‘ਦ ਖ਼ਾਲਸ ਬਿਊਰੋ :- 30 ਜੂਨ ਨੂੰ ਹੋਈ ਪੰਜਾਬ ਕੈਬਨਿਟ ਦੀ ਬੈਠਕ ‘ਚ ਕਈਂ ਅਹਿਮ ਫੈਸਲੇ ਲਏ ਗਏ ਜਿਸ ਵਿੱਚ ਕਰਨ ਅਵਤਾਰ ਸਿੰਘ ਨੂੰ ‘ਪੰਜਾਬ ਵਾਟਰ ਰੈਗੂਲੇਟਰੀ’ ਦੇ ਅਥਾਰਿਟੀ ਦਾ ਚੇਅਰਮੈਨ ਨਿਯੁਕਤ ਕੀਤਾ  ਗਿਆ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਦੇ ਅਹੁਦੇ ਉੱਤੇ ਸਨ ਤੇ ਹਾਲ ਹੀ ‘ਚ ਉਨ੍ਹਾਂ ਨੂੰ  ਇਸ ਅਹੁਦੇ ਤੋਂ ਲਾਂਭੇ ਕਰਕੇ DGP ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਪੰਜਾਬ ਦਾ ਨਵਾਂ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੈਪਟਨ ਨੇ ਮੀਟਿੰਗ ਦੌਰਾਨ ਕਰਨ ਅਵਤਾਰ ਸਿੰਘ ਨੂੰ ‘ਵਾਟਰ ਰੈਗੂਲੇਟਰੀ ਅਥਾਰਿਟੀ’ ਦੇ ਚੇਅਰਮੈਨ ਲਾਏ ਜਾਣ ਦਾ ਐਲਾਨ ਕਰਦਿਆਂ ‘ਜਲ ਸਰੋਤ’ ਵਿਭਾਗ ਦੇ ਪ੍ਰਮੁੱਖ ਸਕੱਤਰ ਵਜੋਂ ਲਿਖ਼ਤੀ ਹੁਕਮ ਜਾਰੀ ਕਰਕੇ ਨਿਯੁੁਕਤ ਕੀਤਾ ਹੈ।

ਜਾਣਕਾਰੀ ਮੁਤਾਬਿਕ, ‘ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ’ ਅਥਾਰਿਟੀ ਦੇ ਚੇਅਰਮੈਨ ਦੀ ਚੋਣ ਲਈ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਇਹ ਉੱਚ ਪੱਧਰੀ ਮੀਟਿੰਗ ਹੋਈ ਸੀ, ਜਿਸ ਵਿੱਚ ਕਰਨ ਅਵਤਾਰ ਸਿੰਘ ਦੇ ਨਾਂ ’ਤੇ ਮੋਹਰ ਲਾ ਦਿੱਤੀ ਗਈ ਹੈ।
ਇਸ ਤੋਂ ਇਲਾਵਾਂ ‘ਪੰਜਾਬ ਵਾਟਰ ਰੈਗੂਲੇਟਰੀ’ ਅਥਾਰਿਟੀ ਦੇ ਦੋ ਮੈਂਬਰ ਵੀ ਲਾਏ ਹਨ, ਜਿਨ੍ਹਾਂ ਵਿੱਚ ਸੁਸ਼ੀਲ ਗੁਪਤਾ ਅਤੇ ਸੁਰਿੰਦਰ ਸਿੰਘ ਦਾ ਨਾਂ ਸ਼ਾਮਲ ਹੈ।
ਜੋ ਗੁਪਤਾ ਜਲ ਸਪਲਾਈ ਨਾਲ ਸਬੰਧਿਤ ਕੇਂਦਰੀ ਬੋਰਡ ਦੇ ਮੈਂਬਰ ਵਜੋਂ  ਕੰਮ ਕਰ ਚੁੱਕੇ ਹਨ।