Punjab

ਪੰਜਾਬ ਦੇ 88 ਸਾਲ ਦੇ ਬਜ਼ੁਰਗ ਦੀ ਨਿਕਲੀ 5 ਕਰੋੜ ਦੀ ਲਾਟਰੀ !

Dera bassi mahant dawarka das won 5 crore lottery

ਬਿਉਰੋ ਰਿਪੋਰਟ :   ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ । ਪੰਜਾਬ ਦੇ ਜ਼ੀਰਖਪੁਰ ‘ਚ ਰਹਿਣ ਵਾਲੇ ਬਜ਼ੁਰਗ ਨਾਲ ਇਹ 88 ਸਾਲ ਦੀ ਉਮਰ ਵਿੱਚ ਹੋਇਆ ਹੈ । ਪਿੰਡ ਤ੍ਰਿਵੇਦੀ ਕੈਂਪ ਵਿੱਚ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ 5 ਕਰੋੜ ਦੀ ਲਾਟਰੀ ਨਿਕਲੀ ਹੈ । ਦਵਾਰਕਾ ਦਾਸ ਨੇ ਕੁਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ । ਲਾਟਰੀ ਨਿਕਲਣ ਦੀ ਖ਼ਬਰ ਜਦੋਂ ਬਜ਼ੁਰਗ ਮਹੰਤ ਦਵਾਰਕਾ ਦਾਸ ਨੂੰ ਮਿਲੀ ਤਾਂ ਉਨ੍ਹਾਂ ਨੂੰ ਪਹਿਲਾਂ ਯਕੀਨ ਹੀ ਨਹੀਂ ਆਇਆ ਜਦੋਂ ਪਰਿਵਾਰ ਨੇ ਪੁੱਖਤਾ ਕੀਤਾ ਤਾਂ ਹੁਣ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ । ਪਿੰਡ ਤ੍ਰਿਵੇਦੀ ਦੇ ਲੋਕ ਵੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆ ਕਰਨ ਪਹੁੰਚ ਰਹੇ ਹਨ ।

ਪੰਜਾਬ ਸਟੇਟ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਵਿੱਚ 5 ਇਨਾਮ ਸਨ

ਪਹਿਲਾ ਇਨਾਮ 5 ਕਰੋੜ ਦਾ ਸੀ ਜਦਕਿ ਦੂਜਾ ਇਨਾਮ 10 ਲੱਖ ਦਾ ਸੀ ਤੀਜਾ ਇਨਾਮ 5 ਲੱਖ ਅਤੇ ਚੌਥਾ ਇਨਾਮ 8 ਹਜ਼ਾਰ ਅਤੇ 5ਵਾਂ ਇਨਾ 5 ਹਜ਼ਾਰ ਦਾ ਸੀ । ਮਹੰਤ ਦਵਾਰਕਾ ਦਾਸ ਨੇ ਲੋਹੜੀ ‘ਤੇ 454606 ਦੀ ਲਾਟਰੀ ਖਰੀਦੀ ਸੀ ਜਿਸ ਵਿੱਚ ਉਨ੍ਹਾਂ 5 ਕਰੋੜ ਦਾ ਇਨਾਮ ਜਿੱਤਿਆ ।

ਜਦਕਿ 10 ਲੱਖ ਦਾ ਦੂਜਾ ਇਨਾਮ ਜਿੱਤਣ ਵਾਲੇ 5 ਲੋਕ ਸਨ ਜਿੰਨਾਂ ਦੀ ਲਾਟਰੀ ਦਾ ਨੰਬਰ 317331, 252342, 472960, 469036, 357055 ਸੀ ।

ਲੋਹੜੀ ਮਕਰ ਸੰਕ੍ਰਾਂਤੀ ਲਾਟਰੀ ਦੇ ਤੀਜੇ ਜੇਤੂਆਂ ਨੂੰ 5 ਲੱਖ ਦਿੱਤੇ ਗਏ । ਇਸ ਇਨਾਮ ਦੇ ਲਈ 5 ਲੋਕਾਂ ਨੂੰ ਚੁਣਿਆ ਗਿਆ ਜਿੰਨਾਂ ਦੀ ਲਾਟਰੀ ਦਾ ਨੰਬਰ ਸੀ 897075, 778648, 077271, 208799, 958578

8 ਹਜ਼ਾਰ ਦੇ ਚੌਥੇ ਇਨਾਮ ਦੇ ਸਿਰਫ਼ ਇੱਕ ਸ਼ਖਸ ਨੂੰ ਹੀ ਚੁਣਿਆ ਗਿਆ

5 ਹਜ਼ਾਰ ਦੇ ਪੰਜਵੇਂ ਇਨਾਮ ਦੇ ਲਈ 20 ਲੋਕਾਂ ਨੂੰ ਚੁਣਿਆ ਗਿਆ ਜਿੰਨਾਂ ਦੀ ਲਾਟਰੀ ਦਾ ਨੰਬਰ ਸੀ 3729, 5994, 4934, 2102, 2395, 5954, 7258, 8202, 4224, 6783, 1036, 0341, 5394, 4505, 3994, 3780, 1530, 5399, 5805, 9614

ਇਸ ਤਰ੍ਹਾਂ ਇਨਾਮ ਹਾਸਲ ਕੀਤਾ ਜਾਂਦਾ ਹੈ

ਲੋਹੜੀ ਮਕਰ ਸਕਰਾਂਤੀ ਬੰਪਰ ਦਾ ਇਨਾਮ ਹਾਸਲ ਕਰਕ ਦੇ ਲਈ ਜੇਤੂਆਂ ਨੂੰ ਚੰਡੀਗੜ੍ਹ ਵਿੱਚ ਡਾਇਰੈਕਟਰ ਪੰਜਾਬ ਸਟੇਟ ਲਾਟਰੀ ਦਫਤਰ ਜਾਣਾ ਹੋਵੇਗਾ । ਉੱਥੇ ਜਾਕੇ ਜੇਤੂਆਂ ਨੂੰ ਆਪਣੀ ਲਾਟਰੀ ਵਿਖਾਉਣੀ ਹੋਵੇਗੀ । 10 ਹਜ਼ਾਰ ਤੋਂ ਇਨਾਮ ਜੇਤੂਆਂ ਦੇ ਲਈ ਇਹ ਜ਼ਰੂਰ ਹੁੰਦਾ ਹੈ ਕਿ ਇਨਾਮ ਹਾਸਲ ਕਰਨ ਦੇ ਲਈ ਉਨ੍ਹਾਂ ਆਪ ਦਫਤਰ ਜਾਣਾ ਹੁੰਦਾ ਹੈ । ਅਧਿਕਾਰੀ ਪੂਰੀ ਪੜਤਾਲ ਤੋਂ ਬਾਅਦ ਚੈੱਕ ਜੇਤੂ ਨੂੰ ਦਿੰਦੇ ਹਨ । ਲਾਟਰੀ ਜੇਤੂ ਨੂੰ ਇਸ ‘ਤੇ ਟੈਕਸ ਵੀ ਦੇਣਾ ਹੁੰਦਾ ਹੈ ।