India

ਦੇਸ਼ ਦੇ ਡਾਕਟਰਾਂ ਤੇ ਨਰਸਾਂ ਨੂੰ ਪ੍ਰਧਾਨ ਮੰਤਰੀ ਦਾ ਸਲਾਮ

‘ਦ ਖ਼ਾਲਸ ਬਿਊਰੋ :- ਅੱਜ 1 ਜੁਲਾਈ ਨੂੰ ‘ਡਾਕਟਰ ਦਿਵਸ’ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ।ਆਪਣੇ ਟਵੀਟਰ ਅਕਾਉਂਟ ‘ਤੇ ਵੀਡੀਓ ਜ਼ਰੀਏ ਡਾਕਟਰਾਂ ਅਤੇ ਨਰਸਾਂ ਲਈ ਇੱਕ ਸੰਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਇਸ ਸੰਕਟ ਦੀ ਇਸ ਘੜੀ ਦੌਰਾਨ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਦੇ ਜਜ਼ਬੇ ਨੂੰ ਮੈਂ ਸਲਾਮ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਡਾਕਟਰਾਂ ਅਤੇ ਨਰਸਾਂ ਦਾ ਮਾਣ ਵਧਾਉਦਿਆਂ ਕਿਹਾ ਕਿ ਜਿਵੇਂ ਮਾਂ ਇੱਕ ਜਨਮ ਦਿੰਦੀ ਹੈ, ਉਸੇ ਤਰ੍ਹਾਂ ਡਾਕਟਰ ਵੀ ਸਾਨੂੰ ਪੁਨਰ ਜਨਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਚਿੱਟੇ ਕਪੜਿਆਂ ਵਿੱਚ ਦਿੱਖ ਰਹੇ ਡਾਕਟਰ ਤੇ ਨਰਸ ਇਸ਼ਵਰ ਦਾ ਹੀ ਰੂਪ ਹਨ, ਜੋ ਆਪਣੀ ਜ਼ਿੰਦਗੀ ਖ਼ਤਰੇ ‘ਚ ਪਾ ਕੇ ਸਾਡੀ ਜ਼ਿੰਦਗੀ ਬਚਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰਾਂ ਦਾ ਕਰਜ਼ਾ ਸਾਰੀ ਜ਼ਿੰਦਗੀ ਨਹੀਂ ਉਤਾਰਿਆਂ ਜਾ ਸਕਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾਕਟਰ ਕੋਰੋਨਾ ਵਰਗੀ ਮਹਾਂਮਾਰੀ ਜੂਝਦੇ ਹੋਏ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਉਨ੍ਹਾਂ ਦੇ ਇਸ ਹੌਂਸਲੇ ਨੂੰ ਵੇਖਦੇ ਹੋਏ ਪੂਰਾ ਦੇਸ਼ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ।