Punjab

ਪੰਜਾਬ ਦੇ ਇੱਕ ਕਬਾੜੀ ਦੀ ਨਿਕਲੀ ਢਾਈ ਕਰੋੜ ਦੀ ਲਾਟਰੀ! 25 ਫੀਸਦੀ ਪੈਸਾ ਇਸ ਕੰਮ ਲਈ ਕੀਤਾ ਦਾਨ

ਬਿਉਰੋ ਰਿਪੋਰਟ – ਜਲੰਧਰ ਦੇ ਆਦਮਪੁਰ ਵਿੱਚ ਬਜ਼ੁਰਗ ਕਬਾੜੀ ਰਾਤੋ ਰਾਤ ਕਰੋੜਪਤੀ ਹੋ ਗਿਆ ਹੈ। ਪ੍ਰੀਤਮ ਲਾਲ ਜੱਗੀ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ,ਉਸ ਨੇ ਰਾਖੀ ਬੰਪਰ ਦਾ ਟਿਕਟ ਖਰੀਦਿਆ ਸੀ। ਜਿਸ ਦੀ ਜੇਤੂ ਰਾਸ਼ੀ ਢਾਈ ਕਰੋੜ ਰੁਪਏ ਹੈ। ਜੱਗੀ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਅਖਬਾਰ ਵਿੱਚ ਪੜਿਆ ਸੀ ਉਹ ਇਸ ਵਾਰ ਰਾਖੀ ਬੰਪਰ ਦੇ ਜੇਤੂ ਹਨ।

ਪ੍ਰੀਤਮ ਲਾਲ ਜੱਗੀ ਘਰ ਵਿੱਚ ਹੀ ਕਬਾੜੀ ਦਾ ਕੰਮ ਕਰਦਾ ਹੈ ਉਸੇ ਦੇ ਨਾਲ ਘਰ ਦਾ ਗੁਜ਼ਾਰਾ ਚੱਲ ਦਾ ਸੀ। ਆਦਮਪੁਰ ਦੇ ਰਹਿਣ ਵਾਲੇ ਜੱਗੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਹਫਤੇ ਲਾਟਰੀ ਸ਼ਹਿਰ ਵਿੱਚ ਆਏ ਸੇਵਕ ਨਾਂ ਦੇ ਵਿਅਕਤੀ ਤੋਂ ਖਰੀਦੀ ਸੀ। ਇਹ ਟਿਕਟ ਉਸ ਨੇ ਆਪਣੀ ਪਤਨੀ ਅਨੀਤਾ ਜੱਗੀ ਉਰਫ ਬਬਲੀ ਦੇ ਨਾਂ ਨਾਲ ਖ਼ਰੀਦੀ ਸੀ। ਜਿਸ ਦਾ ਨੰਬਰ 452749 ਸੀ। ਐਤਵਾਰ ਨੂੰ ਜਦੋਂ ਕਬਾੜੀ ਨੇ ਅਖਬਾਰ ਪੜਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਲਾਟਰੀ ਨਿਕਲੀ ਹੈ।

ਪ੍ਰੀਤਮ ਨੇ ਕਿਹਾ ਮੈਨੂੰ ਯਕੀਨ ਹੀ ਨਹੀਂ ਆਇਆ ਉਨ੍ਹਾਂ ਨੇ ਸ਼ਹਿਰ ਵਿੱਚ ਲਾਟਰੀ ਵੇਚਣ ਵਾਲੀ ਏਜੰਸੀ ਨੂੰ ਫੋਨ ਕੀਤਾ ਜਿਸ ਦੇ ਬਾਅਦ ਪੱਕਾ ਹੋ ਗਿਆ। ਜੱਗੀ ਨੇ ਕਿਹਾ ਪੈਸਾ ਮਿਲਣ ਤੋਂ ਬਾਅਦ 25 ਫੀਸਦੀ ਕੰਮ ਸਮਾਜਿਕ ਕੰਮ ਵਿੱਚ ਲਗਾਉਣਾ ਹੈ।

ਪ੍ਰੀਤਮ ਲਾਲ ਜੱਗੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਬਾੜ ਦਾ ਕੰਮ ਕਰ ਰਿਹਾ ਹੈ। ਇੰਨੇ ਸਾਲਾਂ ਵਿੱਚ ਉਹ ਕਬਾੜ ਤੋਂ ਕੰਮ ਕਰਦੇ ਹੋਏ ਆਪਣਾ ਘਰ ਨਹੀਂ ਬਣਾ ਸਕਿਆ ਹੈ ਅਤੇ ਨਾ ਹੀ ਦੁਕਾਨ। ਉਨ੍ਹਾਂ ਦੱਸਿਆ ਕਿ ਮੈਂ 50 ਸਾਲ ਤੋਂ ਲਾਟਰੀ ਦਾ ਟਿਕਟ ਖ਼ਰੀਦ ਰਿਹਾ ਸੀ। ਜਦੋਂ ਪਹਿਲਾ ਟਿਕਟ ਖ਼ਰੀਦਿਆ ਸੀ ਤਾਂ ਲਾਟਰੀ ਦੀ ਟਿਕਟ ਦੀ ਕੀਮਤ 1 ਰੁਪਏ ਸੀ। ਉਸ ਵੇਲੇ ਤੋਂ ਲਾਟਰੀ ਦਾ ਟਿਕਟ ਲੈਣਾ ਨਹੀਂ ਛੱਡਿਆ।