ਲਾਈਵ ਹੋਵੇਗੀ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਮਾਮਲੇ ਵਿੱਚ ਹੁਣ ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਤੋਂ ਪੁੱਛਗਿੱਛ ਕੀਤੀ ਗਈ ਹੈ। ਅਫਸਾਨਾ ਖ਼ਾਨ ਤੋਂ 25 ਅਕਤੂਬਰ ਨੂੰ ਕੌਮੀ ਜਾਂਚ ਏਜੰਸੀ ਨੇ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਸੰਮਨ ਭੇਜ ਕੇ ਬੁਲਾਏ ਜਾਣ ਦੀ ਸੂਚਨਾ ਮਿਲੀ ਹੈ।

ਮੂਸੇਵਾਲਾ ਕੇਸ ‘ਚ ਸ਼ੱਕ ਦੇ ਘੇਰੇ ਚ ਮੂੰਹ ਬੋਲੀ ਭੈਣ ਅਫਸਾਨਾ ਖਾਨ ! NIA ਨੇ ਕੀਤੀ 5 ਘੰਟੇ ਪੁੱਛਗਿੱਛ

ਜਾਣਕਾਰੀ ਅਨੁਸਾਰ, ਪਿਛਲੇ ਦਿਨਾਂ ਦੌਰਾਨ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਵਿੱਚ ਐੱਨਆਈਏ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕੁਝ ਲੋਕਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਸੀ ਕੇ ਅਫ਼ਸਾਨਾ ਖ਼ਾਨ ਦਾ ਸਬੰਧ ਬੰਬੀਹਾ ਗੈਂਗ ਨਾਲ ਹੋ ਸਕਦਾ ਹੈ।

ਇਸ ਸੰਦਰਭ ਵਿੱਚ ਐੱਨਆਈਏ ਵੱਲੋਂ ਅਫ਼ਸਾਨਾ ਖ਼ਾਨ ਨੂੰ ਆਪਣੇ ਦਿੱਲੀ ਮੁੱਖ ਦਫ਼ਤਰ ਵਿਖੇ ਸੱਦਿਆ ਗਿਆ ਸੀ। ਹਾਲਾਂਕਿ ਐੱਨਆਈਏ ਵੱਲੋਂ ਅਫ਼ਸਾਨਾ ਨਾਲ ਗੱਲਬਾਤ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਮੁਤਾਬਕ ਅਫਸਾਨਾ ਖਾਨ ਤੋਂ NIA ਮੁੜ ਪੁੱਛ ਪੜਤਾਲ ਕਰੇਗੀ ।